Saturday, May 18, 2024
Home Uncategorized 'ਸੀਜ਼ਨਲ ਫਲੂ' ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ...

‘ਸੀਜ਼ਨਲ ਫਲੂ’ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ

ਚੰਡੀਗੜ੍ਹ : ਸਿਹਤ ਵਿਭਾਗ ਨੇ ਐੱਚ3ਐੱਨ2 ਸੀਜ਼ਨਲ ਇਨਫਲੁਇੰਜ਼ਾ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸ਼ਹਿਰ ‘ਚ ਸਥਿਤੀ ਆਮ ਹੈ ਪਰ ਸਾਵਧਾਨੀ ਵਜੋਂ ਵਿਭਾਗ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਇਨਫਲੁਇੰਜ਼ਾ ਦੇ ਲੱਛਣ ਜਿਵੇਂ ਤੇਜ਼ ਬੁਖ਼ਾਰ, ਸਾਹ ਲੈਣ ‘ਚ ਤਕਲੀਫ਼, ਰੰਗ ਦਾ ਨੀਲਾ ਹੋਣਾ, ਸਕਿੱਨ ‘ਤੇ ਕਿਸੇ ਤਰ੍ਹਾਂ ਦੇ ਧੱਬੇ ਵਿਖਾਈ ਦਿੰਦੇ ਹਨ ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ‘ਚ ਜਾ ਕੇ ਡਾਕਟਰ ਤੋਂ ਸਲਾਹ ਜ਼ਰੂਰ ਲਓ।

ਕਿਹਾ ਗਿਆ ਹੈ ਕਿ ਮਰੀਜ਼ ਦਵਾਈਆਂ ਨਾਲ ਹੀ ਠੀਕ ਹੋ ਰਹੇ ਹਨ। ਨਾਲ ਹੀ ਹਸਪਤਾਲਾਂ ‘ਚ ਜ਼ਿਆਦਾ ਮਰੀਜ਼ ਦਾਖ਼ਲ ਵੀ ਨਹੀਂ ਹੋਏ ਹਨ। ਇਸ ਤੋਂ ਇਲਾਵਾ ਲੱਛਣ ਹੋਣ ‘ਤੇ ਜਾਂਚ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਦੇ ਬਿਨਾਂ ਕੋਈ ਵੀ ਦਵਾਈ ਨਾ ਖਾਣ ਲਈ ਵੀ ਕਿਹਾ ਗਿਆ ਹੈ। ਜਿਹੜੇ ਮਰੀਜ਼ ਇਨਫਲੁਇੰਜ਼ਾ-ਏ ਵਾਇਰਸ ਦੇ ਐੱਚ3ਐੱਨ2 ਸਟ੍ਰੇਨ ਨਾਲ ਪੀੜਤ ਹਨ, ਉਨ੍ਹਾਂ ‘ਚ 2-3 ਦਿਨਾਂ ਤੱਕ ਤੇਜ਼ ਬੁਖਾਰ ਬਣਿਆ ਰਹਿੰਦਾ ਹੈ। ਸਰੀਰ ‘ਚ ਦਰਦ, ਸਿਰਦਰਦ, ਗਲੇ ‘ਚ ਜਲਣ ਦੇ ਨਾਲ-ਨਾਲ ਲਗਾਤਾਰ ਦੋ ਹਫ਼ਤੇ ਤੱਕ ਖੰਘ ਅਤੇ ਸੀਨੇ ‘ਚ ਜਕੜਨ ਹੁੰਦੀ ਹੈ।

ਬਚਾਅ ਲਈ ਇਹ ਵਰਤੋ ਸਾਵਧਾਨੀ
ਮਾਸਕ ਪਾਓ
ਖੰਘਦੇ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਕਵਰ ਕਰੋ
ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ
ਹੱਥਾਂ ਨੂੰ ਸਮੇਂ-ਸਮੇਂ ‘ਤੇ ਪਾਣੀ ਅਤੇ ਸਾਬਣ ਨਾਲ ਧੋਂਦੇ ਰਹੋ।
ਖ਼ੁਦ ਨੂੰ ਹਾਈਡ੍ਰੇਟ ਰੱਖੋ, ਪਾਣੀ, ਜੂਸ ਜਾਂ ਹੋਰ ਤਰਲ ਪਦਾਰਥ ਲੈਂਦੇ ਰਹੋ
ਕਿਸੇ ਵੀ ਤਰ੍ਹਾਂ ਦੇ ਸਰੀਰਕ ਸੰਪਰਕ ਤੋਂ ਬਚੋ
ਪੀਕ ਸੀਜ਼ਨ ਜਾ ਚੁੱਕੈ
ਡਾ. ਸੰਜੇ ਜੈਨ, ਮੈਡੀਸਨ ਪੀ. ਜੀ. ਆਈ. ਨੇ ਕਿਹਾ ਕਿ ਖੰਘਦੇ ਅਤੇ ਛਿੱਕਦੇ ਸਮੇਂ, ਸਫ਼ਾਈ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਲੋਕਾਂ ਦੇ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਲੋੜ ਹੈ। ਨਵੰਬਰ ਤੋਂ ਫਰਵਰੀ ਵਿਚਕਾਰ ਸੀਜ਼ਨਲ ਫਲੂ ਦਾ ਪੀਕ ਦੇਖਿਆ ਗਿਆ। ਗਰਮੀ ਦੀ ਸ਼ੁਰੂਆਤ ਦੇ ਨਾਲ ਮਾਮਲਿਆਂ ‘ਚ ਕਮੀ ਆਵੇਗੀ। ਪੀ. ਜੀ. ਆਈ. ‘ਚ ਅਸੀਂ ਇਨਫਲੁਇੰਜ਼ਾ ਏ ਅਤੇ ਬੀ ਦੇ ਰੈਗੂਲਰ ਮਾਮਲੇ ਦੇਖੇ ਅਤੇ ਜ਼ਿਆਦਾਤਰ ਮਾਮਲਿਆਂ ‘ਚ ਹਲਕੀ ਬੀਮਾਰੀ ਦਿਖਾਈ ਦਿੱਤੀ। ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਕਈ ਦੂਜੀਆਂ ਬੀਮਾਰੀਆਂ ਹਨ, ਖ਼ਾਸ ਕਰ ਕੇ 65 ਸਾਲ ਤੋਂ ਉੱਪਰ ਦੇ ਲੋਕਾਂ ਨੇ ਲਗਾਤਾਰ ਖੰਘ ਅਤੇ ਬੁਖਾਰ ਦੇ ਮੁੱਖ ਲੱਛਣਾਂ ਦੇ ਨਾਲ ਫਲੂ ਦੀ ਲੰਬੀ ਮਿਆਦ ਦਾ ਅਹਿਸਾਸ ਕੀਤਾ। ਐਂਟੀਬਾਇਓਟਿਕਸ ਦੀ ਕੋਈ ਲੋੜ ਨਹੀਂ ਹੈ।

RELATED ARTICLES

Canada News: ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ, ਪੁਲਿਸ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ

Canada News: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜ਼ਰਾਇਮ ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ...

ਬੇਹੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

Health News : ਅਕਸਰ ਘਰਾਂ 'ਚ ਰੋਟੀਆਂ ਬਚ ਹੀ ਜਾਂਦੀਆਂ ਹਨ, ਜੋ ਤੁਸੀਂ ਜਾਨਵਰਾਂ ਜਾਂ ਪਸ਼ੂਆਂ ਨੂੰ ਪਾ ਦਿੰਦੇ ਹੋ। ਕੁਝ ਲੋਕ ਬੇਹੀ (ਬਾਸੀ)...

ਆਂਵਲਾ ਇਕ ਅਜਿਹਾ ਸੁਪਰਫੂਡ ਹੈ ਜੋ ਸਵਾਦ ਅਤੇ ਸਿਹਤ ਨਾਲ ਭਰਪੂਰ

ਆਂਵਲਾ ਇਕ ਅਜਿਹਾ ਸੁਪਰਫੂਡ ਹੈ ਜੋ ਸਵਾਦ ਅਤੇ ਸਿਹਤ ਨਾਲ ਭਰਪੂਰ ਮੰਨਿਆ ਜਾਂਦਾ ਹੈ। ਆਂਵਲੇ ਦੀ ਵਰਤੋਂ ਦਵਾਈ ਵਜੋਂ ਵੀ ਕੀਤੀ ਜਾਂਦੀ ਹੈ। ਆਂਵਲਾ...

LEAVE A REPLY

Please enter your comment!
Please enter your name here

- Advertisment -

Most Popular

ਕੈਨੇਡਾ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਕੀਤਾ ਕਾਬੂ

ਮੁੱਲਾਂਪੁਰ ਦਾਖਾ: ਸਹੁਰੇ ਪਰਿਵਾਰ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਆਪਣੇ ਪਤੀ ਨਾਲ ਧ੍ਰੋਹ ਕਮਾਉਣ ਵਾਲੀ ਕੈਨੇਡੀਅਨ ਦੁਲਹਨ ਨੂੰ ਥਾਣਾ ਜੋਧਾਂ ਦੀ...

ਕੈਨੇਡਾ ਪ੍ਰਤੀ ਭਾਰਤੀ ਵਿਦਿਆਰਥੀਆਂ ਦਾ ਘਟਿਆ ਰੁਝਾਨ: ਰਿਪੋਰਟ

ਟੋਰਾਂਟੋ:  ਭਾਰਤੀਆਂ ਲਈ ਸਿੱਖਿਆ ਦੇ ਸਥਾਨ ਵਜੋਂ ਕੈਨੇਡਾ ਦਾ ਆਕਰਸ਼ਣ ਘੱਟਦਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2024 ਵਿੱਚ ਆਪਣੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ...

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ

ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਨਵੀਂ ਦਿੱਲੀ: ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ...

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ

ਐਸ਼ਵਰਿਆ ਰਾਏ ਬੱਚਨ ਕਾਨ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ ਕਾਨ: ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ...

Recent Comments