Friday, May 17, 2024
Home India Shubman Gill ਦੀ ਖ਼ਾਤਰ ਫੈਨਜ਼ ਨੇ ਸਾਰਾ ਤੇਂਦੁਲਕਰ ਤੋਂ ਮੰਗੀ ਇਹ ਚੀਜ਼,...

Shubman Gill ਦੀ ਖ਼ਾਤਰ ਫੈਨਜ਼ ਨੇ ਸਾਰਾ ਤੇਂਦੁਲਕਰ ਤੋਂ ਮੰਗੀ ਇਹ ਚੀਜ਼, ਕੀ ਉਨ੍ਹਾਂ ਦੀ ਤਮੰਨਾ ਪੂਰੀ ਕਰੇਗੀ ਸਚਿਨ ਦੀ ਲਾਡਲੀ ?

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) ਦੀ ਬੇਟੀ ਸਾਰਾ ਤੇਂਦੁਲਕਰ (Sar Tendulkar) ਇਨ੍ਹੀਂ ਦਿਨੀਂ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ (Shubman Gill) ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਤੋਂ ਪਹਿਲਾਂ ਫੈਨਜ਼ ਕਾਫੀ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਉਲਝਣ ‘ਚ ਸਨ ਕਿ ਸ਼ੁਭਮਨ ਗਿੱਲ ਆਖਿਰ ਕਿਹੜੀ ਸਾਰਾ ਨੂੰ ਡੇਟ ਕਰ ਰਹੇ ਹਨ।

 

ਹਾਲਾਂਕਿ, ਹੁਣ ਜਿਵੇਂ ਹੀ ਸਾਰਾ ਅਲੀ ਨੇ ਕਰਨ ਜੌਹਰ ਦੇ ਸ਼ੋਅ ‘ਚ ਸਪੱਸ਼ਟ ਕੀਤਾ ਕਿ ਉਸਦਾ ਅਤੇ ਸ਼ੁਭਮਨ ਗਿੱਲ ਦਾ ਅਫੇਅਰ ਨਹੀਂ ਹੈ, ਪ੍ਰਸ਼ੰਸਕਾਂ ਨੂੰ ਯਕੀਨ ਹੋ ਗਿਆ ਕਿ ਉਹ ਸਿਰਫ ਸਾਰਾ ਤੇਂਦੁਲਕਰ ਨੂੰ ਡੇਟ ਕਰ ਰਹੇ ਹਨ। ਹਾਲ ਹੀ ‘ਚ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦੇ ਲਈ ਪ੍ਰਸ਼ੰਸਕਾਂ ਨੇ ਸਾਰਾ ਤੇਂਦੁਲਕਰ ਨੂੰ ਵੱਡੀ ਬੇਨਤੀ ਕੀਤੀ ਹੈ।

ਸਾਰਾ ਤੇਂਦੁਲਕਰ ਤੋਂ ਪ੍ਰਸ਼ੰਸਕਾਂ ਨੇ ਮੰਗੀ ਇਹ ਚੀਜ਼

ਸਾਰਾ ਤੇਂਦੁਲਕਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਪੰਜ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਹਾਲ ਹੀ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਜਸਥਾਨ ਟ੍ਰਿਪ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਕ ਪਾਸੇ ਜਿੱਥੇ ਕੁਝ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ, ਉੱਥੇ ਹੀ ਦੂਜੇ ਪਾਸੇ ਕੁਝ ਯੂਜ਼ਰਜ਼ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਕਮੈਂਟ ਬਾਕਸ ‘ਚ ਮੈਸੇਜ ਕਰ ਕੇ ਬੇਨਤੀ ਕਰ ਰਹੇ ਹਨ ਕਿ ਉਹ ਭਾਰਤ ਦਾ ਸੈਮੀਫਾਈਨਲ ਤੇ ਫਾਈਨਲ ਮੈਚ ਦੇਖਣ ਸਟੇਡੀਅਮ ਜ਼ਰੂਰ ਜਾਣ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜਦੋਂ ਸਾਰਾ ਸਟੇਡੀਅਮ ‘ਚ ਮੌਜੂਦ ਹੁੰਦੀ ਹੈ ਤਾਂ ਸ਼ੁਭਮਨ ਗਿੱਲ ਬਹੁਤ ਵਧੀਆ ਸਕੋਰ ਕਰਦੇ ਹਨ।

ਫੈਨਜ਼ ਨੇ ਸਾਰਾ ਤੇਂਦੁਲਕਰ ਨੂੰ ਕਿਹਾ ਸ਼ੁਭਮਨ ਦਾ ਲੇਡੀ ਲੱਕ

ਕੁਝ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ‘ਤੇ ਟਿੱਪਣੀਆਂ ਕਰ ਰਹੇ ਹਨ ਤੇ ਉਸ ਨੂੰ ਸ਼ੁਭਮਨ ਗਿੱਲ ਲਈ ਲੱਕੀ ਦੱਸ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਕਿਰਪਾ ਕਰ ਕੇ ਸੈਮੀਫਾਈਨਲ ਤੇ ਫਾਈਨਲ ਮੈਚ ਜ਼ਰੂਰ ਦੇਖਣ ਜਾਓ।” ਇਕ ਹੋਰ ਯੂਜ਼ਰ ਨੇ ਉਨ੍ਹਾਂ ਨੂੰ ਛੇੜਦੇ ਹੋਏ ਲਿਖਿਆ, “ਸਾਡੀ ਭਾਬੀ ਕਿਹੋ ਜਿਹੀ ਹੋਵੇ, ਸਾਰਾ ਭਾਬੀ ਵਰਗੀ ਹੋਵੇ।”

ਇਕ ਹੋਰ ਯੂਜ਼ਰ ਨੇ ਲਿਖਿਆ, “ਜੇਕਰ ਤੁਸੀਂ ਅਗਲੇ ਮੈਚ ਤੇ ਫਾਈਨਲ-ਸੈਮੀਫਾਈਨਲ ‘ਚ ਮੌਜੂਦ ਰਹੇ ਤਾਂ ਹੀ ਸ਼ੁਭਮਨ ਗਿੱਲ ਫਿਰ ਤੋਂ ਵਧੀਆ ਖੇਡਣਗੇ। ਸਾਰਾ ਤੇਂਦੁਲਕਰ, ਤੁਸੀਂ ਉਨ੍ਹਾਂ ਦੀ ਲੇਡੀ ਲਕ ਹੋ।”

RELATED ARTICLES

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments