Thursday, July 4, 2024
Home Canada ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ, Watch Video

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ, Watch Video

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਫਾਈਨਲ ਤੋਂ ਬਾਅਦ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ। ਰੋਹਿਤ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਇਹ ਮੇਰਾ ਵੀ ਆਖਰੀ ਮੈਚ ਸੀ। ਅਲਵਿਦਾ ਕਹਿਣ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਸੀ। ਮੈਂ ਇਹ (ਟਰਾਫੀ) ਬਹੁਤ ਚਾਹੁੰਦਾ ਸੀ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।

ਫਾਈਨਲ ‘ਚ ਜਿੱਤ ਤੋਂ ਬਾਅਦ ਵਿਰਾਟ ਨੇ ਕਿਹਾ, ‘ਇਹ ਮੇਰਾ ਆਖਰੀ ਟੀ-20 ਮੈਚ ਸੀ, ਇਸ ਲਈ ਮੈਂ ਇਸ ਨੂੰ ਉਸੇ ਤਰ੍ਹਾਂ ਖੇਡਿਆ। ਹੁਣ ਨਵੀਂ ਪੀੜ੍ਹੀ ਨੂੰ ਇਸ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ। ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਫਾਈਨਲ ‘ਚ 76 ਦੌੜਾਂ ਬਣਾਈਆਂ, ਇਸ ਪ੍ਰਦਰਸ਼ਨ ਲਈ ਉਹ ‘ਪਲੇਅਰ ਆਫ ਦਿ ਮੈਚ’ ਵੀ ਬਣਿਆ।

ਵਿਰਾਟ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ-20 ’ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ, ‘‘ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ। ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ। ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ।’’
ਭਾਰਤ ਨੇ ਵਿਰਾਟ ਕੋਹਲੀ (76 ਦੌੜਾਂ) ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇਕ ਵਾਰ ਫਿਰ ਟੀ-20 ਕ੍ਰਿਕਟ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕਰ ਲਿਆ।

ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ’ਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 76 ਦੌੜਾਂ, ਅਕਸ਼ਰ ਪਟੇਲ ਦੀਆਂ 47 ਅਤੇ ਸ਼ਿਵਮ ਦੂਬੇ ਦੀਆਂ 27 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ’ਤੇ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169/8 ਸਕੋਰ ’ਤੇ ਹੀ ਰੋਕ ਦਿੱਤਾ।

ਉਧਰ, ਵਿਰਾਟ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ-20 ’ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ, ‘‘ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ। ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ। ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ।’’

ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਟੂਰਨਾਮੈਂਟ ਵਿਚ ਅੱਠ ਮੈਚਾਂ ਵਿੱਚ ਉਸ ਨੇ 8.27 ਦੀ ਔਸਤ ਨਾਲ 15 ਵਿਕਟਾਂ ਲਈਆਂ। ਫਾਈਨਲ ਵਿੱਚ ਉਸ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸੇ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਵੇਂ ਕੁਝ ਮਾਹਿਰਾਂ ਵੱਲੋਂ ਉਸ ਦੀ ਧੀਮੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਉਸ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਰਤੀ ਟੀਮ ਨੇ ਪਹਿਲਾਂ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਪਹਿਲੀ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਂਜ ਸਾਲ 2013 ਵਿੱਚ ਚੈਂਪੀਅਨ ਟਰਾਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖ਼ਿਤਾਬ ਹੈ। ਇਸ ਦੇ ਨਾਲ ਹੀ ਭਾਰਤ ਦੋ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਅਜਿਹਾ ਕਰ ਚੁੱਕੇ ਹਨ।

ਇਸ ਤੋਂ ਪਹਿਲਾਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਟੀਮ ਇੱਕ ਵਾਰ ਜਿੱਤਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਜਦਕਿ ਕੁਇੰਟਨ ਡੀ ਕਾਕ 39 ਦੌੜਾਂ, ਟ੍ਰਿਸਟਨ ਸਟੱਬਸ 31 ਅਤੇ ਡੇਵਿਡ ਮਿੱਲਰ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤਿੰਨ ਵਿਕਟਾਂ ਜਦਕਿ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ।

RELATED ARTICLES

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ...

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ Ottawa: ਕੈਨੇਡਾ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਮਿਲ ਗਈ ਹੈ।...

LEAVE A REPLY

Please enter your comment!
Please enter your name here

- Advertisment -

Most Popular

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ

Canada: ਹਾਊਸਿੰਗ ਸੰਕਟ ਕਰਕੇ ਕਈ ਨੌਜਵਾਨ ਕੈਨੇਡੀਅਨਜ਼ ਬੱਚਾ ਪੈਦਾ ਕਰਨ ਚ ਕਰ ਰਹੇ ਨੇ ਦੇਰੀ Ottawa: ਬਹੁਤ ਸਾਰੇ ਨੌਜਵਾਨ ਕੈਨੇਡੀਅਨਜ਼ ਬੱਚੇ ਪੈਦਾ ਕਰਨ ਵਿਚ ਦੇਰੀ...

ਅੰਮ੍ਰਿਤਪਾਲ ਨੂੰ ਸ਼ਰਤਾਂ ‘ਤੇ ਮਿਲੀ ਪੈਰੋਲ; ਪੰਜਾਬ ‘ਚ ਨੋ ਐਂਟਰੀ

Amritpal: ਅੰਮ੍ਰਿਤਪਾਲ ਨੂੰ ਸ਼ਰਤਾਂ 'ਤੇ ਮਿਲੀ ਪੈਰੋਲ; ਪੰਜਾਬ 'ਚ ਨੋ ਐਂਟਰੀ New Delhi: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ...

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ

LGeneral Jenny Carignan: ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ ਕੈਨੇਡਾ ਦੀ ਪਹਿਲੀ ਮਹਿਲਾ ਫੌਜ ਮੁਖੀ ਨਿਯੁਕਤ Ottawa: ਕੈਨੇਡਾ ਨੂੰ ਆਪਣੀ ਪਹਿਲੀ ਮਹਿਲਾ ਫੌਜ ਮੁਖੀ ਮਿਲ ਗਈ ਹੈ।...

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

Recent Comments