41 ਸਾਲਾ ਪੰਜਾਬੀ ਡਰਾਈਵਰ ਸੰਦੀਪ ਸਿੰਘ ਚੀਮਾ ਨੇ ਇੱਕ ਹਫ਼ਤੇ ਬਾਅਦ ਦਮ ਤੋੜ ਦਿੱਤਾ
ਸਰੀ: ਕੈਨੇਡਾ ਵਿਖੇ ਪਿਛਲੇ ਹਫ਼ਤੇ ਸਰੀ ਵਿੱਚ ਹਾਈਵੇਅ 17 ‘ਤੇ ਦੋ ਸੈਮੀ-ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਸਰੀ ਪੁਲਸ ਨੇ ਦੱਸਿਆ ਕਿ ਇੱਕ ਸੈਮੀ-ਟ੍ਰੇਲਰ ਦੇ 41 ਸਾਲਾ ਪੰਜਾਬੀ ਡਰਾਈਵਰ ਸੰਦੀਪ ਸਿੰਘ ਚੀਮਾ ਨੇ ਆਪਣੀਆਂ ਡੂੰਘੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ। ਸੰਦੀਪ ਸਿੰਘ ਚੀਮਾ (41) ਹਾਦਸੇ ਵਿੱਚ ਸ਼ਾਮਲ ਦੋ ਕੁੜੀਆਂ ਦਾ ਪਿਤਾ ਸੀ, ਜੋ ਆਪਣਾ ਕੰਮ ਖ਼ਤਮ ਕਰਕੇ ਰਾਤ ਵਲੇ ਆਪਣਾ ਟ੍ਰੇਲਰ ਪਾਰਕ ਕਰਨ ਲਈ ਆਪਣੇ ਕੰਮ ਵਾਲੀ ਥਾਂ ‘ਤੇ ਜਾ ਰਿਹਾ ਸੀ। ਸੰਦੀਪ ਦੀ ਦੀਆਂ 2 ਧੀਆਂ ਹਨ- 6 ਸਾਲ ਦੀ ਸਰਗੁਣ ਅਤੇ 2 ਸਾਲ ਦੀ ਮੇਹਰ ਅਤੇ ਉਸ ਦੀ ਪਤਨੀ ਦਾ ਨਾਮ ਮਨਜੀਤ ਹੈ।
ਦੱਸ ਦਈਏ ਕਿ ਸੰਦੀਪ ਆਪਣੀ ਸ਼ਿਫਟ ਖ਼ਤਮ ਕਰਨ ਅਤੇ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਤੋਂ ਸਿਰਫ ਇੱਕ ਮੋੜ ਦੂਰ ਸੀ। ਇਹ ਟੱਕਰ ਮੰਗਲਵਾਰ, 16 ਜੁਲਾਈ ਨੂੰ ਦੋ ਸੈਮੀ-ਟ੍ਰੇਲਰਾਂ ਵਿਚਕਾਰ ਹੋਈ। ਦੋਨਾਂ ਡਰਾਈਵਰਾਂ ਅਤੇ ਇੱਕ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ ‘ਚੋਂ ਸੰਦੀਪ ਨੇ ਇੱਕ ਹਫ਼ਤੇ ਬਾਅਦ ਦਮ ਤੋੜ ਦਿੱਤਾ। ਕਈ ਦਿਨ ਆਈ.ਸੀ.ਯੂ ਵਿੱਚ ਆਪਣੀ ਜ਼ਿੰਦਗੀ ਲਈ ਲੜਨ ਤੋਂ ਬਾਅਦ ਸੰਦੀਪ ਨੇ ਆਪਣੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਆਪਣੀਆਂ ਧੀਆਂ ਅਤੇ ਪਤਨੀ ਨੂੰ ਪਿੱਛੇ ਇਕੱਲਾ ਛੱਡ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ।
ਸੰਦੀਪ ਚੀਮਾ 2012 ਵਿੱਚ ਇੱਕ ਪ੍ਰਵਾਸੀ ਵਜੋਂ ਸਰੀ ਚਲਾ ਗਿਆ ਸੀ ਜਦੋਂ ਉਸਦੇ ਪਿਤਾ ਉਸੇ ਸਾਲ ਇੱਕ ਕਾਰ ਹਾਦਸੇ ਵਿੱਚ ਗੁਜਰ ਗਏ ਸਨ ਅਤੇ ਉਸਦੀ ਮਾਂ ਵੀ ਕੁਝ ਮਹੀਨਿਆਂ ਬਾਅਦ 2013 ਵਿੱਚ ਦਮ ਤੋੜ ਗਏ ਸਨ। ਦੱਸ ਦਈਏ ਕਿ ਸੰਦੀਪ ਦੇ ਅੰਗ ਵੀ ਦਾਨ ਕੀਤੇ ਗਏ ਹਨ ਤਾਂ ਜੋ ਕਿਸੇ ਹੋਰ ਦੀ ਜਾਨ ਬਚਾਈ ਜਾ ਸਕੇ। ਬਚੇ ਹੋਏ ਪਰਿਵਾਰ ਨੂੰ ਰਿਹਾਇਸ਼ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਫੰਡਰੇਜ਼ਰ ਤਹਿਤ 150,000 ਼ਡਾਲਰ ਦੇ ਟੀਚੇ ਦੇ ਨਾਲ ਸੋਮਵਾਰ ਸਵੇਰ ਤੱਕ ਸਿਰਫ 51,000 ਡਾਲਰ ਤੋਂ ਵੱਧ ਇਕੱਠਾ ਕੀਤਾ ਗਿਆ ਸੀ।