Friday, November 15, 2024
Home Business Gold Import: ਸਰਕਾਰ ਨੇ ਸੋਨੇ ਦੇ ਗਹਿਣਿਆਂ ਤੇ ਕਈ ਵਸਤੂਆਂ ਦੇ ਇਨਪੋਰਟ...

Gold Import: ਸਰਕਾਰ ਨੇ ਸੋਨੇ ਦੇ ਗਹਿਣਿਆਂ ਤੇ ਕਈ ਵਸਤੂਆਂ ਦੇ ਇਨਪੋਰਟ ‘ਤੇ ਲਿਆ ਵੱਡਾ ਫੈਸਲਾ, ਜਾਣੋ ਕੀ ਹੋਵੇਗਾ ਅਸਰ

India Gold Import: ਭਾਰਤ ਵਿੱਚ ਸੋਨੇ ਨੂੰ ਲੈ ਕੇ ਲੋਕਾਂ ਦਾ ਪਿਆਰ ਜਗਜ਼ਾਹਿਰ ਹੈ ਤੇ ਸੋਨੇ ਦੇ ਦਰਾਮਦ ਦੇ ਅੰਕੜਿਆਂ ‘ਤੇ ਵੀ ਸਰਕਾਰ ਨਜ਼ਰ ਰੱਖਦੀ ਹੈ। ਦੇਸ਼ ਵਿੱਚ ਸੋਨੇ ਦੀ ਖਪਤ ਬਹੁਤ ਜ਼ਿਆਦਾ ਹੈ ਅਤੇ ਇਸੇ ਕਾਰਨ ਇੱਥੇ ਸੋਨੇ ਦਾ ਦਰਾਮਦ ਵੀ ਬਹੁਤ ਜ਼ਿਆਦਾ ਹੈ। ਹੁਣ ਸਰਕਾਰ ਨੇ ਇਸ ਸੋਨੇ ਦੇ ਦਰਾਮਦ ‘ਤੇ ਕੁਝ ਹੱਦ ਤੱਕ ਰੋਕ ਲਾਉਣ ਦਾ ਫੈਸਲਾ ਲੈ ਲਿਆ ਹੈ।

 

ਭਾਰਤ ਸਰਕਾਰ ਨੇ ਕੀਤਾ ਐਲਾਨ

ਭਾਰਤ ਸਰਕਾਰ ਨੇ ਸੋਨੇ ਦੇ ਕੁੱਝ ਗਹਿਣਿਆਂ ਤੇ ਹੋਰ ਸਾਮਾਨ ਦੇ ਇਨਪੋਰਟ ਉੱਤੇ ਬੁੱਧਵਾਰ ਨੂੰ ਪਾਬੰਦੀਆਂ (Restrictions) ਲਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਕੁੱਝ ਗੈਰ-ਜ਼ਰੂਰੀ ਚੀਜ਼ਾਂ ਦੇ ਇਨਪੋਰਟ ਉੱਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਹੁਣ ਇਨਪੋਰਟ ਨੂੰ ਇਨ ਗੋਲਡ ਪ੍ਰੋਡਕਟਸ ਦੇ ਇਨਪੋਰਟ ਲਈ ਸਰਕਾਰ ਤੋਂ ਲਾਇਸੈਂਸ ਦੀ ਪ੍ਰਵਾਨਗੀ ਲੈਣੀ ਪਵੇਗੀ।

Trade Policy ‘ਚ ਕਮੀਆਂ ਦੂਰ ਕਰਨ ਦੀ ਕੋਸ਼ਿਸ਼

ਰਾਇਟਰਜ਼ ਦੀ ਖਬਰ ਮੁਤਾਬਕ ਭਾਰਤ ਦੁਨੀਆ ‘ਚ ਕੀਮਤੀ ਧਾਤਾਂ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਤੇ ਦੇਸ਼ ਨੇ ਆਪਣੀ ਵਪਾਰ ਨੀਤੀ (Trade Policy) ‘ਚ ਕੁਝ ਖਾਮੀਆਂ ਨੂੰ ਦੂਰ ਕਰਨ ਲਈ ਇਹ ਨਿਯਮ ਲਿਆਂਦੇ ਗਏ ਹਨ। ਵਣਜ ਅਤੇ ਉਦਯੋਗ ਮੰਤਰਾਲੇ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਡੀਜੀਐਫਟੀ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਨ੍ਹਾਂ ਉਤਪਾਦਾਂ ਦੇ ਇਨਪੋਰਟ ਦੀ ਪਾਲਿਸੀ ਨੂੰ ਤੁਰੰਤ ਪ੍ਰਭਾਵ ਨਾਲ ਸੰਸ਼ੋਧਿਤ ਕਰ ਕੇ “ਫ੍ਰੀ ਟ੍ਰੇਡ” ਤੋਂ ‘Restricted’ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।

ਇੰਡੋਨੇਸ਼ੀਆ ਤੋਂ ਬਿਨਾਂ ਟੈਕਸ ਦਿੱਤੇ ਆ ਰਹੇ ਨੇ ਸੋਨੇ ਦੇ ਗਹਿਣੇ

ਇਹ ਕਦਮ ਚੁੱਕਣ ਦਾ ਕਾਰਨ ਇਹ ਹੈ ਕਿ ਇੰਡੋਨੇਸ਼ੀਆ ਤੋਂ ਪਲੇਨ ਗੋਲਡ ਜਵੈਲਰੀ ਨੂੰ ਲਿਆਉਣ ਦਾ ਸਿਲਸਿਲਾ ਚੱਲ ਰਿਹਾ ਸੀ ਤੇ ਇਸ ਲਈ ਕੋਈ ਦਰਾਮਦ ਟੈਕਸ ਨਹੀਂ ਦਿੱਤਾ ਜਾ ਰਿਹਾ ਸੀ। ਮੁੰਬਈ ਦੇ ਇੱਕ ਡੀਲਰ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਕਦੇ ਵੀ ਭਾਰਤ ਲਈ ਸੋਨੇ ਦੇ ਗਹਿਣਿਆਂ ਦਾ ਦਰਾਮਦਕਾਰ ਨਹੀਂ ਰਿਹਾ ਪਰ ਪਿਛਲੇ ਕੁਝ ਮਹੀਨਿਆਂ ਤੋਂ ਦਰਾਮਦਕਾਰਾਂ ਨੇ ਇੰਡੋਨੇਸ਼ੀਆ ਤੋਂ 3-4 ਟਨ ਸੋਨਾ ਇਨਪੋਰਟ ਕੀਤਾ ਹੈ ਅਤੇ ਇਸ ‘ਤੇ ਕੋਈ ਟੈਕਸ ਨਹੀਂ ਦਿੱਤਾ ਹੈ।

ਘੱਟ ਰਿਹਾ ਹੈ ਸੋਨੇ ਦਾ ਇਨਪੋਰਟ

ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਮਈ ‘ਚ ਮੋਤੀਆਂ ਅਤੇ ਕੀਮਤੀ ਹੀਰਿਆਂ ਦੀ ਦਰਾਮਦ 25.36 ਫੀਸਦੀ ਘੱਟ ਕੇ ਚਾਰ ਅਰਬ ਡਾਲਰ ‘ਤੇ ਆ ਗਈ ਹੈ। ਇਸ ਦੌਰਾਨ ਸੋਨੇ ਦੀ ਦਰਾਮਦ ਵੀ 40 ਫੀਸਦੀ ਘਟ ਕੇ 4.7 ਅਰਬ ਡਾਲਰ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ‘ਚ ਸੋਨੇ ਦੀ ਦਰਾਮਦ ‘ਤੇ 15 ਫੀਸਦੀ ਟੈਕਸ ਲਾਇਆ ਜਾਂਦਾ ਹੈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ ਪੈਰਿਸ Paris: ਆਈਓਸੀ ਮੈਂਬਰ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਪੈਰਿਸ ਓਲੰਪਿਕ...

ਦੀਨਾਨਗਰ ਵਿੱਚ 51.74 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ ਦੀਨਾਨਗਰ: ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਆਵਾਜਾਈ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments