ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ
ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ’ਚ ਰਹਿਣ ਵਾਲਾ 26 ਸਾਲਾ ਭਾਰਤੀ ਵਿਦਿਆਰਥੀ ਦੋ ਮਈ ਤੋਂ ਲਾਪਤਾ ਹੈ। ਇਹ ਦੇਸ਼ ’ਚ ਇਸ ਤਰ੍ਹਾਂ ਦਾ ਨਵਾਂ ਮਾਮਲਾ ਹੈ। ਸ਼ਿਕਾਗੋ ਪੁਲਿਸ ਨੇ ਕਿਹਾ ਹੈ ਕਿ ਰੂਪੇਸ਼ ਚੰਦਰ ਚਿੰਦਾਕਿੰਡੀ ਐੱਨ ਸ਼ੇਰਿਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਹੋ ਗਿਆ ਹੈ।
ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਰੂਪੇਸ਼ ਦਾ ਪਤਾ ਲਾਉਣ ਲਈ ਪੁਲਿਸ ਤੇ ਭਾਰਤੀ ਪਰਵਾਸੀਆਂ ਦੇ ਸੰਪਰਕ ’ਚ ਹਨ। ਸ਼ਿਕਾਗੋ ਪੁਲਿਸ ਨੇ ਛੇ ਮਈ ਨੂੰ ਇਕ ਬਿਆਨ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਵਿਦਿਆਰਥੀ ਦਾ ਕੁਝ ਵੀ ਪਤਾ ਲੱਗੇ ਤਾਂ ਜਾਣਕਾਰੀ ਦਿਓ।
ਇਸ ਤੋਂ ਪਹਿਲਾਂ ਵੀ ਲਾਪਤਾ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਪ੍ਰੈਲ ’ਚ ਇਕ ਮਹੀਨੇ ਤੋ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਕਲੀਵਲੈਂਡ ’ਚ ਮਿ੍ਰਤਕ ਪਾਇਆ ਗਿਆ ਸੀ। ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਅਬਦੁੱਲ ਅਰਾਫਾਤ ਪਿਛਲੇ ਸਾਲ ਮਈ ’ਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ’ਚ ਮਾਸਟਰਸ ਕਰਨ ਲਈ ਅਮਰੀਕਾ ਪੁੱਜੇ ਸਨ। ਉੱਥੇ, ਮਾਰਚ ’ਚ ਭਾਰਤ ਦੇ 34 ਸਾਲਾ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਮਿਸੌਰੀ ਦੇ ਸੇਂਟ ਲੁਈਸ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।