Friday, July 5, 2024
Home Article Euro Cup: ‘ਯੂਰੋ 2024’: ਚਰਚਾ ਦਾ ਵਿਸ਼ਾ ਬਣਿਆ ਪੰਜਾਬੀ ਸਟਾਈਲ ਦਾ ਜਰਮਨ...

Euro Cup: ‘ਯੂਰੋ 2024’: ਚਰਚਾ ਦਾ ਵਿਸ਼ਾ ਬਣਿਆ ਪੰਜਾਬੀ ਸਟਾਈਲ ਦਾ ਜਰਮਨ ਗੀਤ

Euro Cup: ‘ਯੂਰੋ 2024’: ਚਰਚਾ ਦਾ ਵਿਸ਼ਾ ਬਣਿਆ ਪੰਜਾਬੀ ਸਟਾਈਲ ਦਾ ਜਰਮਨ ਗੀਤ

ਜਰਮਨੀ: ਸਮੁੱਚੇ ਯੂਰਪ ਵਿੱਚ ਅੱਜ ਕੱਲ੍ਹ ਫੁੱਟਬਾਲ ਦੇ ਮਹਾਂਕੁੰਭ ‘ਯੂਰੋ 2024’ ਦਾ ਖੁਮਾਰ ਛਾਇਆ ਹੈ। ਜਰਮਨੀ ਵਿਖੇ 14 ਜੂਨ ਤੋਂ 14 ਜੁਲਾਈ ਤੱਕ ਚੱਲ ਰਹੇ ਇਸ ਯੂਰੋ ਕੱਪ ਦੌਰਾਨ ਜਿੱਥੇ ਚੋਟੀ ਦੀਆਂ ਫੁੱਟਬਾਲ ਟੀਮਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ, ਉੱਥੇ ਹੀ ਪੰਜਾਬੀ ਮੂਲ ਦੇ 2 ਜਰਮਨ ਭਰਾ ਵੀ ਸੁਰਖੀਆਂ ਵਿੱਚ ਹਨ। ਦਰਅਸਲ ਲਵਲੀ ਅਤੇ ਮੌਂਟੀ ਨਾਮ ਦੇ ਇਨ੍ਹਾਂ ਦੋ ਭਰਾਵਾਂ ਵਲੋਂ ਪੰਜਾਬੀ ਧੁਨਾਂ ਅਤੇ ਪੰਜਾਬੀ ਸੰਗੀਤ ਦੇ ਸੁਮੇਲ ਨਾਲ ਜਰਮਨ ਭਾਸ਼ਾ ਵਿੱਚ ਯੂਰੋ ਕੱਪ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ। ਲਵਲੀ ਅਤੇ ਮੌਂਟੀ ਨੇ ਦੱਸਿਆ ਕਿ ਜਰਮਨੀ ਦੀ ਫੁੱਟਬਾਲ ਟੀਮ ਨੂੰ ਹੱਲਾਸ਼ੇਰੀ ਦਿੰਦੇ ਇਸ ਗੀਤ ਨੂੰ ਸਥਾਨਕ ਲੋਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ।
ਲਵਲੀ ਅਤੇ ਮੌਂਟੀ ਦੇ ਅਸਲ ਨਾਮ ਜੰਗ ਬਹਾਦਰ ਸਿੰਘ ਅਤੇ ਭਰਪੂਰ ਸਿੰਘ ਹਨ। ਦੋਵੇਂ ਭਰਾ ਕਰੀਬ 40 ਸਾਲ ਪਹਿਲਾਂ 1980 ਦੇ ਦਹਾਕੇ ਦੌਰਾਨ ਪੰਜਾਬ ਤੋਂ ਜਰਮਨੀ ਆਏ ਸਨ।

ਪੇਸ਼ੇ ਵਜੋਂ ਟੈਕਸੀ ਡਰਾਈਵਰ ਦੋਵਾਂ ਭਰਾਵਾਂ ਦੀ ਗੀਤ-ਸੰਗੀਤ ਨਾਲ ਵੀ ਪੁਰਾਣੀ ਸਾਂਝ ਹੈ। ਜੰਗ ਬਹਾਦਰ ਸਿੰਘ ਉਰਫ ਲਵਲੀ ਗੀਤ ਲਿਖਣ ਦਾ ਹੁਨਰ ਰੱਖਦਾ ਹੈ ਜਦਕਿ ਭਰਪੂਰ ਸਿੰਘ ਉਰਫ ਮੌਂਟੀ ਉਨ੍ਹਾਂ ਗੀਤਾਂ ਨੂੰ ਆਵਾਜ਼ ਦਿੰਦਾ ਹੈ।

ਲਵਲੀ ਨੇ ਦੱਸਿਆ ਕਿ ਉਸ ਨੇ ਪੰਜਾਬੀ ਬੋਲੀ ਵਿੱਚ ਸੈਂਕੜੇ ਗੀਤ ਲਿਖੇ ਹਨ ਤੇ ਰਿਕਾਰਡ ਵੀ ਕੀਤੇ ਹਨ ਪਰ ਸਥਾਨਕ ਲੋਕਾਂ ਨੂੰ ਪੰਜਾਬੀ ਸਮਝ ਨਾ ਆਉਣ ਕਾਰਨ ਉਸ ਨੇ ਜਰਮਨ ਬੋਲੀ ਵਿੱਚ ਗੀਤ ਲਿਖਣ-ਗਾਉਣ ਦਾ ਫੈਸਲਾ ਲਿਆ।

ਯੂਰੋ 2024 ਨੂੰ ਸਮਰਪਿਤ ਇਸ ਗੀਤ ਤੋਂ ਇਲਾਵਾ ਜਰਮਨ ਬੋਲੀ ਵਿੱਚ ਹੀ ਲਵਲੀ ਤੇ ਮੌਂਟੀ ਵਲੋਂ ਪਹਿਲਾਂ ਵੀ ਅਨੇਕਾਂ ਗੀਤ ਰਿਲੀਜ ਕੀਤੇ ਜਾ ਚੁੱਕੇ ਹਨ।

RELATED ARTICLES

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਜਾਰੀ

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਜਾਰੀ Chandigarh:  ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਕਾਰੀ ਫਲੈਟ ਖਾਲੀ ਨਹੀਂ...

ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM

ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM London: ਬ੍ਰਿਟੇਨ 'ਚ ਹੋਈਆਂ ਚੋਣਾਂ 'ਚ ਰਿਸ਼ੀ ਸੁਨਕ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ...

ਤਰਮਨਜੀਤ ਸਿੰਘ ਢੇਸੀ ਨੇ ਲੋਕਾਂ ਦਾ ਕੀਤਾ ਧੰਨਵਾਦ

ਤਰਮਨਜੀਤ ਸਿੰਘ ਢੇਸੀ ਨੇ ਜਿੱਤ ਲਈ ਲੋਕਾਂ ਦਾ ਕੀਤਾ ਧੰਨਵਾਦ London: ਲੇਬਰ ਪਾਰਟੀ ਦੇ ਤਰਮਨਜੀਤ ਸਿੰਘ ਢੇਸੀ ਇੱਕ ਵਾਰ ਫਿਰ ਯੂਕੇ ਦੀਆਂ ਆਮ ਚੋਣਾਂ ਵਿੱਚ...

LEAVE A REPLY

Please enter your comment!
Please enter your name here

- Advertisment -

Most Popular

ਸ਼ਿਵ ਸੈਨਾ ਆਗੂ ਸੰਦੀਪ ਗੋਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਸਪਤਾਲ ‘ਚ ਦਾਖ਼ਲ

ਸ਼ਿਵ ਸੈਨਾ ਆਗੂ ਸੰਦੀਪ ਗੋਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਸਪਤਾਲ 'ਚ ਦਾਖ਼ਲ Ludhiana: ਸ਼ੁੱਕਰਵਾਰ ਸਵੇਰੇ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ 'ਤੇ...

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਜਾਰੀ

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਲਈ ਆਖਰੀ ਨੋਟਿਸ ਜਾਰੀ Chandigarh:  ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਕਾਰੀ ਫਲੈਟ ਖਾਲੀ ਨਹੀਂ...

ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM

ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM London: ਬ੍ਰਿਟੇਨ 'ਚ ਹੋਈਆਂ ਚੋਣਾਂ 'ਚ ਰਿਸ਼ੀ ਸੁਨਕ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ...

ਤਰਮਨਜੀਤ ਸਿੰਘ ਢੇਸੀ ਨੇ ਲੋਕਾਂ ਦਾ ਕੀਤਾ ਧੰਨਵਾਦ

ਤਰਮਨਜੀਤ ਸਿੰਘ ਢੇਸੀ ਨੇ ਜਿੱਤ ਲਈ ਲੋਕਾਂ ਦਾ ਕੀਤਾ ਧੰਨਵਾਦ London: ਲੇਬਰ ਪਾਰਟੀ ਦੇ ਤਰਮਨਜੀਤ ਸਿੰਘ ਢੇਸੀ ਇੱਕ ਵਾਰ ਫਿਰ ਯੂਕੇ ਦੀਆਂ ਆਮ ਚੋਣਾਂ ਵਿੱਚ...

Recent Comments