Thursday, July 4, 2024
Home Health & Fitness International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ...

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’
New York: ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ ਇਕ ਭਾਰਤੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਵਾਪਸ ਭੇਜ ਦਿਤਾ ਗਿਆ ਹੈ। ਆਰੀਅਨ ਆਨੰਦ ਨਾਂਅ ਦੇ ਇਸ ਵਿਦਿਆਰਥੀ ’ਤੇ ਦੋਸ਼ ਸੀ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਯੂਨੀਵਰਸਿਟੀ ਦਾ ਵਜ਼ੀਫ਼ਾ ਲਿਆ।

ਆਨੰਦ ਨੇ ਇਸ ਯੂਨੀਵਰਸਿਟੀ ’ਚ ਦਾਖ਼ਲੇ ਤੋਂ ਲੈ ਕੇ ਵਜ਼ੀਫ਼ਾ ਲੈਣ ਤਕ ਹਰ ਮਾਮਲੇ ’ਚ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਉਸ ਵਲੋਂ ਪੇਸ਼ ਕੀਤੀਆਂ ਗਈਆਂ ਹਥ-ਲਿਖਤਾਂ, ਲੇਖ ਤਾਂ ਨਕਲੀ ਸਨ ਹੀ; ਉਸ ਨੇ ਅਪਣੇ ਪਿਤਾ ਦੀ ਮੌਤ ਦਾ ਝੂਠਾ ਸਰਟੀਫ਼ਿਕੇਟ ਤਕ ਜਮ੍ਹਾ ਕਰਵਾ ਦਿਤਾ, ਜਦ ਕਿ ਉਸ ਦੇ ਪਿਤਾ ਹਾਲੇ ਚੰਗੇ-ਭਲੇ ਹਨ।

ਆਨੰਦ ਨੂੰ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇ ਉਸ ਦੇ ਜੇਲ ’ਚ ਹੁੰਦਿਆਂ ਮੁਕੱਦਮਾ ਚਲਦਾ, ਤਾਂ ਉਸ ਨੂੰ 20 ਵਰ੍ਹੇ ਕੈਦ ਦੀ ਸਜ਼ਾ ਹੋਣੀ ਸੀ ਪਰ ਉਸ ਨੂੰ ਅਧਿਕਾਰੀਆਂ ਦੀ ਬੇਨਤੀ ’ਤੇ ਪਹਿਲਾਂ ਤਾਂ ਯੂਨੀਵਰਸਿਟੀ ’ਚੋਂ ਕਢਿਆ ਗਿਆ ਤੇ ਫਿਰ ਉਸ ਨੂੰ ਭਾਰਤ ਵਾਪਸ ਭੇਜ (ਡੀਪੋਰਟ ਕਰ) ਦਿਤਾ ਗਿਆ।

ਨੌਰਥਐਂਪਟਨ ਕਾਊਂਟੀ ਦੇ ਅਸਿਸਟੈਂਟ ਡੀਏ ਮਾਈਕਲ ਵੀਨਰਟ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿੱਠ ਕੇ ਕੀਤੀ ਗਈ ਜਾਂਚ ਸਦਕਾ ਹੀ ਧੋਖਾਧੜੀ ਫੜੀ ਗਈ।

RELATED ARTICLES

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ...

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ Ottawa: ਕੈਨੇਡਾ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਮਿਲ ਗਈ ਹੈ।...

LEAVE A REPLY

Please enter your comment!
Please enter your name here

- Advertisment -

Most Popular

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ...

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ Ottawa: ਕੈਨੇਡਾ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਮਿਲ ਗਈ ਹੈ।...

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

Recent Comments