Tuesday, November 19, 2024
Home Canada Viral News: ਯੂਕੇ ਪੜ੍ਹਨ ਗਿਆ ਭਾਰਤੀ ਸਿਰਫ 3 ਮਹੀਨਿਆਂ 'ਚ ਹੀ 9840...

Viral News: ਯੂਕੇ ਪੜ੍ਹਨ ਗਿਆ ਭਾਰਤੀ ਸਿਰਫ 3 ਮਹੀਨਿਆਂ ‘ਚ ਹੀ 9840 ਕਰੋੜ ਦੀ ਕੰਪਨੀ ਦਾ ਬਣਿਆ ਮਾਲਕ, ਲੰਡਨ ਤੋਂ ਲੈ ਕੇ ਭਾਰਤ ਤੱਕ ਧਮਾਲ

Pearl Kapur: ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਸਟਾਰਟਅੱਪ ਦੀ ਇੱਕ ਲਹਿਰ ਦੇਖੀ ਗਈ ਹੈ। ਬਹੁਤ ਸਾਰੇ ਨੌਜਵਾਨ ਆਪਣੀ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਣ ਰਹੇ ਹਾਂ ਜਿਸ ਨੇ ਲੰਡਨ ਸਥਿਤ ਇੱਕ ਸਟਾਰਟਅੱਪ ਨੂੰ ਸਿਰਫ਼ ਤਿੰਨ ਮਹੀਨਿਆਂ ਵਿੱਚ 1.2 ਬਿਲੀਅਨ ਡਾਲਰ ਯਾਨੀ 9,840 ਕਰੋੜ ਰੁਪਏ ਦੀ ਕੰਪਨੀ ਬਣਾ ਦਿੱਤਾ ਹੈ।

 

ਇਸ ਸ਼ਖਸ ਦਾ ਨਾਂ ਪਰਲ ਕਪੂਰ (Pearl Kapur) ਹੈ। ਪਰਲ ਕਪੂਰ ਨੇ ਸਾਈਬਰ ਸਕਿਉਰਟੀ ਕੰਪਨੀ Zyber 365 ਦੀ ਸਥਾਪਨਾ ਮਈ 2023 ਵਿੱਚ ਕੀਤੀ ਸੀ। ਹਾਲ ਹੀ ਵਿੱਚ, ਇਸ ਕੰਪਨੀ ਨੇ ਯੂਕੇ ਅਧਾਰਤ ਕੰਪਨੀ SRAM ਤੇ MRAM ਸਮੂਹ ਤੋਂ ਕੁੱਲ $100 ਮਿਲੀਅਨ ਦੀ ਫੰਡਿੰਗ ਹਾਸਲ ਕੀਤੀ ਹੈ। ਇਸ ਦੇ ਗਠਨ ਦੇ ਤਿੰਨ ਮਹੀਨਿਆਂ ਦੇ ਅੰਦਰ, ਕੰਪਨੀ ਦਾ ਕੁੱਲ ਮੁੱਲ 9,840 ਕਰੋੜ ਰੁਪਏ ਹੋ ਗਿਆ ਹੈ।

ਜਾਣੋ ਕਿਸ ਕਾਰੋਬਾਰ ਨੇ ਚੰਗਾ ਪੈਸਾ ਕਮਾਇਆ
Zyber 365 ਇੱਕ ਸਾਈਬਰ ਅਧਾਰਤ ਕੰਪਨੀ ਹੈ ਜੋ ਦੂਜੀਆਂ ਕੰਪਨੀਆਂ ਦੀ ਜਾਣਕਾਰੀ ਨੂੰ ਸਾਈਬਰ ਹੈਕਿੰਗ ਤੋਂ ਬਚਾਉਣ ਦੇ ਖੇਤਰ ਵਿੱਚ ਕੰਮ ਕਰਦੀ ਹੈ। ਇਹ ਕੰਪਨੀ ਪਰਲ ਕਪੂਰ ਦੁਆਰਾ ਐਥੀਕਲ ਹੈਕਰ ਸੰਨੀ ਵਾਘੇਲਾ ਦੇ ਸਹਿਯੋਗ ਨਾਲ ਮਈ 2023 ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ, ਸੰਨੀ ਇਸ ਕੰਪਨੀ ਵਿੱਚ ਸੀਪੀਓ ਵਜੋਂ ਕੰਮ ਕਰ ਰਹੇ ਹਨ ਤੇ ਫਰਮ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਸੰਭਾਲਦੇ ਹਨ।

ਇਸ ਤਰ੍ਹਾਂ ਕਰੀਅਰ ਦੀ ਕੀਤੀ ਸ਼ੁਰੂਆਤ
Zyber 365 ਰਾਹੀਂ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਵਾਲੇ ਪਰਲ ਕਪੂਰ ਨੇ ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਤੋਂ ਐਮਐਸਸੀ ਇਨਵੈਸਟਮੈਂਟ ਬੈਂਕਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ AMPM ਸਟੋਰ ਕੰਪਨੀ ਲਈ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਐਂਟੀਅਰ ਸੋਲਿਊਸ਼ਨਜ਼ ਦੇ ਵਪਾਰਕ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਫਰਵਰੀ 2022 ਵਿੱਚ ਬਿਲੀਅਨ ਪੇ ਟੈਕਨਾਲੋਜੀ ਨਾਮ ਦੀ ਕੰਪਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਮਈ 2023 ‘ਚ ਸਾਈਬਰ ਸੁਰੱਖਿਆ ਸਬੰਧੀ ਕੰਮ ਕਰਨ ਵਾਲੀ ਕੰਪਨੀ Zyber 365 ਦੀ ਸ਼ੁਰੂਆਤ ਕੀਤੀ ਗਈ।

ਪਰਲ ਕਪੂਰ ਦੀ Zyber 365 ਕੰਪਨੀ ਦਾ ਮੁੱਖ ਦਫਤਰ ਲੰਡਨ ਵਿੱਚ ਹੈ ਤੇ ਭਾਰਤ ਤੋਂ ਸੰਚਾਲਿਤ ਹੈ। ਆਪਣੀ ਯੋਜਨਾ ਬਾਰੇ ਦੱਸਦਿਆਂ ਪਰਲ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਆਪਣੀ ਕੰਪਨੀ ਦਾ ਆਪਰੇਸ਼ਨ ਹੱਬ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਸਾਈਬਰ ਆਪਰੇਸ਼ਨ ਦੇ ਇੱਕ ਵੱਡੇ ਕੇਂਦਰ ਵਜੋਂ ਉਭਰ ਸਕਦਾ ਹੈ।

ਕੰਪਨੀ 100 ਮਿਲੀਅਨ ਫੰਡਿੰਗ ਨਾਲ ਕੀ ਕਰੇਗੀ
ਹਾਲ ਹੀ ਵਿੱਚ Zyber 365 ਨੂੰ ਯੂਕੇ ਅਧਾਰਤ ਕੰਪਨੀ ਤੋਂ $100 ਮਿਲੀਅਨ ਦੀ ਕੁੱਲ ਫੰਡਿੰਗ ਪ੍ਰਾਪਤ ਹੋਈ ਹੈ। ਇਸ ਫੰਡਿੰਗ ਬਾਰੇ ਗੱਲ ਕਰਦੇ ਹੋਏ ਕੰਪਨੀ ਦੇ ਸਹਿ-ਸੰਸਥਾਪਕ ਸੰਨੀ ਵਾਘੇਲਾ ਨੇ ਕਿਹਾ ਕਿ ਇਸ ਪੈਸੇ ਨਾਲ ਕੰਪਨੀ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ‘ਤੇ ਕੰਮ ਕਰੇਗੀ। ਇਨ੍ਹਾਂ ਉਤਪਾਦਾਂ ਨੂੰ AI ਆਧਾਰਿਤ ਬਣਾਇਆ ਜਾਵੇਗਾ, ਜੋ ਆਉਣ ਵਾਲੇ ਸਮੇਂ ‘ਚ AI ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਬਿਹਤਰ ਬਣਾਉਣ ‘ਚ ਮਦਦ ਕਰੇਗਾ।

RELATED ARTICLES

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ

ਪੰਜਾਬ ਪੁਲਿਸ ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ ਚੰਡੀਗੜ੍ਹ/ਅੰਮ੍ਰਿਤਸਰ:  ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼...

ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ ਮਿਲਾਇਆ ਹੱਥ

ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ ਮਿਲਾਇਆ ਹੱਥ ਤਿਰੂਵਨੰਤਪੁਰਮ (ਕੇਰਲਾ): ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੇਰਲ...

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ ਓਟਾਵਾ : ਕੈਨੇਡਾ ਦੇ ਨਿਊਯਾਰਕ ’ਚ ਕਾਊਂਸਲ ਜਨਰਲ ਉਨ੍ਹਾਂ ਗਵਾਹਾਂ ਵਿਚ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments