Sunday, May 19, 2024
Home Canada ਕੈਨੇਡਾ ਸਰਕਾਰ ਨੇ ਪੀਆਰ ਫੀਸਾਂ ਵਧਾਈਆਂ

ਕੈਨੇਡਾ ਸਰਕਾਰ ਨੇ ਪੀਆਰ ਫੀਸਾਂ ਵਧਾਈਆਂ

ਕੈਨੇਡਾ ਸਰਕਾਰ ਨੇ ਪੀਆਰ ਫੀਸਾਂ ਵਧਾਈਆਂ

ਵੈਨਕੂਵਰ: ਕੈਨੇਡਾ ਸਰਕਾਰ ਨੇ ਪੀਆਰ (ਪੱਕੀ ਰਿਹਾਇਸ਼) ਫੀਸ ਵਿਚ 10 ਤੋਂ 15 ਫੀਸਦ ਦਾ ਵਾਧਾ ਕੀਤਾ ਹੈ। ਇਸ ਤਹਿਤ ਇਹ ਫੀਸ 515 ਡਾਲਰ ਤੋਂ ਵਧਾ ਕੇ 575 ਡਾਲਰ ਕਰ ਦਿੱਤੀ ਗਈ ਹੈ। ਇਹ ਵਾਧਾ 30 ਅਪਰੈਲ ਤੋਂ ਲਾਗੂ ਹੋਵੇਗਾ। ਨਾਬਾਲਗਾਂ ਨੂੰ ਪਹਿਲਾਂ ਵਾਂਗ ਹੀ ਫੀਸ ਭਰਨ ਤੋਂ ਛੋਟ ਰਹੇਗੀ।

ਫੈਡਰਲ ਸਕਿਲਡ ਵਰਕਰ (ਐੱਫਐੱਸਡਬਲਿਊ) ਤੇ ਪ੍ਰੋਵਿੰਸਲ ਨੌਮਿਨੀ ਪ੍ਰੋਗਰਾਮ (ਪੀਐੱਨਪੀ) ਤਹਿਤ ਸੱਦੇ ਜਾਣ ਵਾਲਿਆਂ ਨੂੰ ਹੁਣ ਦਰਖਾਸਤ ਦੇਣ ਵੇਲੇ 100 ਡਾਲਰ ਵੱਧ ਯਾਨੀ 850 ਦੀ ਥਾਂ 950 ਡਾਲਰ ਭਰਨੇ ਪੈਣਗੇ। ਇਸੇ ਤਰ੍ਹਾਂ ਬਿਨੈਕਾਰਾਂ ਨੂੰ ਨਾਲ ਆਉਣ ਵਾਲੇ ਉਨ੍ਹਾਂ ਦੇ ਪਤੀ/ਪਤਨੀ ਤੇ ਬੱਚਿਆਂ ਦੀ ਵੀ ਫੀਸ ਭਰਨੀ ਪਵੇਗੀ। ਪਰਿਵਾਰ ਮਿਲਾਣ ਪ੍ਰੋਗਰਾਮ ਅਧੀਨ ਬਿਨੈਕਾਰ ਨੂੰ ਹੁਣ 75 ਦੀ ਥਾਂ 85 ਡਾਲਰ ਦੇ ਨਾਲ ਨਾਲ ਅਰਜ਼ੀ ਅਨੁਸਾਰ 175 ਤੋਂ 635 ਡਾਲਰ ਵੱਖਰੀ ਫੀਸ ਭਰਨੀ ਪਏਗੀ। ਸਰਕਾਰ ਵੱਲੋਂ 2024 ਤੋਂ 2026 ਤੱਕ ਮਿੱਥੇ ਐੱਫਐੱਸਡਬਲਿਊ ਤੇ ਪੀਐੱਨਪੀ ਪ੍ਰੋਗਰਾਮਾਂ ਤਹਿਤ ਅਰਜ਼ੀ ਮਨਜ਼ੂਰੀਆਂ ਸੀਮਤ ਕਰਨ ਬਾਰੇ ਆਵਾਸ ਮੰਤਰੀ ਮਾਰਕ ਮਿਲਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਇਨ੍ਹਾਂ ਪ੍ਰੋਗਰਾਮਾਂ ’ਤੇ ਅਮਲ ਕਰਨ ਦਾ ਸਮਾਂ ਪਹਿਲਾਂ 30 ਸਤੰਬਰ ਤੈਅ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਆਵਾਸ ਘਟਾਉਣ ਲਈ ਸ਼ਰਤਾਂ ਸਖ਼ਤ ਕਰ ਰਹੀ ਹੈ। ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਵੱਡਾ ਕੱਟ ਲਾਇਆ ਗਿਆ ਹੈ। ਓਂਟਾਰੀਓ ਸੂਬੇ ਵਿਚ 2023 ’ਚ ਆਏ 2,39,753 ਵਿਦਿਆਰਥੀਆਂ ਦੀ ਥਾਂ 2024 ’ਚ ਸਿਰਫ 1,41,000 ਵਿਦਿਆਰਥੀ ਹੀ ਦਾਖਲਾ ਲੈ ਸਕਣਗੇ। ਕਾਲਜਾਂ ਨੂੰ ਕੌਮਾਂਤਰੀ ਦਾਖਲਿਆਂ ਤੋਂ ਵਾਂਝੇ ਕਰ ਕੇ ਇਸ ਨੂੰ ਸਿਰਫ ਯੂਨੀਵਰਸਿਟੀਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਦੋ-ਦੋ ਕਮਰੇ ਕਿਰਾਏ ’ਤੇ ਲੈ ਕੇ ਖੋਲ੍ਹੇ ਹੋਏ ਕਾਲਜ ਮਾਲਕ ਹੁਣ ਨਵੇਂ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਲੱਭ ਰਹੇ ਹਨ।

RELATED ARTICLES

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ

ਕੈਨੇਡਾ ’ਚ ਵੀ ਖ਼ੂਬ ਹੋ ਰਹੀ ਧਰਮ ਦੇ ਨਾਂ ’ਤੇ ਸਿਆਸਤ ਵੈਨਕੂਵਰ- ਭਾਰਤ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਧਰਮ ਦੇ ਨਾਂ 'ਤੇ...

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

ਬਿਸ਼ਕੇਕ ਹਿੰਸਾ: ਭਾਰਤੀ ਵਿਦਿਆਰਥੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਨਵੀਂ ਦਿੱਲੀ: ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸਥਾਨਕ ਲੋਕਾਂ ਅਤੇ ਵਿਦੇਸ਼ੀਆਂ ਦਰਮਿਆਨ ਕਥਿਤ ਝੜਪ ਦੇ ਮੱਦੇਨਜ਼ਰ...

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ

ਮੌਨਸੂਨ ਦੀ ਨਿਕੋਬਾਰ ਟਾਪੂ ’ਤੇ ਦਸਤਕ ਨਵੀਂ ਦਿੱਲੀ: ਮੌਨਸੂਨ ਨੇ ਅੱਜ ਦੇਸ਼ ਦੇ ਦੱਖਣੀ-ਪੱਛਮੀ ਹਿੱਸੇ ਨਿਕੋਬਾਰ ਟਾਪੂ ’ਤੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ...

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ - 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ...

Recent Comments