Saturday, September 28, 2024
Home Article ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ
ਚੰਡੀਗੜ੍ਹ – ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ ਅਤੇ ਅਰਬਨ ਸਰਵਿਸਿਜ਼ ਪਲੇਟਫ਼ਾਰਮ ਇਨਡਰਾਈਵ ਨੇ ਚੰਡੀਗੜ੍ਹ ਵਿੱਚ ਡਰਾਈਵਿੰਗ ਨਾਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ, ਔਰਤਾਂ ਨੂੰ ਕਰੀਅਰ ਦੇ ਰੂਪ ਵਿੱਚ ਡਰਾਈਵਿੰਗ ਦੇ ਖੇਤਰ ਵਿੱਚ ਬਰਾਬਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਸਕੇ। ਇਹ ਪ੍ਰੋਗਰਾਮ ਗਰੀਬ ਔਰਤਾਂ ਨੂੰ ਪੇਸ਼ੇਵਰ ਡ੍ਰਾਈਵਰ ਬਣਨ ਲਈ ਸਸ਼ਕਤ ਕਰੇਗਾ ਅਤੇ ਉਨ੍ਹਾਂ ਨੂੰ ‘ਲਾਈਵਲੀਹੁੱਡਸ ਵਿਦ ਡਿਗਨਿਟੀ’ ਤੱਕ ਪਹੁੰਚ ਪ੍ਰਦਾਨ ਕਰੇਗਾ।

ਚੰਡੀਗੜ੍ਹ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਈਸ਼ਾ ਕੰਬੋਜ (ਐਚਸੀਐਸ) ਨੇ ਕਿਹਾ ਕਿ ਇਹ ਚੰਡੀਗੜ੍ਹ ਨਗਰ ਨਿਗਮ, ਡੌਨ ਬੋਸਕੋ ਅਤੇ ਇੰਡਰਾਇਵ ਦੇ ਸਹਿਯੋਗ ਨਾਲ ਇੱਕ ਬਹੁਤ ਵਧੀਆ ਉਪਰਾਲਾ ਹੈ ਅਤੇ ਮੈਨੂੰ ਆਸ ਹੈ ਕਿ ਇਹ ਮਹਿਲਾ ਸਸ਼ਕਤੀਕਰਨ ਵਿੱਚ ਬਹੁਤ ਅੱਗੇ ਵਧੇਗਾ। ਇਸ ਤਰ੍ਹਾਂ ਦਾ ਉਪਰਾਲਾ ਸਮਾਜ ਲਈ ਬਹੁਤ ਹੀ ਵਿਲੱਖਣ ਅਤੇ ਮਹੱਤਵਪੂਰਨ ਹੈ। ਖਾਸ ਕਰਕੇ ਸਮਾਜ ਦੀਆਂ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਅਜਿਹੀਆਂ ਹੋਰ ਪਹਿਲਕਦਮੀਆਂ ਕੀਤੀਆਂ ਜਾਣਗੀਆਂ ਜੋ ਔਰਤਾਂ ਲਈ ਵਿਸ਼ੇਸ਼ ਹਨ।

ਇਨਡਰਾਈਵ ਦੇ ਏਪੀਏਸੀ ਕਮਿਊਨੀਕੇਸ਼ਨਲ ਹੈੱਡ ਪਵਿਤ ਨੰਦਾ ਆਨੰਦ ਨੇ ਕਿਹਾ ਕਿ ਇਨਡਰਾਈਵ ਦਾ ਡਰਾਈਵਿੰਗ ਨਾਰੀ ਪ੍ਰੋਗਰਾਮ ਜ਼ਿੰਦਗੀ ਬਦਲ ਰਿਹਾ ਹੈ। ਅਸੀਂ ਔਰਤਾਂ ਨੂੰ ਪੇਸ਼ੇਵਰ ਡਰਾਈਵਰ ਬਣਨ ਲਈ ਸ਼ਸ਼ਕਤ ਬਣਾ ਰਹੇ ਹਾਂ। ਇਸ ਪਹਿਲ ਨਾਲ ਉਨ੍ਹਾਂ ਨੂੰ ਆਜ਼ਾਦ ਅਤੇ ਆਤਮ-ਵਿਸਵਾਸ਼ੀ ਵਿਅਕਤੀ ਬਣਨ ਅਤੇ ਆਪਣੇ ਜੀਵਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਅਸੀਂ ਚੰਡੀਗੜ੍ਹ ਵਿੱਚ ਆਪਣੀ ਡਰਾਈਵਿੰਗ ਨਾਰੀ ਪਹਿਲ ਦੇ ਤਹਿਤ ਸਾਰੇ ਉਮੀਦਵਾਰਾਂ ਨੂੰ ਜੀਪੀਐੱਸ ਇਨੇਬਲਡ ਈਵੀ ਸਕੂਟੀ ਪ੍ਰਦਾਨ ਕਰ ਰਹੇ ਹਾਂ।

ਇਨਡਰਾਈਵ ਦੁਆਰਾ ਡ੍ਰਾਈਵਿੰਗ ਨਾਰੀ ਭਾਰਤ ਵਿੱਚ ਔਰਤਾਂ ਨੂੰ ਸ਼ਸ਼ਕਤ ਬਣਾਉਣ ਦੀ ਇੱਕ ਪਹਿਲ ਹੈ। ਇਸ ਪਹਿਲ ਲਈ ਇਨਡਰਾਈਵ ਸਾਰੀਆਂ ਡ੍ਰਾਈਵਿੰਗ ਨਾਰੀ ਉਮੀਦਵਾਰਾਂ ਨੂੰ ਹੇਠਾਂ ਦਿੱਤੀਆਂ ਸਾਰੀਆਂ ਸੁਵਿਧਾਵਾਂ ਮੁਫ਼ਤ ਪ੍ਰਦਾਨ ਕਰੇਗਾ:
ਡ੍ਰਾਈਵਿੰਗ ਟ੍ਰੇਨਿੰਗ, ਡ੍ਰਾਈਵਰ ਲਾਇਸੈਂਸ, ਵਾਹਨ ਲਈ ਸਲਾਨਾ ਰੱਖ-ਰਖਾਅ ਚਾਰਜ, ਇਨਡ੍ਰਾਈਵ ਨਾਲ ਡ੍ਰਾਈਵਰ ਦੇ ਰੂਪ ਵਿੱਚ ਰਜਿਸਟ੍ਰੇਸ਼ਨ, ਇਨਡਰਾਈਵ ਵੱਲੋਂ ਕੋਈ ਸਰਵਿਸ ਚਾਰਜ ਨਹੀਂ ਤਾਂ ਜੋ ਉਮੀਦਵਾਰ ਜ਼ਿਆਦਾ ਪੈਸਾ ਕਮਾ ਸਕਣ, ਈਵੀ ਸਕੂਟੀ, ਸਮਾਰਟਫ਼ੋਨ, ਸਵਾਰੀ ਲੈਣ ਅਤੇ ਪੈਸੇ ਕਮਾਉਣ ਲਈ ਇਨਡਰਾਈਵ ਦੀ ਵਰਤੋਂ ਕਰਨ ਕਰਨ ਲਈ ਤਰੀਕੇ ਬਾਰੇ ਵਿਸ਼ੇਸ਼ ਸਿਖਲਾਈ।

ਹਾਲਾਂਕਿ, ਜਦੋਂ ਵੀ ਡਰਾਈਵਿੰਗ ਨੂੰ ਕਰੀਅਰ ਵਜੋਂ ਅਪਣਾਉਣ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਨੂੰ ਅਜੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਰੱਖਿਆ ਸਬੰਧੀ ਚਿੰਤਾਵਾਂ ਖਾਸ ਤੌਰ ’ਤੇ ਕੁਝ ਔਰਤਾਂ ਨੂੰ ਗਿਗ ਇਕਾਨਮੀ ਵਿੱਚ ਦਾਖਲ ਹੋਣ ਤੋਂ ਨਿਰਾਸ਼ ਕਰਦੀਆਂ ਹਨ। ਇਸ ਨਾਲ ਨਜਿੱਠਣ ਲਈ ਇਨਡਰਾਈਵ ਉਮੀਦਵਾਰਾਂ ਨੂੰ ਇਨਡਰਾਈਵ ਦੇ ਨਾਲ ਸੁਰੱਖਿਅਤ ਡਰਾਈਵ ਲਈ ਮਦਦ ਕਰੇਗਾ।

ਡਰਾਈਵਿੰਗ ਨਾਰੀ ਉਮੀਦਵਾਰਾਂ ਨੂੰ ਹੇਠਾਂ ਦਿੱਤੇ ਸਾਰੇ ਲਾਭ ਪ੍ਰਦਾਨ ਕੀਤੇ ਜਾਣਗੇ:
24*7 ਵਿਸੇਸ਼ ਹੈਲਪਲਾਈਨ ਨੰਬਰ, ਜੀਪੀਐੱਸ ਇਨੇਬਲਡ ਈਵੀ ਸਕੂਟੀ, ਮੈਡੀਕਲ ਬੀਮਾ, ਐਡਵਾਂਸਡ ਸੈਲਫ ਡਿਫੈਂਸ ਟ੍ਰੇਨਿੰਗ, ਟ੍ਰੈਫਿਕ ਪੁਲਿਸ ਦੁਆਰਾ ਵਿਸ਼ੇਸ਼ ਸੜਕ ਸੁਰੱਖਿਆ ਸਿਖਲਾਈ, ਸੁਰੱਖਿਆ ਉਪਕਰਣ, ਮੈਡੀਕਲ ਕਿੱਟ, ਸਵਾਰੀ ਅਤੇ ਪਿੱਛੇ ਬੈਠਣ ਵਾਲੇ ਲਈ ਹੈਲਮੇਟ।

RELATED ARTICLES

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments