Saturday, September 21, 2024
Home Article HSBC MF: ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ

HSBC MF: ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ

HSBC MF: ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ

-ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਬਾਰੇ ਸਿੱਖਿਅਤ ਕਰਨ ਲਈ ਆਪਣੀ ਕਿਸਮ ਦੀ ਅਨੂਠੀ ਡਿਜੀਟਲ ਮੁਹਿੰਮ ਹੈ

ਲੁਧਿਆਣਾ: ਜਿਵੇਂ-ਜਿਵੇਂ ਸਾਡੀ ਜ਼ਿੰਦਗੀ ਬਦਲਦੀ ਹੈ, ਉਸੇ ਤਰ੍ਹਾਂ ਸਾਡੇ ਟੀਚੇ, ਜੀਵਨਸ਼ੈਲੀ, ਖਰਚੇ, ਰਹਿਣ-ਸਹਿਣ ਦੀ ਲਾਗਤ ਅਤੇ ਸੁਪਨੇ ਵੀ ਬਦਲਦੇ ਹਨ। ਪਰ ਸਾਡੇ ਵਿੱਚੋਂ ਕਿੰਨੇ ਅਸਲ ਵਿੱਚ ਆਪਣੇ ਪੈਸੇ ਨੂੰ ਉਹ ਪ੍ਰਮੋਸ਼ਨ ਦੇਣ ਬਾਰੇ ਸੋਚਦੇ ਹਨ ਜਿਸਦਾ ਇਹ ਹੱਕਦਾਰ ਹੈ? ਅਜਿਹਾ ਪੈਸਾ ਜੋ ਸਾਡੀ ਦੌਲਤ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰਦਾ ਹੈ, ਸਾਨੂੰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ।

ਸਾਰਿਆਂ ਨੂੰ ਜ਼ਿੰਦਗੀ ਵਿੱਚ ਗ੍ਰੋਥ ਚਾਹੀਦੀ ਹੈ, ਸਾਰਿਆਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਚਾਹੀਦੀ ਹੈ,
ਉਸੇ ਤਰ੍ਹਾਂ ਦੌਲਤ ਸਿਰਜਣ ਲਈ ਤੁਹਾਡੇ ਸਿਪ ਨੂੰ ਵੀ ਪ੍ਰਮੋਸ਼ਨ ਚਾਹੀਦੀ ਹੈ!

ਇਸ ਗੱਲ ਨੂੰ ਪਛਾਣਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਨੇ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਜਾਗਰੂਕਤਾ ਪੈਦਾ ਕਰਨ ਅਤੇ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਅਤੇ ਲੰਬੇ ਸਮੇਂ ਦੌਰਾਨ ਉਹਨਾਂ ਦੀ ਦੌਲਤ ਵਧਾਉਣ ਵਿੱਚ ਇਸਦੀ ਭੂਮਿਕਾ ਬਾਰੇ ਸਿੱਖਿਅਤ ਲਈ ਇੱਕ ਵਿਲੱਖਣ ਡਿਜੀਟਲ ਮੁਹਿੰਮ ਹੈ। ਇਹ ਮੁਹਿੰਮ 30 ਸਕਿੰਟਾਂ ਦੀਆਂ ਤਿੰਨ ਛੋਟੀਆਂ ਫਿਲਮਾਂ ਦੀ ਇੱਕ ਲੜੀ ਹੈ, ਜਿਸਦਾ ਮਕਸਦ ਨਿਵੇਸ਼ਕਾਂ ਨੂੰ ਉਹਨਾਂ ਦੇ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) ‘ਤੇ ਇੱਕ ਟੌਪ-ਅੱਪ ਸਹੂਲਤ ਦੀ ਚੋਣ ਕਰਕੇ ਆਪਣੇ ਪੈਸੇ ਨੂੰ ਸਹੀ ਪ੍ਰਮੋਸ਼ਨ ਦੇਣ ਦੀ ਧਾਰਨਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।

ਸਿਪਾਂ, ਨਿਵੇਸ਼ ਦੇ ਪ੍ਰਸਿੱਧ ਸਾਧਨ ਹਨ ਜੋ ਨਿਵੇਸ਼ਕਾਂ ਨੂੰ ਨਿਯਮਿਤ ਅੰਤਰਾਲਾਂ (ਮਹੀਨਾਵਾਰ, ਤਿਮਾਹੀ, ਆਦਿ) ‘ਤੇ ਕਿਸੇ ਮਿਉਚੁਅਲ ਫੰਡ ਸਕੀਮ ਵਿੱਚ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਨ ਦੀ ਸਹੂਲਤ ਦਿੰਦੀਆਂ ਹਨ। ਸਿਪ ਟੌਪ-ਅੱਪ ਇਸ ਧਾਰਨਾ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦਾ ਹੈ। ਇਸ ਸਹੂਲਤ ਨਾਲ ਨਿਵੇਸ਼ਕ ਪਹਿਲਾਂ ਤੋਂ ਪਰਿਭਾਸ਼ਿਤ ਅੰਤਰਾਲਾਂ ‘ਤੇ, ਆਪਣੀ ਸਿਪ ਨੂੰ ਇੱਕ ਨਿਸ਼ਚਿਤ ਰਕਮ ਜਾਂ ਪ੍ਰਤਿਸ਼ਤ ਦੁਆਰਾ ਵਧਾ ਸਕਦੇ ਹਨ। ਸਿਪ ਟੌਪ-ਅੱਪ ਵਿੱਚ ਮਹਿੰਗਾਈ, ਬਦਲਦੀਆਂ ਜੀਵਨ ਸ਼ੈਲੀਆਂ, ਖਰਚਿਆਂ ਆਦਿ ਨੂੰ ਧਿਆਨ ਵਿੱਚ ਰੱਖ ਸਕਦਾ ਹੈ, ਅਤੇ ਇਸ ਤਰ੍ਹਾਂ ਨਿਵੇਸ਼ਕਾਂ ਦੀ ਨਿਯਮਿਤ ਆਮਦਨ ਦੇ ਅਨੁਸਾਰ ਬਚਤ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।

ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਅਸਲ ਜੀਵਨ ਦੀਆਂ ਸਥਿਤੀਆਂ ਦੀ ਵਰਤੋਂ ਕਰਦੇ ਹੋਏ, ਨਿਵੇਸ਼ਕਾਂ ਨੂੰ ਉਹਨਾਂ ਦੇ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਵਾਸਤੇ ਟੌਪ-ਅੱਪ ਯੋਜਨਾ ਦੀ ਚੋਣ ਕਰਨ ਲਈ ਪ੍ਰੇਰਿਤ ਕਰਦਾ ਹੈ। ਮਕਸਦ ਸਿਪ ਟੌਪ-ਅੱਪ ਦੀ ਸ਼ਕਤੀ ਦਾ ਪ੍ਰਚਾਰ ਕਰਕੇ ਵੱਧਦੀਆਂ ਇੱਛਾਵਾਂ ਅਤੇ ਨਿਵੇਸ਼ ਰਣਨੀਤੀਆਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਦਾ ਮਕਸਦ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਵਿੱਚ ਨਿਵੇਸ਼ ਕਰਨ, ਇਸ ਨੂੰ ਉਹਨਾਂ ਦੇ ਬਦਲਦੇ ਟੀਚਿਆਂ, ਜੀਵਨ ਸ਼ੈਲੀ, ਖਰਚਿਆਂ, ਸੁਪਨਿਆਂ ਆਦਿ ਦੇ ਬਰਾਬਰ ਲਿਆਉਣ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਸ਼ੁਰੂਆਤ ‘ਤੇ ਟਿੱਪਣੀ ਕਰਦੇ ਹੋਏ, ਐਚਐਸਬੀਸੀ ਮਿਉਚੁਅਲ ਫੰਡ ਦੇ ਸੀਈਓ, ਕੈਲਾਸ਼ ਕੁਲਕਰਨੀ ਨੇ ਕਿਹਾ, “ਸਿਪਾਂ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਿਟੇਲ ਨਿਵੇਸ਼ਕਾਂ ਦਾ ਮਨਪਸੰਦ ਤਰੀਕਾ ਬਣ ਰਹੀਆਂ ਹਨ। ਸਾਡੀ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਮੁਹਿੰਮ ਦੇ ਜ਼ਰੀਏ, ਅਸੀਂ ਸਿਪ ਟੌਪ-ਅੱਪ ਦੀ ਕੰਪਾਉਂਡਿੰਗ ਦੀ ਸ਼ਕਤੀ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ, ਜਿਸ ਨਾਲ ਲੰਬੇ ਸਮੇਂ ਵਿੱਚ ਦੌਲਤ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਿਵੇਸ਼ਕਾਂ ਨੂੰ ਪਤਾ ਹੋਵੇ ਕਿ ਟੌਪ-ਅੱਪ ਉਹਨਾਂ ਨੂੰ ਉਹਨਾਂ ਦੇ ਨਿਵੇਸ਼ਾਂ ਨੂੰ ਉਹਨਾਂ ਦੇ ਮੌਜੂਦਾ ਆਮਦਨੀ ਪੱਧਰਾਂ ਦੇ ਬਰਾਬਰ ਲਿਆਉਣ ਅਤੇ ਇਸ ਤਰ੍ਹਾਂ ਉਹਨਾਂ ਦੇ ਵਿੱਤੀ ਭਵਿੱਖ ਨੂੰ ਨਿਯੰਤਰਣ ਵਿੱਚ ਰੱਖਣ ਦੇ ਸਮਰੱਥ ਬਣਾ ਸਕਦਾ ਹੈ।”

ਇਸ ਮੁਹਿੰਮ ‘ਤੇ ਟਿੱਪਣੀ ਕਰਦੇ ਹੋਏ, ਬੋਰਨਹਾਈ ਡਿਜੀਟਲ ਦੇ ਵਾਈਸ ਪ੍ਰੈਜ਼ੀਡੈਂਟ ਸੰਦੀਪ ਸ਼੍ਰੀਕੁਮਾਰ ਨੇ ਕਿਹਾ, “ਉਦਯੋਗ ਦਾ ਡਾਟਾ ਦਰਸਾਉਂਦਾ ਹੈ ਕਿ 31 ਮਾਰਚ, 2024 ਤੱਕ ਭਾਰਤ ਵਿੱਚ 4,846 ਲੱਖ ਤੋਂ ਵੱਧ ਲੋਕਾਂ ਕੋਲ ਸਿਪਾਂ ਹਨ, ਪਰ ਸਿਰਫ 0.50% (ਲਗਭਗ 240,000 ਸਿਪਾਂ), ਟੌਪ-ਅੱਪ ਵਿਸ਼ੇਸ਼ਤਾ ਦੀ ਵਰਤੋਂ ਕਰਦੀਆਂ ਹਨ। ਇਸ ਡੇਟਾ ਤੋਂ ਮਿਲੀ ਸੂਝ ਨੇ ਇਸ ਮੁਹਿੰਮ ਲਈ ਚੰਗਿਆੜੀ ਨੂੰ ਜਗਾਇਆ। ਸਾਡਾ ਮੰਨਣਾ ਹੈ ਕਿ ਆਪਣੇ #ਸਿਪ-ਕੋ-ਦੋ-ਪ੍ਰਮੋਸ਼ਨ ਨਿਵੇਸ਼ਕਾਂ ਨੂੰ ਸਿਪ ਟੌਪ-ਅੱਪ ਰਾਹੀਂ ਆਪਣੀ ਸਿਪ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਬਾਰੇ ਸਿੱਖਿਅਤ ਕਰਕੇ ਵਿੱਤੀ ਜ਼ਿੰਮੇਵਾਰੀ ਅਤੇ ਨਿਵੇਸ਼ ਬਾਰੇ ਧਾਰਨਾ ਨੂੰ ਨਵਾਂ ਆਕਾਰ ਦੇ ਸਕਦਾ ਹੈ।”

ਤੁਸੀਂ ਡਿਜੀਟਲ ਫਿਲਮਾਂ ਇੱਥੇ ਦੇਖ ਸਕਦੇ ਹੋ: YT link

RELATED ARTICLES

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

LEAVE A REPLY

Please enter your comment!
Please enter your name here

- Advertisment -

Most Popular

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ ‘ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ 'ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੇ ਬਹੁ-ਕਰੋੜੀ ਅਮਰੂਦਾਂ...

Recent Comments