Sunday, June 30, 2024
Home Gadgets Air India: ਫਲਾਈਟ ''ਚ ਬੰਬ ਦੀ ਧਮਕੀ ਦੇਣ ਵਾਲਾ ਨਿਕਲਿਆ 13 ਸਾਲ...

Air India: ਫਲਾਈਟ ”ਚ ਬੰਬ ਦੀ ਧਮਕੀ ਦੇਣ ਵਾਲਾ ਨਿਕਲਿਆ 13 ਸਾਲ ਦਾ ਬੱਚਾ!

Air India: ਫਲਾਈਟ ”ਚ ਬੰਬ ਦੀ ਧਮਕੀ ਦੇਣ ਵਾਲਾ ਨਿਕਲਿਆ 13 ਸਾਲ ਦਾ ਬੱਚਾ।

New Delhi: ਬੀਤੇ ਦਿਨੀਂ ਦਿੱਲੀ ਤੋਂ ਕੈਨੇਡਾ ਜਾ ਰਹੀ ਇੱਕ ਫਲਾਈਟ ਨੂੰ ਅਚਾਨਕ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਨਾਲ ਦਿੱਲੀ ਏਅਰਪੋਰਟ ‘ਤੇ ਹੀ ਨਹੀਂ ਸਗੋਂ ਦਿੱਲੀ ਪੁਲਿਸ ‘ਚ ਵੀ ਖਲਬਲੀ ਮਚ ਗਈ ਸੀ। ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਨਤੀਜੇ ਵਜੋਂ ਫਲਾਈਟ 12 ਘੰਟੇ ਤੱਕ ਏਅਰਪੋਰਟ ‘ਤੇ ਖੜੀ ਰਹੀ। ਪੁਲਿਸ ਨੇ ਧਮਕੀ ਦੇਣ ਵਾਲੇ ਸਖ਼ਸ਼ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ 13 ਸਾਲ ਦੇ ਬੱਚੇ ਦੀ ਸਨਾਖਤ ਕੀਤੀ।

ਦਰਅਸਲ 4 ਜੂਨ ਦੀ ਰਾਤ 11:30 ਵਜੇ ਦਿੱਲੀ ਪੁਲਿਸ ਨੂੰ ਇੱਕ ਈਮੇਲ ਰਾਹੀਂ ਸੂਚਨਾ ਮਿਲੀ ਸੀ ਕਿ ਦਿੱਲੀ-ਟੋਰਾਂਟੋ ਫਲਾਈਟ ‘ਚ ਬੰਬ ਹੈ। ਈਮੇਲ ਮਿਲਦੇ ਹੀ ਸਾਰੀਆਂ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਫਲਾਈਟ ਨੂੰ 12 ਘੰਟਿਆਂ ਤੋਂ ਵੱਧ ਸਮੇਂ ਲਈ ਰੋਕਣਾ ਪਿਆ। ਹੁਣ ਇਸ ਮਾਮਲੇ ਦੀ ਜਾਂਚ ਦੌਰਾਨ ਏਅਰਪੋਰਟ ਪੁਲਿਸ ਨੇ 13 ਸਾਲਾ ਬੱਚੇ ਨੂੰ ਫੜਿਆ ਹੈ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ, ਉਸਨੂੰ ਸਿਰਫ਼ ਇੱਕ ਘੰਟਾ ਪਹਿਲਾਂ ਹੀ ਬਣਾਇਆ ਗਿਆ ਸੀ। ਇਹ ਮੇਲ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭੇਜੀ ਗਈ ਸੀ। ਜਦੋਂ ਪੁਲਿਸ ਨੇ ਮੇਰਠ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੇਲ ਇੱਕ 13 ਸਾਲ ਦੇ ਮਾਸੂਮ ਬੱਚੇ ਵੱਲੋਂ ਭੇਜੀ ਗਈ ਸੀ।

ਪੁਲਸ ਨਾਲ ਗੱਲਬਾਤ ਦੌਰਾਨ ਬੱਚੇ ਨੇ ਦੱਸਿਆ ਕਿ ਉਸ ਨੇ ਟੀਵੀ ‘ਤੇ ਮੁੰਬਈ ਦੀ ਇਕ ਫਲਾਈਟ ‘ਚ ਬੰਬ ਹੋਣ ਦੀ ਖ਼ਬਰ ਸੁਣੀ ਸੀ। ਉਥੋਂ ਉਸ ਨੂੰ ਇਹ ਵਿਚਾਰ ਆਇਆ। ਉਹ ਜਾਣਨਾ ਚਾਹੁੰਦਾ ਸੀ ਕਿ ਕੀ ਪੁਲਿਸ ਉਸਦੀ ਮੇਲ ਟਰੇਸ ਕਰ ਸਕੇਗੀ ਜਾਂ ਨਹੀਂ? ਉਸ ਨੇ ਇਹ ਧਮਕੀ ਸਿਰਫ਼ ਮਜ਼ਾਕ ਲਈ ਦਿੱਤੀ ਸੀ।

ਪੁਲਸ ਮੁਤਾਬਕ ਬੱਚੇ ਨੇ ਆਪਣੇ ਫੋਨ ‘ਤੇ ਜਾਅਲੀ ਆਈ.ਡੀ. ਬਣਾਈ। ਫਿਰ ਉਸਨੇ ਆਪਣੀ ਮਾਂ ਦੇ ਫੋਨ ਤੋਂ ਇੰਟਰਨੈਟ ਦੀ ਵਰਤੋਂ ਕਰਕੇ ਮੇਲ ਭੇਜੀ। ਮੇਲ ਭੇਜਣ ਤੋਂ ਬਾਅਦ ਉਸ ਨੇ ਇਸ ਮੇਲ ਨੂੰ ਵੀ ਡਿਲੀਟ ਕਰ ਦਿੱਤਾ। ਅਗਲੀ ਸਵੇਰ ਉਸਨੇ ਟੀਵੀ ‘ਤੇ ਦੇਖਿਆ ਕਿ ਦਿੱਲੀ ਏਅਰਪੋਰਟ ‘ਤੇ ਬੰਬ ਦੀ ਕਾਲ ਚੱਲ ਰਹੀ ਹੈ। ਇਹ ਦੇਖ ਕੇ ਬੱਚਾ ਬੁਰੀ ਤਰ੍ਹਾਂ ਡਰ ਗਿਆ। ਡਰ ਕਾਰਨ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸੀ। ਪੁਲਸ ਨੇ ਬੱਚੇ ਦਾ ਫੋਨ ਜ਼ਬਤ ਕਰ ਲਿਆ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।

RELATED ARTICLES

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ Uttrakhand: ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ...

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’ New York: ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ...

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ Chandigarh: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ...

LEAVE A REPLY

Please enter your comment!
Please enter your name here

- Advertisment -

Most Popular

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ Uttrakhand: ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ...

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’

International Students: ਭਾਰਤੀ ਵਿਦਿਆਰਥੀ ਨੇ ਅਮਰੀਕੀ ’ਵਰਸਿਟੀ ਦਾ ਵਜ਼ੀਫ਼ਾ ਲੈਣ ਲਈ ‘ਪਿਓ ਨੂੰ ਦੇ ਦਿਤੀ ਕਾਗਜ਼ੀ ਮੌਤ’ New York: ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ’ਚ ਪੜ੍ਹਦੇ...

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ

Gurdas Mann: ਹਾਈ ਕੋਰਟ ਤੋਂ ਗੁਰਦਾਸ ਮਾਨ ਨੂੰ ਰਾਹਤ; ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ Chandigarh: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ...

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ, Watch Video

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਫਾਈਨਲ ਤੋਂ ਬਾਅਦ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20...

Recent Comments