Sunday, June 30, 2024
Home India PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ

ਮਾਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ (ਰੂਸ) ਦਾ ਇੱਕ ਰੋਜ਼ਾ ਦੌਰਾ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੌਰਾ ਭਾਰਤ ਅਤੇ ਰੂਸ ਵਰਗੇ ਇਤਿਹਾਸਕ ਭਾਈਵਾਲਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਜੋ ਤੇਜ਼ੀ ਨਾਲ ਬਦਲ ਰਹੇ ਨਵੇਂ ਆਲਮੀ ਢਾਂਚੇ ਵਿੱਚ ਨਵੀਆਂ ਭਾਈਵਾਲੀਆਂ ਤਲਾਸ਼ ਰਹੇ ਹਨ।

ਮੋਦੀ ਦਾ ਇਹ ਦੌਰਾ ਅਹਿਮ ਹੈ ਕਿਉਂਕਿ ਇਹ ਸਿਰਫ ਰੂਸ ਦਾ ਹੀ ਦੌਰਾ ਹੈ ਜਿਸ ਨੂੰ ਬਰਿਕਸ ਸੰਮੇਲਨ ਨਾਲ ਨਹੀਂ ਜੋੜਿਆ ਜਾ ਰਿਹਾ ਹੈ, ਜਿਹੜਾ ਅਕਤੂਬਰ ਮਹੀਨੇ ਕਜ਼ਾਨ ’ਚ ਹੋਣ ਦੀ ਉਮੀਦ ਹੈ। ਦੂਜੇ ਪਾਸੇ ਇਹ ਦੌਰਾ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਸਰਕਾਰ ਦਾ ਕੰਮਕਾਰ ਸੰਭਾਲਣ ਬਾਅਦ ਹੋ ਰਿਹਾ ਹੈ। ਉਧਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਮਾਰਚ ਵਿੱਚ ਪੰਜਵੀਂ ਵਾਰ ਮੁੜ ਰਾਸ਼ਟਰਪਤੀ ਚੁਣੇ ਗਏ ਹਨ।

ਨਰਿੰਦਰ ਮੋਦੀ ਦੇ ਆਖਰੀ ਵਾਰ ਰੂਸ ਆਉਣ ਬਾਅਦ ਦੁਵੱਲੇ ਸਬੰਧਾਂ ’ਚ ਕਾਫੀ ਤਬਦੀਲੀ ਆਈ ਹੈ। ਉਨ੍ਹਾਂ ਨੇ ਆਖਰੀ ਵਾਰ 2019 ’ਚ ਵਲਾਦੀਵੋਸਤੋਕ ਅਤੇ ਉਸ ਤੋਂ ਪਹਿਲਾਂ 2105 ਵਿੱਚ ਮਾਸਕੋ ਦਾ ਦੌਰਾ ਕੀਤਾ ਸੀ।

ਯੂਕਰੇਨ ’ਤੇ ਰੂਸੀ ਹਮਲੇ ਦੇ ਦੋ ਸਾਲ ਹੋ ਚੁੱਕੇ ਹਨ, ਪਰ ਇਸ ਹਮਲੇ ਦੇ ਮੱਦੇਨਜ਼ਰ ਭਾਰਤ ਲਈ ਰੂਸੀ ਰਿਆਇਤੀ ਕੱਚੇ ਤੇਲ ਦੀ ਵਿਕਰੀ ਬਹੁਤ ਅਹਿਮ ਰਹੀ ਹੈ ਕਿਉਂਕਿ ਦਰਾਮਦਸ਼ੁਦਾ ਕੱਚੇ ਤੇਲ ਦੇ ਸਭ ਤੋਂ ਵੱਡੇ ਸਰੋਤ ਵਜੋਂ ਰੂਸ , ਸਾਊਦੀ ਅਰਬ ਦੀ ਥਾਂ ਲੈ ਚੁੱਕਾ ਹੈ। ਰੂਸੀ ਤੇਲ ਵਪਾਰ ’ਤੇ ਅਮਰੀਕੀ ਪਾਬੰਦੀਆਂ ਭਾਵੇਂ ਸਖ਼ਤ ਕਰ ਦਿੱਤੀਆਂ ਗਈਆਂ ਹਨ ਪਰ ਭਾਰਤ ਦੀ ਤੇਲ ਖਰੀਦ ਹਰ ਮਹੀਨੇ ਵਧੀ ਹੈ।

ਬਾਜ਼ਾਰੀ ਵਸਤਾਂ ਦਾ ਮੁਲਾਂਕਣ ਕਰਨ ਵਾਲੀ ਕੰਪਨੀ ਕਪਲੇਰ ਮੁਤਾਬਕ ਭਾਰਤ ’ਚ ਤੇਲ ਦੀ ਖ਼ਰੀਦ ਹਰ ਮਹੀਨੇ ਵਧੀ ਹੈ। ਇਸ ਸਾਲ ਮਾਰਚ ਮਹੀਨੇ ਡਲਿਵਰੀ ਦੀ ਮਾਤਰਾ ਫਰਵਰੀ ਦੀ ਤੁਲਨਾ ’ਚ 6 ਫ਼ੀਸਦ ਵਧ ਕੇ 17 ਲੱਖ ਬੈਰਲ ਪ੍ਰਤੀ ਦਿਨ ਹੋ ਗਈ, ਜੋ ਕਿ ਚਾਰ ਮਹੀਨਿਆਂ ’ਚ ਸਭ ਤੋਂ ਵੱਧ ਹੈ। ਅਪਰੈਲ ਹੋਰ ਵੀ ਅਹਿਮ ਰਿਹਾ, ਕਿਉਂਕਿ ਭਾਰਤੀ ਰਿਫਾਇਨਰੀਆਂ ਨੇ ਰੂਸ ਦੀ ਸਰਕਾਰੀ ਕੰਟਰੋਲ ਵਾਲੇ ਤੇਲ ਸ਼ਿਪਿੰਗ ਸਿੰਡੀਕੇਟ ਸੋਵਕੋਮਫਲੋਟ ’ਤੇ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਰੋਜ਼ਾਨਾ 19.6 ਲੱਖ ਬੈਰਲ ਤੇਲ ਖਰੀਦਿਆ ਜੋ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਸਭ ਤੋਂ ਵੱਧ ਹੈ। ਭਾਰਤ ਦੇ ਕੱਚੇ ਤੇਲ ਦੀ ਕੁੱਲ ਦਰਾਮਦ ’ਚ 40 ਫ਼ੀਸਦ ਤੋਂ ਵੱਧ ਹਿੱਸਾ ਰੂਸ ਦਾ ਹੈ।

ਇਸ ਤੋਂ ਇਲਾਵਾ ਰੂਸੀ ਹਥਿਆਰਾਂ ਤੇ ਪੁਰਜ਼ਿਆਂ ’ਤੇ ਭਾਰਤੀ ਨਿਰਭਰਤਾ ਜਿਹੜੀ ਕਈ ਸਾਲਾਂ ਤੋਂ ਘਟ ਰਹੀ ਹੈ, ਹਾਲੇ ਬਹੁਤ ਅਹਿਮ ਹੈ ਕਿਉਂਕਿ ਇਸ ਨੂੰ ਛੱਡਿਆ ਨਹੀਂ ਜਾ ਸਕਦਾ। ਰੂੁਸ ਦੇ ਹਥਿਆਰ ਪੱਛਮੀ ਹਥਿਆਰਾਂ ਨਾਲੋਂ ਬਹੁਤ ਸਸਤੇ ਹਨ ਅਤੇ ਭਾਰਤੀ ਹਥਿਆਰਬੰਦ ਫੌਜਾਂ ਦਹਾਕਿਆਂ ਤੋਂ ਇਨ੍ਹਾਂ ਨੂੰ ਵਰਤ ਰਹੀਆਂ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਭਾਰਤ ਬੀਤੇ ਦੋ ਵਰ੍ਹਿਆਂ ਤੋਂ ਰੂਸ ਨਾਲ ਆਪਣੇ ਸਬੰਧਾਂ ’ਚ ਤਵਾਜ਼ਨ ਬਣਾ ਕੇ ਚੱਲ ਰਿਹਾ ਹੈ ਜਦਕਿ ਉਸ ਨੂੰ ਪਤਾ ਹੈ ਕਿ ਅਮਰੀਕਾ ਉਸ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਯੂਕਰੇਨ ’ਤੇ ਰੂਸੀ ਹਮਲੇ ਦੀ ਨਿਖੇਧੀ ਤੋਂ ਵੀ ਇਨਕਾਰ ਕੀਤਾ ਸੀ ਤੇ ਸਿਰਫ ਇਹੀ ਕਿਹਾ ਸੀ ਕਿ ‘‘ਹਰ ਤਰ੍ਹਾਂ ਦਾ ਹਮਲਾ ਤੇ ਜੰਗ ਮਾੜੀ ਹੈ।’’ ਸਵਿਟਜ਼ਰਲੈਂਡ ’ਚ ਹਾਲ ਹੀ ’ਚ ਹੋਏ ਸਿਖਰ ਸੰਮੇਲਨ ਦੇ ਅਖੀਰ ’ਚ ਜਾਰੀ ਯੂਕਰੇਨ ਪੱਖੀ ਬਿਆਨ ’ਤੇ ਦਸਤਖ਼ਤ ਕਰਨ ਤੋਂ ਵੀ ਭਾਰਤ ਨੇ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਰੂਸ-ਚੀਨ ਦੇ ਵਧਦੇ ਸਬੰਧਾਂ ’ਤੇ ਨਜ਼ਰ ਰੱਖਣੀ ਹੋਵੇਗੀ, ਕਿਉਂਕਿ ਇਹ ਇੱਕ ਅਜਿਹਾ ਤੱਥ ਹੈ ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਦੇ ਸ਼ੁਰੂ ’ਚ ਜਦੋਂ ਪੂਤਿਨ ਕਰੈਮਲਿਨ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ ਤਾਂ ਭਾਰਤ ਦੇ ਰਣਨੀਤਕ ਹਿੱਤ ਭਾਰੂ ਰਹਿਣਗੇ।

RELATED ARTICLES

PUNJAB’S LITCHI TO ENGLAND: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

PUNJAB'S LITCHI TO ENGLAND: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਅਰਕਾ ਮਾਰਦਿਆਂ ਪਹਿਲੀ ਵਾਰ ਸੂਬੇ...

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ Uttrakhand: ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ...

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’ New York: ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ...

LEAVE A REPLY

Please enter your comment!
Please enter your name here

- Advertisment -

Most Popular

PUNJAB’S LITCHI TO ENGLAND: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

PUNJAB'S LITCHI TO ENGLAND: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਅਰਕਾ ਮਾਰਦਿਆਂ ਪਹਿਲੀ ਵਾਰ ਸੂਬੇ...

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ Uttrakhand: ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ...

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’ New York: ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ...

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ Chandigarh: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ...

Recent Comments