Thursday, May 16, 2024
Home Punjab ਤੀਜਾ ਕੇਸਧਾਰੀ ਗੋਲਡ ਹਾਕੀ ਕੱਪ ਧੂਮ ਧੜੱਕੇ ਨਾਲ ਆਰੰਭ- 19 ਫਰਵਰੀ ਨੂੰ...

ਤੀਜਾ ਕੇਸਧਾਰੀ ਗੋਲਡ ਹਾਕੀ ਕੱਪ ਧੂਮ ਧੜੱਕੇ ਨਾਲ ਆਰੰਭ- 19 ਫਰਵਰੀ ਨੂੰ ਹੋਵੇਗਾ ਫਾਈਨਲ ਮੈਚ

* 8 ਹਾਕੀ ਅਕੈਡਮੀਆਂ ਦੀ ਪਹਿਲੀ ਵਾਰ 8 ਸਿੱਖ ਮਿਸਲਾਂ ਦੇ ਬੈਨਰ ਹੇਠ ਖੇਡਣਗੀਆ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ
* ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਗੋਲਡ ਕੱਪ ਤੇ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ —ਜਸਬੀਰ ਸਿੰਘ ਮੋਹਾਲੀ
ਮੋਹਾਲੀ, 15 ਫਰਵਰੀ: ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਤੀਜਾ ਕੇਸਧਾਰੀ ਹਾਕੀ ਗੋਲਡ ਕੱਪ ਅੰਡਰ 19 ਧੂਮ ਧੜੱਕੇ ਨਾਲ ਸ਼ੁਰੂ ਕੀਤਾ ਗਿਆ। ਇਸ ਗੋਲਡ ਹਾਕੀ ਕੱਪ ਵਿੱਚ ਦੇਸ਼ ਦੀਆਂ 8 ਨਾਮਵਰ ਹਾਕੀ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ਇਸ ਕੇਸਾਧਾਰੀ ਗੋਲਡ ਹਾਕੀ ਕੱਪ ਦੇ ਪਹਿਲੇ ਦਿਨ ਉਦਘਾਟਨ ਸੁਖਦੇਵ ਸਿੰਘ ਪਟਵਾਰੀ ਐਮ ਸੀ ਮੁਹਾਲੀ ਨੇ ਕੀਤਾ। ਜਦੋਂ ਕਿ ਟੂਰਨਾਮੈਂਟ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਮੰਡੇਰ ਅਤੇ ਅੰਮ੍ਰਿਤਪਾਲ ਸਿੰਘ ਬਿੱਲਾ ਪ੍ਰਸਿੱਧ ਸਿੱਖ ਫਿਲਮੀ ਅਦਾਕਾਰ ਨੇ ਕੀਤੀ।

ਇਸ ਹਾਕੀ ਟੂਰਨਾਮੈਂਟ ਦੀ ਇਸ ਵਾਰ ਵਿਲੱਖਣਤਾ ਵੇਖਣ ਲਈ ਮਿਲੀ ਕਿ ਗਲੋਬਲ ਖਾਲਸਾ ਫਤਿਹ ਕਲੱਬ ਫਤਿਹਗੜ੍ਹ ਸਾਹਿਬ ਨੂੰ ਮਿਸਲ ਸਿੰਘਪੁਰੀਆ, ਪੀ ਆਈ ਐਸ ਮੁਹਾਲੀ ਨੂੰ ਮਿਸਲ ਆਹਲੂਵਾਲੀਆ, ਰਾਊਡ ਗਿਲਾਸ ਮੁਹਾਲੀ ਨੂੰ ਮਿਸਲ ਨਿਸ਼ਾਨਵਾਲੀਆ, ਪੀਆਈਐਸ ਲੁਧਿਆਣਾ ਨੂੰ ਮਿਸਲ ਭੰਗੀਆਂ, ਹਾਲੀਵਰਡ ਬਟਾਲਾ ਨੂੰ ਮਿਸਲ ਸਿੰਘ ਸ਼ਹੀਦਾਂ, ਹਾਕੀ ਅਕੈਡਮੀ ਸੈਕਟਰ 42 ਚੰਡੀਗੜ੍ਹ ਨੂੰ ਮਿਸਲ ਡੱਲੇਵਾਲੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਮਿਸਲ ਸ਼ਕਰਚੱਕੀਆ ਅਤੇ ਫਲਿੱਕਰਜ ਸ਼ਾਹਬਾਦ ਹਰਿਆਣਾ ਨੂੰ ਮਿਸਲ ਫੂਲਕੀਆ ਦੇ ਬੈਨਰ ਹੇਠ ਖਿਡਾਇਆ ਗਿਆ। ਇਨ੍ਹਾਂ ਮਿਸਲਾਂ ਦੀਆਂ ਟੀਮਾਂ ਨੁੰ ਗੁਰਦੀਪ ਸਿੰਘ ਜਸਵਾਲ ਯੂਐਸਏ, ਗੁਰਦੇਵ ਸਿੰਘ ਕੰਗ ਯੂਐਸਏ, ਜਗਦੀਪ ਸਿੰਘ ਕੈਨੇਡਾ, ਉਲੰਪੀਅਨ (ਹਾਕੀ) ਗੁਨਦੀਪ ਕੁਮਾਰ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਬਲਜਿੰਦਰ ਸਿੰਘ ਹੁਸੈਨਪੁਰ ਅਤੇ ਸੁਖਵਿੰਦਰ ਸਿੰਘ ਵਾਲੀਆ ਵੱਲੋਂ ਸਪਾਂਸਰ ਕੀਤਾ ਗਿਆ।

ਅੱਜ ਦੇ ਪਹਿਲੇ ਉਦਘਾਟਨੀ ਮੈਚ ਵਿੱਚ ਮਿਸਲ ਫੂਲਕੀਆ (ਫਲਿੱਕਰਜ ਸ਼ਾਹਬਾਦ) ਨੇ ਮਿਸਲ ਆਹਲੂਵਾਲੀਆ (ਪੀਆਈਐਸ ਮੁਹਾਲੀ) ਨੂੰ 1-0 ਗੋਲ ਨਾਲ ਮਾਤ ਦਿੱਤੀ। ਮਿਸਲ ਫੂਲਕੀਆਂ ਵੱਲੋਂ ਇਕਲੌਤਾ ਗੋਲ ਗੁਰਨੂਰ ਵੱਲੋਂ ਮੈਚ ਦੇ 43ਵੇਂ ਮਿੰਟ ਵਿੱਚ ਕੀਤਾ ਗਿਆ। ਦੂਸਰੇ ਮੈਚ ਵਿੱਚ ਸੁਕਰਚੱਕੀਆ ਮਿਸਲ (ਐਸਜੀਪੀਸੀ ਅੰਮ੍ਰਿਤਸਰ ਨੇ ਸਿੰਘਪੁਰੀਆ ਮਿਸਲ (ਗਲੋਬਲ ਖਾਲਸਾ ਫਤਿਹ ਕਲੱਬ ਫਤਿਹਗੜ੍ਹ ਸਾਹਿਬ) ਨੂੰ 7-1 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਾਂਤਰੀ ਭੰਗੜਾ ਕਲਾਕਾਰ ਭੋਲਾ ਕਲੈਹਰੀ, ਰਜਤ ਸਿੰਘ ਅੱਤਰੀ, ਸਤੀਸ਼ ਕੁਮਾਰ ਭਾਗੀ, ਸਮਾਜ ਸੇਵੀ ਰਾਜੀਵ ਵਿਸਿਸ਼ਟ, ਕਰਮਜੀਤ ਬੱਗਾ ਅੰਤਰ ਰਾਸ਼ਟਰੀ ਅਲਗੋਜਾ ਵਾਦਕ, ਕ੍ਰਿਸ਼ਨ ਸਿੰਘ, ਅਮਰੀਕਾ ਸਿੰਘ ਭਾਗੋਵਾਲੀਆ, ਭੁਪਿੰਦਰ ਸਿੰਘ ਐਸਸੀਐਲ, ਜਸਵਿੰਦਰ ਸਿੰਘ, ਆਰ ਪੀ ਸਿੰਘ, ਰਾਜੀਵ ਕੇਹਰ, ਐਚ ਐਸ ਚਾਵਲਾ, ਪਰਮਜੀਤ ਸਿੰਘ ਲੌਂਗੀਆ, ਮੇਜਰ ਸਿੰਘ ਪੰਜਾਬੀ, ਉਜਾਗਰ ਸਿੰਘ, ਬਲਬੀਰ ਸਿੰਘ ਫੁਲਗਾਣਾ, ਗੁਰਜੀਤ ਸਿੰਘ, ਸਵਰਨ ਸਿੰਘ ਚੰਨੀ, ਸਰਬਜੀਤ ਸਿੰ ਆਦਿ ਪ੍ਰਮੁੱਖ ਸਖਸੀਅਤਾਂ ਵੀ ਹਾਜ਼ਰ ਸਨ।

RELATED ARTICLES

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ

ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ...

LEAVE A REPLY

Please enter your comment!
Please enter your name here

- Advertisment -

Most Popular

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਈਪਰ (ਬੈਲਜੀਅਮ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੇ...

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ

ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਨਿੱਜੀ ਸਕੱਤਰ ਖਿਲਾਫ਼ ਕੇਸ ਦਰਜ ਕੌਮੀ ਮਹਿਲਾ ਕਮਿਸ਼ਨ ਨੇ ਵੀ ਵਿਭਵ ਕੁਮਾਰ ਨੂੰ ਤਲਬ ਕੀਤਾ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ‘ਆਪ’ ਦੀ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ  ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ - ਲੋਕਾਂ ਨੂੰ ਸਵੇਰੇ 11:00 ਵਜੇ ਤੋਂ...

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ...

Recent Comments