Thursday, July 4, 2024
Home India ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ, 17...

ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ, 17 ਸਾਲ ਬਾਅਦ ਖਿਤਾਬ ਜਿੱਤਿਆ, Watch Video

ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ, 17 ਸਾਲ ਬਾਅਦ ਖਿਤਾਬ ਜਿੱਤਿਆ

ਬਾਰਬਾਡੋਸ: ਇੱਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ।

 

ਦੱਖਣੀ ਅਫਰੀਕਾ ਦੀ ਟੀਮ 177 ਦੌੜਾਂ ਦਾ ਪਿੱਛਾ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਹੀ ਬਣਾ ਸਕੀ।

ਦੱਖਣੀ ਅਫਰੀਕਾ ਵੱਲੋਂ ਹੈਨਰਿਚ ਕਲੈਸਨ ਨੇ 27 ਗੇਂਦਾਂ ਵਿਚ 52 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਉਸ ਨੇ ਅਕਸ਼ਰ ਪਟੇਲ ਦੇ ਇਕ ਓਵਰ ਵਿਚ 24 ਦੌੜਾਂ ਬਣਾ ਕੇ ਮੈਚ ਦਾ ਪਾਸਾ ਦੱਖਣੀ ਅਫਰੀਕਾ ਦੀ ਟੀਮ ਵੱਲ ਮੋੜਿਆ ਪਰ ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਦੇ ਦੋ ਬੱਲੇਬਾਜ਼ਾਂ ਨੂੰ ਨਾਲ ਦੀ ਨਾਲ ਆਊਟ ਕੀਤਾ ਤੇ ਉਸ ਤੋਂ ਬਾਅਦ ਭਾਰਤ ਨੂੰ ਖਿਤਾਬੀ ਜਿੱਤ ਹਾਸਲ ਹੋਈ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿਚ 16 ਦੌੜਾਂ ਚਾਹੀਦੀਆਂ ਸਨ ਪਰ ਡੇਵਿਡ ਮਿਲਰ ਦਾ ਸੂਰਿਆ ਕੁਮਾਰ ਨੇ ਬਾਊਂਡਰੀ ’ਤੇ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ।

ਦੱਖਣੀ ਅਫਰੀਕਾ ਨੂੰ ਆਖਰੀ ਦੋ ਗੇਂਦਾਂ ਵਿਚ ਦਸ ਦੌੜਾਂ ਚਾਹੀਦੀਆਂ ਸਨ ਪਰ ਹਾਰਦਿਕ ਪਾਂਡਿਆ ਨੇ ਵਾਈਡ ਗੇਂਦ ਸੁੱਟ ਦਿੱਤੀ। ਇਸ ਤੋਂ ਅਗਲੀ ਗੇਂਦ ਵਿਚ ਰਬਾਡਾ ਆਊਟ ਹੋ ਗਿਆ ਤੇ ਆਖਰੀ ਗੇਂਦ ’ਤੇ ਨੌਂ ਦੌੜਾਂ ਚਾਹੀਦੀਆਂ ਸਨ ਪਰ ਦੱਖਣੀ ਅਫਰੀਕਾ ਸਿਰਫ ਇਕ ਦੌੜ ਹੀ ਬਣਾ ਸਕਿਆ ਤੇ ਭਾਰਤ ਨੇ ਵਿਸ਼ਵ ਕੱਪ ਸੱਤ ਦੌੜਾਂ ਨਾਲ ਜਿੱਤ ਲਿਆ।

ਭਾਰਤ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇੇ 176 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਜਸਪ੍ਰੀਤ ਬੁਮਰਾਹ ਨੇ ਆਪਣੇ ਪਹਿਲੇ ਹੀ ਓਵਰ ਵਿਚ ਨੂੰ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਅਗਲੇ ਹੀ ਓਵਰ ਵਿਚ ਅਰਸ਼ਦੀਪ ਨੇ ਮਰਕਮ ਨੂੰ ਵਿਕਟਕੀਪਰ ਹੱਥੋਂ ਕੈਚ ਆਊਟ ਕਰਵਾਇਆ। ਦੱਖਣੀ ਅਫਰੀਕਾ ਦੀਆਂ ਚਾਰ ਓਵਰਾਂ ਵਿਚ 22 ਦੌੜਾਂ ’ਤੇ ਦੋ ਵਿਕਟਾਂ ਡਿੱਗ ਚੁੱਕੀਆਂ ਹਨ।ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ ਪਾਵਰਪਲੇਅ ਦੌਰਾਨ ਹੀ ਆਊਟ ਹੋ ਗਏ।

ਸਭ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਕੈਚ ਆਊਟ ਹੋਇਆ। ਉਸ ਤੋਂ ਬਾਅਦ ਰਿਸ਼ਵ ਪੰਤ ਬਿਨਾਂ ਕੋਈ ਦੌੜ ਬਣਾਏ ਵਿਕਟਕੀਪਰ ਨੂੰ ਕੈਚ ਦੇ ਬੈਠਾ। ਉਸ ਤੋਂ ਬਾਅਦ ਸੂਰਿਆ ਕੁਮਾਰ ਵੀ ਜਲਦੀ ਹੀ ਆਊਟ ਹੋ ਗਿਆ। ਭਾਰਤ ਨੇ 13.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 105 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਅਗਲੀ ਹੀ ਗੇਂਦ ’ਤੇ ਅਕਸ਼ਰ ਪਟੇਲ ਰਨ ਆਊਟ ਹੋ ਗਿਆ ਹੈ। ਉਸ ਨੇ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ ਤੇ ਭਾਰਤ ਦੀਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਬਣੀਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ 59 ਗੇਂਦਾਂ ਖੇਡਦਿਆਂ 76 ਦੌੜਾਂ ਬਣਾਈਆਂ ਜੋ ਛੱਕਾ ਮਾਰਨ ਦੀ ਕੋਸ਼ਿਸ਼ ਕਰਦਿਆਂ ਬਾਊਂਡਰੀ ਨੇੜੇ ਕੈਚ ਆਊਟ ਹੋਇਆ। ਇਸ ਤੋਂ ਬਾਅਦ ਸ਼ਿਵਮ ਦੂਬੇ 16 ਗੇਂਦਾਂ ਵਿਚ 27 ਦੌੜਾਂ ਬਣਾ ਕੇ ਆਊਟ ਹੋਇਆ। ਉਸ ਤੋਂ ਬਾਅਦ ਭਾਰਤ ਦੀ ਆਖਰੀ ਵਿਕਟ ਰਵਿੰਦਰ ਜਡੇਜਾ ਵਜੋਂ ਡਿੱਗੀ। ਭਾਰਤ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ ਬਣਾਈਆਂ।

RELATED ARTICLES

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ New Delhi: ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਪ੍ਰਧਾਨ ਮੰਤਰੀ ਮੋਦੀ ਨਾਲ...

ਬ੍ਰਿਟੇਨ ਵਿੱਚ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ

ਬ੍ਰਿਟੇਨ ਵਿੱਚ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ ਲੰਡਨ: ਬ੍ਰਿਟੇਨ ’ਚ ਆਮ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਪਾਈਆਂ। ਇਨ੍ਹਾਂ ਚੋਣਾਂ...

LEAVE A REPLY

Please enter your comment!
Please enter your name here

- Advertisment -

Most Popular

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ

ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਨਰੀਮਨ ਪੁਆਇੰਟ ਤੱਕ ਜਿੱਤ ਦੀ ਪਰੇਡ Mumbai: ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਤੋਂ ਮਰੀਨ ਡਰਾਈਵ ਰਾਹੀਂ ਨਰੀਮਨ ਪੁਆਇੰਟ ਤੱਕ ਇੱਕ...

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ

PM ਮੋਦੀ ਨਾਲ ਮੁਲਾਕਾਤ ਕਰਨ ਮਗਰੋਂ ਏਅਰਪੋਰਟ ਲਈ ਰਵਾਨਾ ਹੋਈ ਟੀਮ ਇੰਡੀਆ New Delhi: ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਪ੍ਰਧਾਨ ਮੰਤਰੀ ਮੋਦੀ ਨਾਲ...

ਬ੍ਰਿਟੇਨ ਵਿੱਚ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ

ਬ੍ਰਿਟੇਨ ਵਿੱਚ ਆਮ ਚੋਣਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਾਖ਼ ਦਾਅ ’ਤੇ ਲੰਡਨ: ਬ੍ਰਿਟੇਨ ’ਚ ਆਮ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਪਾਈਆਂ। ਇਨ੍ਹਾਂ ਚੋਣਾਂ...

ਟੀ-20 ਵਿਸ਼ਵ ਕੱਪ ਦੀ ਟਰਾਫੀ ਲੈ ਕੇ ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ

ਟੀ-20 ਵਿਸ਼ਵ ਕੱਪ ਦੀ ਟਰਾਫੀ ਲੈ ਕੇ ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ New Delhi: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3...

Recent Comments