Tuesday, July 2, 2024
Home Canada ਕੈਨੇਡਾ ‘ਚ ਲੁਧਿਆਣੇ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਕੈਨੇਡਾ ‘ਚ ਲੁਧਿਆਣੇ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਕੈਨੇਡਾ ‘ਚ ਲੁਧਿਆਣੇ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਰੈਂਪਟਨ: ਕੈਨੇਡਾ ‘ਚ ਰਹਿ ਰਹੇ ਪੰਜਾਬ ਦੇ ਲੁਧਿਆਣਾ ਦੇ ਇੱਕ ਨੌਜਵਾਨ ਨੇ ਉੱਥੇ ਖੁਦਕੁਸ਼ੀ ਕਰ ਲਈ ਹੈ। ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਰਹਿੰਦੇ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ 22 ਸਾਲਾ ਚਰਨਜੀਤ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ। ਪਿਛਲੇ ਵੀਰਵਾਰ ਦੇ ਆਸ-ਪਾਸ ਉਸ ਨੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ‘ਚ ਕੰਮ ‘ਤੇ ਜਾਣ ਬਾਰੇ ਦੱਸਿਆ ਸੀ। ਚਰਨਜੀਤ ਉਸ ਦਿਨ ਤੋਂ ਵਾਪਸ ਨਹੀਂ ਆਇਆ।

ਪਿੰਡ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰ ਹਰ ਰੋਜ਼ ਚਰਨਜੀਤ ਨਾਲ ਉਸ ਦੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਕੈਨੇਡੀਅਨ ਪੁਲਿਸ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਕੇ ਚਰਨਦੀਪ ਦੀ ਭਾਲ ਕਰ ਰਹੀ ਸੀ। ਕੈਨੇਡੀਅਨ ਪੁਲਿਸ ਅਨੁਸਾਰ ਚਰਨਜੀਤ ਸਿੰਘ ਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਨੌਜਵਾਨ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਚਰਨਜੀਤ ਦੇ ਦੋਸਤਾਂ ਨੇ ਉਸ ਦੀ ਲਾਸ਼ ਦੀ ਪਛਾਣ ਕਰ ਲਈ ਹੈ, ਪਰ ਕੈਨੇਡੀਅਨ ਪੁਲਿਸ ਨੇ ਕਿਹਾ ਹੈ ਕਿ ਡੀਐਨਏ ਟੈਸਟ ਤੋਂ ਬਾਅਦ ਲਾਸ਼ ਨੂੰ ਜਾਰੀ ਕੀਤਾ ਜਾਵੇਗਾ। ਚਰਨਦੀਪ ਨੇ ਆਪਣਾ ਮੋਬਾਈਲ ਫੋਨ ਇਕ ਪਾਸੇ ਰੱਖ ਲਿਆ ਸੀ ਅਤੇ ਨਿਆਗਰਾ ਫਾਲਜ਼ ਵਿਚ ਛਾਲ ਮਾਰ ਦਿੱਤੀ ਸੀ।
ਪਿੰਡ ਦੇ ਕਿਸਾਨ ਜ਼ੋਰਾ ਸਿੰਘ ਦਾ ਵੱਡਾ ਪੁੱਤਰ ਚਰਨਦੀਪ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾ ਸਿੰਘ ਨੇ ਕਰਜ਼ਾ ਲੈ ਕੇ ਆਪਣੇ ਬੇਟੇ ਦੇ ਉੱਜਵਲ ਭਵਿੱਖ ਲਈ ਕੈਨੇਡਾ ਭੇਜ ਦਿੱਤਾ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪੁੱਤਰ ਅਜਿਹਾ ਭਿਆਨਕ ਕਦਮ ਚੁੱਕੇਗਾ। ਪਿੰਡ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

RELATED ARTICLES

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ  ਚੰਡੀਗੜ੍ਹ:  ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ...

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ  ਚੰਡੀਗੜ੍ਹ:  ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ...

ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ‘ਸਤਿਸੰਗ’ ਦੌਰਾਨ ਭਗਦੜ, 122 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ 'ਸਤਿਸੰਗ' ਦੌਰਾਨ ਭਗਦੜ, 122 ਲੋਕਾਂ ਦੀ ਮੌਤ ਹਾਥਰਸ: ਸਿਕੰਦਰਰਾਉ ਤੋਂ ਏਟਾ ਰੋਡ 'ਤੇ ਸਥਿਤ ਪਿੰਡ ਫੁੱਲਰਾਈ 'ਚ ਸਤਿਸੰਗ ਤੋਂ ਬਾਅਦ...

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

Recent Comments