Thursday, July 4, 2024
Home AAP Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ...

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ

Chandigarh: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਵੱਲੋਂ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ ਦਰਜ ਮਾਮਲੇ ’ਚ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਦਾਇਰ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਧਾਰਾ ਤਹਿਤ ਕਿਸੇ ਵੀ ਵਰਗ ਦੇ ਧਰਮ ਜਾਂ ਧਾਰਮਿਕ ਮਾਨਤਾਵਾਂ ਦਾ ਅਪਮਾਨ ਕਰ ਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣ-ਬੁੱਝ ਕੇ ਕੀਤੇ ਗਏ ਤੇ ਖ਼ਤਰਨਾਕ ਕੰਮਾਂ ਲਈ ਸਜ਼ਾ ਦੀ ਤਜਵੀਜ਼ ਹੈ। ਗੁਰਦਾਸ ਮਾਨ ਨੇ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਲਾਡੀ ਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਹਨ।

ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਿੱਧਾ ਜਾਂ ਅਸਿੱਧਾ ਸਬੂਤ ਨਹੀਂ ਹੈ ਕਿ ਗੁਰਦਾਸ ਮਾਨ ਨੇ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਵਜੋਂ ਸਵੀਕਾਰ ਕਰਨ ਲਈ ਕਿਸੇ ਵਿਸ਼ੇਸ਼ ਭਾਈਚਾਰੇ ਦੇ ਵਿਅਕਤੀ ਜਾਂ ਸਮੂਹ ’ਤੇ ਦਬਾਅ ਪਾਇਆ ਹੋਵੇ। ਇਹ ਪੂਰੀ ਤਰ੍ਹਾਂ ਵਿਅਕਤੀ ਦੇ ਵਿਸ਼ਵਾਸ ’ਤੇ ਨਿਰਭਰ ਕਰੇਗਾ ਕਿ ਉਹ ਉਸ ਦੇ ਦਾਅਵੇ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ। ਅਦਾਲਤ ਵੀ ਸੰਵੇਦਨਸ਼ੀਲਤਾ ਦਾ ਖ਼ਿਆਲ ਰੱਖਦੀ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਚੀਜ਼ਾਂ ਨੂੰ ਤਰਕ ਸੰਗਤ ਤੌਰ ’ਤੇ ਦੇਖਣਾ ਪੈਂਦਾ ਹੈ।

ਅਦਾਲਤ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਵੈ-ਪ੍ਰਗਟਾਵੇ ਰਾਹੀਂ ਵਿਅਕਤੀ ਦੀ ਖ਼ੁਦਮੁਖਤਿਆਰੀ, ਮਾਣ ਤੇ ਭਲਾਈ ਨੂੰ ਸਮਰੱਥ ਬਣਾਉਂਦਾ ਹੈ। ਇਸ ਤਰ੍ਹਾਂ ਕਿਸੇ ਵਿਅਕਤੀ ’ਤੇ ਉਕਤ ਅਪਰਾਧ ਤਹਿਤ ਮੁਕੱਦਮਾ ਚਲਾਉਣ ਲਈ ਜਾਣ-ਬੁੱਝ ਕੇ ਅਪਮਾਨ ਇਸ ਹੱਦ ਤੱਕ ਹੋਣਾ ਚਾਹੀਦਾ ਹੈ ਕਿ ਵਿਅਕਤੀ ਨੂੰ ਜਨਤਕ ਸ਼ਾਂਤੀ ਭੰਗ ਕਰਨ ਜਾਂ ਕੋਈ ਹੋਰ ਅਪਰਾਧ ਕਰਨ ਲਈ ਉਕਸਾਇਆ ਜਾ ਸਕੇ।

ਜੱਜ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਸਪੱਸ਼ਟ ਤੌਰ ’ਤੇ ਇਹ ਸਿੱਟਾ ਕੱਢਿਆ ਹੈ ਕਿ ਗੁਰਦਾਸ ਮਾਨ ਦੀ ਵੀਡੀਓ ਫੁਟੇਜ ਵਾਲੀ ਪੈੱਨ ਡਰਾਈਵ ਤੇ ਇੱਥੋਂ ਤੱਕ ਕਿ ਇਸ ਦੀ ਪੰਜਾਬੀ ’ਚ ਟ੍ਰਾਂਸਕ੍ਰਿਪਟ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰਦਾਸ ਮਾਨ ਨੇ ਜਾਣ-ਬੁੱਝ ਕੇ ਪਟੀਸ਼ਨਰ ਜਾਂ ਭਾਈਚਾਰੇ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ ਜਾਂ ਕਿਸੇ ਵੀ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਭੈੜੀ ਕਾਰਵਾਈ ਕੀਤੀ ਗਈ ਹੈ। ਅਦਾਲਤ ਨੇ ਇਸ ਤੱਥ ਦਾ ਵੀ ਨੋਟਿਸ ਲਿਆ ਹੈ ਕਿ ਗੁਰਦਾਸ ਮਾਨ ਨੇ ਇਸ ਸਬੰਧ ’ਚ ਮੁਆਫ਼ੀ ਮੰਗ ਲਈ ਹੈ ਤੇ ਉਸ ਦੀ ਮੁਆਫ਼ੀ ਦਾ ਟ੍ਰਾਂਸਕ੍ਰਿਪਟ ਵੀ ਰਿਕਾਰਡ ’ਚ ਰੱਖਿਆ ਗਿਆ ਹੈ।

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਦ ਕਰਨ ਦੀ ਰਿਪੋਰਟ ਨੂੰ ਸਵੀਕਾਰ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨਾਲ ਸਹਿਮਤੀ ਪ੍ਰਗਟਾਈ।

RELATED ARTICLES

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ New Delhi: ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਪ੍ਰਧਾਨ ਮੰਤਰੀ ਮੋਦੀ ਨਾਲ...

LEAVE A REPLY

Please enter your comment!
Please enter your name here

- Advertisment -

Most Popular

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ...

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ Ottawa: ਕੈਨੇਡਾ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਮਿਲ ਗਈ ਹੈ।...

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

Recent Comments