Health News: ਅਦਰਕ ਦੇ ਨਾਲ-ਨਾਲ ਅਦਰਕ ਦੇ ਰਸ ਦਾ ਸੇਵਨ ਵੀ ਸਿਹਤ ਨੂੰ ਬਹੁਤ ਲਾਭ ਪਹੁੰਚਾਉਂਦਾ ਹੈ। ਜੀ ਹਾਂ ਕਿਉਂਕਿ ਅਦਰਕ ਦਾ ਰਸ (ginger juice) ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਕਿਸੇ ਵੀ ਸਮੇਂ ਅਦਰਕ ਦੇ ਰਸ ਦਾ ਸੇਵਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਤੋਂ ਲੈ ਕੇ ਭਾਰ ਤੱਕ ਹਰ ਚੀਜ਼ ਕੰਟਰੋਲ ਹੁੰਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਅਦਰਕ ਦਾ ਰਸ ਜ਼ਿੰਕ, ਆਇਰਨ, ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ ਦੇ ਨਾਲ-ਨਾਲ ਐਂਟੀ-ਇੰਫਲੇਮੇਟਰੀ, ਐਂਟੀ-ਵਾਇਰਲ ਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਖਾਲੀ ਢਿੱਡ ਅਦਰਕ ਦਾ ਰਸ ਪੀਣ ਦੇ ਫ਼ਾਇਦਿਆਂ ਬਾਰੇ-
ਇਮਿਊਨਿਟੀ ਵਧਾਏ
ਇਮਿਊਨਿਟੀ ਕਮਜ਼ੋਰ ਹੋਣ ‘ਤੇ ਜੇਕਰ ਤੁਸੀਂ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਹ ਲਾਭਕਾਰੀ ਹੈ ਕਿਉਂਕਿ ਇਸ ਦੇ ਰਸ ‘ਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ, ਜੋ ਤੁਹਾਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਂਦਾ ਹੈ।
ਪਾਚਨ ਨੂੰ ਰੱਖੇ ਸਹੀ
ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਪਾਚਨ ਕਿਰਿਆ ਲਈ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਮੌਜੂਦ ਫਾਈਬਰ ਐਸੀਡਿਟੀ, ਬਦਹਜ਼ਮੀ, ਬਲੋਟਿੰਗ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ।
ਜੋੜਾਂ ਦੇ ਦਰਦ ‘ਚ ਫ਼ਾਇਦੇਮੰਦ
ਜੋੜਾਂ ਦੇ ਦਰਦ ਜਾਂ ਸੋਜ ਦੀ ਸਥਿਤੀ ‘ਚ ਜੇਕਰ ਤੁਸੀਂ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਹ ਲਾਭਦਾਇਕ ਹੈ ਕਿਉਂਕਿ ਇਸ ‘ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਜੋੜਾਂ ਦੇ ਦਰਦ ਤੇ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਕੋਲੈਸਟ੍ਰੋਲ ਕਰੇ ਕੰਟਰੋਲ
ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ ਤਾਂ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਨਾ ਤੁਹਾਡੇ ਲਈ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਭਾਰ ਘਟਾਏ
ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਤੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ‘ਚ ਮੌਜੂਦ ਤੱਤ ਸਰੀਰ ਦੀ ਵਾਧੂ ਚਰਬੀ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ, ਜੋ ਭਾਰ ਘਟਾਉਣ ‘ਚ ਫ਼ਾਇਦੇਮੰਦ ਹੁੰਦਾ ਹੈ।
ਸਰਦੀ-ਜ਼ੁਕਾਮ ਤੋਂ ਛੁਟਕਾਰਾ
ਸਰਦੀ-ਜ਼ੁਕਾਮ ਦੀ ਸਮੱਸਿਆ ਦੇ ਕਾਰਨ ਜੇਕਰ ਤੁਸੀਂ ਖਾਲੀ ਢਿੱਡ ਅਦਰਕ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਹ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਪਾਏ ਜਾਣ ਵਾਲੇ ਐਂਟੀ-ਵਾਇਰਲ ਗੁਣ ਜ਼ੁਕਾਮ ਤੇ ਫਲੂ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।