ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਟਵਿਟਰ ‘ਤੇ ਆਉਂਦਿਆਂ ਹੀ ਬੇਹੱਦ ਸਰਗਰਮ ਹੋ ਗਈ ਹੈ। ਹਾਲ ਹੀ ‘ਚ ਉਸ ਨੇ ਅੰਮ੍ਰਿਤਪਾਲ ਸਿੰਘ ਦੀ ਖੁੱਲ੍ਹੀ ਚੁਣੌਤੀ ਨੂੰ ਕਬੂਲ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਖ਼ਾਲਿਸਤਾਨ ਦੀ ਮੰਗ ‘ਤੇ ਬੌਧਿਕ ਚਰਚਾ ਕਰਨ ਲਈ ਤਿਆਰ ਹਨ।
ਇਸ ‘ਤੇ ਹੁਣ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਨੇ ਚੈਲੰਜ ਨੂੰ ਕਬੂਲ ਕਰਦੀ ਹੈ ਤੇ ਉਹ ਬੌਧਿਕ ਚਰਚਾ ਲਈ ਵੀ ਤਿਆਰ ਹੈ। ਹਾਲਾਂਕਿ ਕੰਗਨਾ ਦੀ ਸ਼ਰਤ ‘ਤੇ ਕਿ ਉਸ ਨੂੰ ਕੁੱਟਿਆ ਨਾ ਜਾਵੇ, ਉਸ ‘ਤੇ ਹਮਲਾ ਨਾ ਕੀਤਾ ਜਾਵੇ ਤੇ ਉਸ ਨੂੰ ਗੋਲੀ ਵੀ ਨਾ ਮਾਰੀ ਜਾਵੇ।
ਇਹ ਗੱਲ ਕੰਗਨਾ ਰਣੌਤ ਨੇ ਆਪਣੇ ਟਵੀਟ ‘ਚ ਆਖੀ ਹੈ। ਕੰਗਨਾ ਨੇ ਇਹ ਵੀ ਲਿਖਿਆ ਕਿ ਪੰਜਾਬ ‘ਚ ਜੋ ਕੁਝ ਹੋ ਰਿਹਾ ਹੈ, ਇਸ ਦੀ ਦੋ ਸਾਲ ਪਹਿਲਾਂ ਉਸ ਨੇ ਭਵਿੱਖਵਾਣੀ ਕੀਤੀ ਸੀ। ਉਸ ‘ਤੇ ਕਈ ਮਾਮਲੇ ਦਰਜ ਕੀਤੇ ਗਏ ਸਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੀ ਕਾਰ ‘ਤੇ ਪੰਜਾਬ ‘ਚ ਹਮਲਾ ਕੀਤਾ ਗਿਆ ਸੀ ਪਰ ਉਹੀ ਹੋਇਆ ਜੋ ਉਸ ਨੇ ਕਿਹਾ ਸੀ।