Tuesday, July 2, 2024
Home International ਅਮਰੀਕਾ ’ਚ ਕਾਨੂੰਨ ਲੜਾਈ ਖ਼ਤਮ ਹੋਣ ਬਾਅਦ ਅਸਾਂਜ ਆਪਣੇ ਮੁਲਕ ਆਸਟਰੇਲੀਆ ਪਰਤੇ

ਅਮਰੀਕਾ ’ਚ ਕਾਨੂੰਨ ਲੜਾਈ ਖ਼ਤਮ ਹੋਣ ਬਾਅਦ ਅਸਾਂਜ ਆਪਣੇ ਮੁਲਕ ਆਸਟਰੇਲੀਆ ਪਰਤੇ

ਅਮਰੀਕਾ ’ਚ ਕਾਨੂੰਨ ਲੜਾਈ ਖ਼ਤਮ ਹੋਣ ਬਾਅਦ ਅਸਾਂਜ ਆਪਣੇ ਮੁਲਕ ਆਸਟਰੇਲੀਆ ਪਰਤੇ

London: ਸਾਲਾਂ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਕੀਲੀਕਸ ਦੇ ਸੰਸਥਾਪਕ ਜੁਲੀਅਸ ਅਸਾਂਜ ਬਰਤਾਵਨੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਅਮਰੀਕੀ ਪ੍ਰਸ਼ਾਸਨ ਨਾਲ ਸਮਝੌਤਾ ਹੋਣ ਤੋਂ ਬਾਅਦ ਜੁਲੀਅਸ ਅਸਾਂਜ ਨੂੰ ਰਿਹਾਅ ਕੀਤਾ ਗਿਆ ਹੈ। ਅਸਾਂਜ ਨੇ ਪਿਛਲੇ ਪੰਜ ਸਾਲ ਬਰਤਾਨੀਆ ਦੀ ਜੇਲ੍ਹ ਵਿਚ ਬਿਤਾਏ ਹਨ, ਜਿੱਥੋਂ ਉਹ ਅਮਰੀਕਾ ਨੂੰ ਹਵਾਲਗੀ ਦੇਣ ਦੀ ਲੜਾਈ ਲੜ ਰਿਹਾ ਹੈ।

52 ਸਾਲਾਂ ਦੇ ਅਸਾਂਜ ‘ਤੇ ਕੌਮਾਂਤਰੀ ਸੁਰੱਖਿਆ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਅਤੇ ਉਸ ਦਾ ਖੁਲਾਸਾ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮ ਸਨ। ਅਮਰੀਕਾ ਨੇ ਸਾਲਾਂਬੱਧੀ ਇਹ ਦਲੀਲ ਦਿੱਤੀ ਕਿ ਵਿਕੀਲੀਕਸ ਦੀਆਂ ਫਾਈਲਾਂ ਜੋ ਇਰਾਕ ਅਤੇ ਅਫਗਾਨਿਸਤਾਨ ਜੰਗ ਨਾਲ ਸਬੰਧਿਤ ਜਾਣਕਾਰੀ ਰੱਖਦੀਆਂ ਹਨ ਦੇ ਵੇਰਵੇ ਜੇ ਬਾਹਰ ਆ ਜਾਂਦੇ ਹਨ ਤਾਂ ਇਹ ਕਈ ਜਾਨਾਂ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।

ਵਿਕੀਲੀਕਸ ਮੁਤਾਬਕ ਅਸਾਂਜ ਦੀ ਰਿਹਾਹੀ ਵਿਸ਼ਵ-ਵਿਆਪੀ ਮੁਹਿੰਮ ਤੇ ਸੰਯੁਕਤ ਰਾਸ਼ਟਰ ਵਿੱਚ ਅਵਾਜ਼ ਉਠਾਉਣ ਵਾਲੇ ਆਗੂਆਂ ਦੀ ਬਦੌਲਤ ਹੋਈ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਦਿੰਦਿਆਂ ਵਿਕੀਲੀਕਸ ਨੇ ਲਿਖਿਆ ਸੀ ਕਿ ਅਸਾਂਜ ਨੇ ਸੋਮਵਾਰ ਨੂੰ ਬੇਲਮਾਰਸ਼ ਜੇਲ੍ਹਰ ਦੇ ਛੋਟੇ ਜਿਹੈ ਸੈੱਲ ਨੂੰ 1,901 ਦਿਨਾਂ ਬਾਅਦ ਛੱਡ ਦਿੱਤਾ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਦੁਪਹਿਰ ਸਮੇਂ ਸਟੈਨਸਟੇਡ ਹਵਾਈ ਅੱਡੇ ‘ਤੇ ਰਿਹਾਅ ਕੀਤਾ ਗਿਆ, ਜਿੱਥੋਂ ਉਹ ਇੱਕ ਜਹਾਜ਼ ਵਿੱਚ ਸਵਾਰ ਹੋ ਕੇ ਆਸਟਰੇਲੀਆ ਲਈ ਰਵਾਨਾ ਹੋਏ।

ਉਨ੍ਹਾਂ ਦੀ ਪਤਨੀ, ਸਟੈਲਾ ਅਸਾਂਜ, ਨੇ ਐੱਕਸ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, “ਜਿਨ੍ਹਾਂ ਨੇ ਇਸ ਨੂੰ ਸੱਚ ਕਰਨ ਲਈ ਸਾਲਾਂ ਤੋਂ ਲਾਮਬੰਦੀ ਕੀਤੀ”।

ਜਿਸ ਡੀਲ ਵਿੱਚ ਅਸਾਂਜ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿ ਉਸ ਬਾਰੇ ਬੁੱਧਵਾਰ, 26 ਜੂਨ ਉੱਤਰੀ ਮਾਰੀਆਨਾ ਟਾਪੂ ਦੀ ਇੱਕ ਅਦਾਲਤ ਵਿੱਚ ਅੰਤਿਮ ਫ਼ੈਸਲਾ ਆਉਣ ਦੀ ਸੰਭਾਵਨਾ ਹੈ।

ਇਹ ਦੂਰ ਦਾ ਇੱਕ ਪੈਸੀਫਿਕ ਟਾਪੂ, ਅਮਰੀਕੀ ਰਾਸ਼ਟਰਮੰਡਲ ਦਾ ਹਿੱਸਾ ਹੈ ਜੋ ਕਿ ਅਮਰੀਕੀ ਸੰਘੀ ਅਦਾਲਤਾਂ ਨਾਲੋਂ ਆਸਟਰੇਲੀਆ ਦੇ ਬਹੁਤ ਨੇੜੇ ਹਨ। ਏਜੰਸੀ ਫਰਾਂਸ ਪ੍ਰੈਸ ਨੇ ਆਸਟ੍ਰੇਲੀਆ ਸਰਕਾਰ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਮਾਮਲਾ ਬਹੁਤ ਲੰਬੇ ਤੋਂ ਖਿੱਚਿਆ ਗਿਆ ਸੀ।

ਹਾਲਾਂਕਿ ਅਟਾਰਨੀ, ਰਿਚਰਡ ਮਿਲਰ ਨਾਲ ਜਦੋਂ ਸੀਬੀਐੱਸ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

RELATED ARTICLES

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

Visa fees on Rise: ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਆਸਟ੍ਰੇਲੀਆਈ ਸਰਕਾਰ ਨੇ ਦੁੱਗਣੀ ਕੀਤੀ ਵੀਜ਼ਾ ਫੀਸ

Visa fees on Rise: ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਆਸਟ੍ਰੇਲੀਆਈ ਸਰਕਾਰ ਨੇ ਦੁੱਗਣੀ ਕੀਤੀ ਵੀਜ਼ਾ ਫੀਸ ਸਿਡਨੀ: ਆਸਟ੍ਰੇਲੀਆ ’ਚ ਪੜ੍ਹਾਈ ਲਈ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ...

LEAVE A REPLY

Please enter your comment!
Please enter your name here

- Advertisment -

Most Popular

ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ‘ਸਤਿਸੰਗ’ ਦੌਰਾਨ ਭਗਦੜ, 122 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ 'ਸਤਿਸੰਗ' ਦੌਰਾਨ ਭਗਦੜ, 122 ਲੋਕਾਂ ਦੀ ਮੌਤ ਹਾਥਰਸ: ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ ਇੱਕ ਧਾਰਮਿਕ ਸਭਾ ਵਿੱਚ...

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

Visa fees on Rise: ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਆਸਟ੍ਰੇਲੀਆਈ ਸਰਕਾਰ ਨੇ ਦੁੱਗਣੀ ਕੀਤੀ ਵੀਜ਼ਾ ਫੀਸ

Visa fees on Rise: ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਆਸਟ੍ਰੇਲੀਆਈ ਸਰਕਾਰ ਨੇ ਦੁੱਗਣੀ ਕੀਤੀ ਵੀਜ਼ਾ ਫੀਸ ਸਿਡਨੀ: ਆਸਟ੍ਰੇਲੀਆ ’ਚ ਪੜ੍ਹਾਈ ਲਈ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ...

Recent Comments