Ajinkya Rahane County Cricket: ਭਾਰਤੀ ਟੈਸਟ ਟੀਮ ‘ਚ ਲੰਮੇਂ ਸਮੇਂ ਤੋਂ ਬਾਅਦ ਵਾਪਸੀ ਕਰਨ ਵਾਲੇ ਅਜਿੰਕਿਆ ਰਹਾਣੇ ਨੇ ਹੁਣ ਆਪਣੇ ਇਕ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਹਾਣੇ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ‘ਚ ਲਗਭਗ 18 ਮਹੀਨਿਆਂ ਬਾਅਦ ਟੀਮ ਇੰਡੀਆ ‘ਚ ਵਾਪਸੀ ਕੀਤੀ
। ਉਨ੍ਹਾਂ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ।
ਹਾਲਾਂਕਿ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਦੌਰੇ ‘ਤੇ 2 ਮੈਚਾਂ ਦੀ ਟੈਸਟ ਸੀਰੀਜ਼ ‘ਚ ਰਹਾਣੇ ਕੁਝ ਖਾਸ ਨਹੀਂ ਕਰ ਸਕੇ।
ਅਜਿੰਕਆ ਰਹਾਣੇ ਨੇ ਵੈਸਟਇੰਡੀਜ਼ ਦੌਰੇ ਤੋਂ ਵਾਪਸੀ ਤੋਂ ਬਾਅਦ ਹੁਣ ਵਨਡੇ ਟੂਰਨਾਮੈਂਟ ‘ਚ ਇੰਗਲੈਂਡ ਦੇ ਕਾਊਂਟੀ ਕਲੱਬ ਲੀਸੇਸਟਰਸ਼ਾਇਰ ਦੇ ਲਈ ਖੇਡਣ ਲਈ ਵਨਡੇ ਟੂਰਨਾਮੈਂਟ ਵਿੱਚ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਲੱਬ ਨੂੰ ਆਪਣੇ ਫੈਸਲੇ ਬਾਰੇ ਦੱਸਿਆ ਹੈ, ਜਿਸ ‘ਚ ਰਹਾਣੇ ਨੇ ਕ੍ਰਿਕਟ ਤੋਂ ਛੋਟਾ ਜਿਹਾ ਬ੍ਰੇਕ ਲੈਣ ਦੀ ਗੱਲ ਕੀਤੀ ਹੈ।
ਇੰਗਲੈਂਡ ਦਾ ਘਰੇਲੂ 50 ਓਵਰਾਂ ਦਾ ਟੂਰਨਾਮੈਂਟ ਅਗਸਤ ਵਿੱਚ ਸ਼ੁਰੂ ਹੋਵੇਗਾ ਅਤੇ ਸਤੰਬਰ ਤੱਕ ਚੱਲੇਗਾ। ਰਾਇਲ ਲੰਡਨ ਵਨ-ਡੇ ਕੱਪ ਟੂਰਨਾਮੈਂਟ ‘ਚ ਲੀਸੇਸਟਰਸ਼ਾਇਰ ਦੀ ਟੀਮ ਨੇ 5 ਅਗਸਤ ਨੂੰ ਗਰੁੱਪ-ਬੀ ‘ਚ ਕੈਂਟ ਟੀਮ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ। ਰਹਾਣੇ ਦੇ ਇਸ ਬ੍ਰੇਕ ਨੂੰ ਲੈ ਕੇ ਕਲੱਬ ਵਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ।
ਅਸੀਂ ਰਹਾਣੇ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹਾਂ
ਅਜਿੰਕਿਆ ਰਹਾਣੇ ਦੇ ਇਸ ਫੈਸਲੇ ਨੂੰ ਲੈ ਕੇ ਲੀਸੇਸਟਰਸ਼ਾਇਰ ਕਲੱਬ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ‘ਚ ਕਲੱਬ ਦੇ ਡਾਇਰੈਕਟਰ ਨੇ ਕਿਹਾ ਕਿ ਅਸੀਂ ਰਹਾਣੇ ਦੀ ਸਥਿਤੀ ਨੂੰ ਸਮਝਦੇ ਹਾਂ ਅਤੇ ਪਿਛਲੇ ਕੁਝ ਮਹੀਨਿਆਂ ‘ਚ ਉਨ੍ਹਾਂ ਦਾ ਸ਼ਡਿਊਲ ਕਾਫੀ ਵਿਅਸਤ ਰਿਹਾ ਹੈ। ਅਸੀਂ ਉਨ੍ਹਾਂ ਦਾ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਫੈਸਲੇ ਦਾ ਪੂਰੀ ਤਰ੍ਹਾਂ ਸਨਮਾਨ ਕਰਦੇ ਹਾਂ। ਰਹਾਣੇ ਦੀ ਥਾਂ ‘ਤੇ ਕਲੱਬ ਨੇ ਆਉਣ ਵਾਲੇ ਟੂਰਨਾਮੈਂਟ ਦੇ ਲਈ ਆਸਟ੍ਰੇਲੀਆਈ ਖਿਡਾਰੀ ਪੀਟਰ ਹੈਂਡਸਕਾਮਬ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ।