Friday, May 17, 2024
Home Business UNDP Report : ਭਾਰਤ 'ਚ ਗ਼ਰੀਬੀ ਘਟੀ, ਪਰ ਆਮਦਨ 'ਚ ਨਾਬਰਾਬਰੀ ਵਧੀ

UNDP Report : ਭਾਰਤ ‘ਚ ਗ਼ਰੀਬੀ ਘਟੀ, ਪਰ ਆਮਦਨ ‘ਚ ਨਾਬਰਾਬਰੀ ਵਧੀ

ਪ੍ਰਤੀ ਵਿਅਕਤੀ ਆਮਦਨ 2000 ਤੋਂ 2022 ਦਰਮਿਆਨ 442 ਅਮਰੀਕੀ ਡਾਲਰ ਤੋਂ ਵਧ ਕੇ 2,389 ਅਮਰੀਕੀ ਡਾਲਰ ਹੋ ਗਈ

UNDP Report : ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਨੇ ਇਕ ਨਵੀਂ ਰੀਪੋਰਟ ‘ਚ ਕਿਹਾ ਹੈ ਕਿ ਭਾਰਤ ਉੱਚ ਆਮਦਨ ਅਤੇ ਦੌਲਤ ਦੀ ਅਸਮਾਨਤਾ ਵਾਲੇ ਚੋਟੀ ਦੇ ਦੇਸ਼ਾਂ ‘ਚੋਂ ਇਕ ਹੈ ਪਰ ਬਹੁ-ਆਯਾਮੀ ਗਰੀਬੀ ‘ਚ ਰਹਿਣ ਵਾਲੀ ਆਬਾਦੀ ਦਾ ਹਿੱਸਾ 2015-16 ਅਤੇ 2019-21 ਦਰਮਿਆਨ 25 ਫ਼ੀ ਸਦੀ ਤੋਂ ਘਟ ਕੇ 15 ਫ਼ੀ ਸਦੀ ਰਹਿ ਗਿਆ ਹੈ।

 

ਸੋਮਵਾਰ ਨੂੰ ਜਾਰੀ ਕੀਤੀ ਗਈ 2024 ਏਸ਼ੀਆ-ਪ੍ਰਸ਼ਾਂਤ ਮਨੁੱਖੀ ਵਿਕਾਸ ਰੀਪੋਰਟ ‘ਚ ਲੰਮੇ ਸਮੇਂ ਦੀ ਤਰੱਕੀ ਦੀ ਤਸਵੀਰ ਪੇਸ਼ ਕੀਤੀ ਗਈ ਹੈ, ਨਾਲ ਹੀ ਇਸ ‘ਚ ਲਗਾਤਾਰ ਨਾਬਰਾਬਰੀ ਅਤੇ ਵਿਆਪਕ ਵਿਘਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਅਤੇ ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤੁਰਤ ਨਵੀਆਂ ਹਦਾਇਤਾਂ ਬਣਾਉਣ ਦੀ ਮੰਗ ਕੀਤੀ ਗਈ ਹੈ।

ਭਾਰਤ ‘ਚ ਪ੍ਰਤੀ ਵਿਅਕਤੀ ਆਮਦਨ 2000 ਤੋਂ 2022 ਦਰਮਿਆਨ 442 ਅਮਰੀਕੀ ਡਾਲਰ ਤੋਂ ਵਧ ਕੇ 2,389 ਅਮਰੀਕੀ ਡਾਲਰ ਹੋ ਗਈ ਹੈ। ਜਦਕਿ 2004 ਅਤੇ 2019 ਦੇ ਵਿਚਕਾਰ, ਗਰੀਬੀ ਦਰ (ਕੌਮਾਂਤਰੀ ਗਰੀਬੀ ਮਾਪਦੰਡ 2.15 ਡਾਲਰ ਪ੍ਰਤੀ ਦਿਨ ਦੇ ਆਧਾਰ ‘ਤੇ) 40 ਫੀ ਸਦੀ ਤੋਂ ਘਟ ਕੇ 10 ਫੀ ਸਦੀ ਰਹਿ ਗਈ। ਨਵੀਂ ਰੀਪੋਰਟ ‘ਚ ਕਿਹਾ ਗਿਆ ਹੈ ਕਿ ਅਧੂਰੀਆਂ ਇੱਛਾਵਾਂ, ਵਧ ਰਹੀ ਮਨੁੱਖੀ ਅਸੁਰੱਖਿਆ, ਅਤੇ ਇਕ ਸੰਭਾਵੀ ਤੌਰ ‘ਤੇ ਵਧੇਰੇ ਉਥਲ-ਪੁਥਲ ਭਰਿਆ ਭਵਿੱਖ ਬਦਲਾਅ ਦੀ ਇਕ ਜ਼ਰੂਰੀ ਲੋੜ ਪੈਦਾ ਕਰਦਾ ਹੈ।

ਇਸ ‘ਚ ਕਿਹਾ ਗਿਆ ਹੈ ਕਿ 2015-16 ਅਤੇ 2019-21 ਦਰਮਿਆਨ ਬਹੁ-ਆਯਾਮੀ ਗਰੀਬੀ ‘ਚ ਰਹਿਣ ਵਾਲੀ ਆਬਾਦੀ ਦਾ ਹਿੱਸਾ 25 ਤੋਂ 15 ਫ਼ੀ ਸਦੀ ਤਕ ਡਿੱਗ ਗਿਆ ਹੈ। ਰੀਪੋਰਟ ‘ਚ ਕਿਹਾ ਗਿਆ ਹੈ ਕਿ ਕਿਰਤ ਸ਼ਕਤੀ ‘ਚ ਔਰਤਾਂ ਦੀ ਹਿੱਸੇਦਾਰੀ 23 ਫੀ ਸਦੀ ਹੈ। ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ-ਜਨਰਲ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਲਈ UNDP ਖੇਤਰੀ ਨਿਰਦੇਸ਼ਕ ਕੰਨੀ ਵਿਗਨਰਾਜਾਹ ਨੇ ਕਿਹਾ, ”ਰੀਪੋਰਟ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਮੌਜੂਦਾ ਚੁਨੌਤੀਆਂ ‘ਤੇ ਕਾਬੂ ਪਾਉਣ ਲਈ, ਸਾਨੂੰ ਮਨੁੱਖੀ ਵਿਕਾਸ ‘ਚ ਨਿਵੇਸ਼ ਨੂੰ ਤਰਜੀਹ ਦੇਣੀ ਹੋਵੇਗੀ।”

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਵਿਸ਼ਵਵਿਆਪੀ ਮੱਧ ਵਰਗ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ – ਜਿਸ ਵਿੱਚ 12 ਡਾਲਰ ਅਤੇ 120 ਡਾਲਰ ਪ੍ਰਤੀ ਦਿਨ ਦੇ ਵਿਚਕਾਰ ਰਹਿੰਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 185 ਮਿਲੀਅਨ ਤੋਂ ਵੱਧ ਲੋਕ ਬਹੁਤ ਗਰੀਬੀ ਵਿੱਚ ਰਹਿੰਦੇ ਹਨ – ਇੱਕ ਦਿਨ ਵਿੱਚ USD 2.15 ਤੋਂ ਘੱਟ ਕਮਾਈ ਕਰਦੇ ਹਨ – ਇੱਕ ਸੰਖਿਆ ਜਿਸਦੀ ਕੋਵਿਡ -19 ਮਹਾਂਮਾਰੀ ਦੇ ਆਰਥਿਕ ਝਟਕਿਆਂ ਤੋਂ ਬਾਅਦ ਉੱਚੇ ਚੜ੍ਹਨ ਦੀ ਉਮੀਦ ਹੈ, ਰਿਪੋਰਟ ਵਿੱਚ ਕਿਹਾ ਗਿਆ……………..

RELATED ARTICLES

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਨੂੰ ਕੀਤਾ ਕਾਬੂ ਚੰਡੀਗੜ੍ਹ/ਬਠਿੰਡਾ: ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਅਤੇ ਜ਼ਿਲ੍ਹਾ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments