Saturday, September 21, 2024
Home Business USA Election: ਟਰੰਪ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

USA Election: ਟਰੰਪ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

USA Election: ਟਰੰਪ ਬਾਰੇ ਐਲਨ ਮਸਕ ਤੇ ਪੂੰਜੀਪਤੀ ਖੋਸਲਾ ਆਹਮੋ ਸਾਹਮਣੇ

ਨਿਊ ਯਾਰਕ: ਟੈੱਕ ਅਰਬਪਤੀ ਐਲਨ ਮਸਕ ਤੇ ਭਾਰਤੀ ਅਮਰੀਕੀ ਪੂੰਜੀਪਤੀ ਵਿਨੋਦ ਖੋਸਲਾ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਟਰੰਪ (78) ਨੇ ਲਗਾਤਾਰ ਤੀਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਵੀਰਵਾਰ ਰਾਤ ਨੂੰ ਪਾਰਟੀ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਸੀ। ਉਧਰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਲੰਘੇ ਦਿਨ ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਪਿਛਲੇ ਮਹੀਨੇ ਰਿਪਬਲਿਕਨ ਉਮੀਦਵਾਰ ਟਰੰਪ ਨਾਲ ਬਹਿਸ ਦੌਰਾਨ ਢਿੱਲੀ ਕਾਰਗੁਜ਼ਾਰੀ ਮਗਰੋਂ ਬਾਇਡਨ ’ਤੇ ਖਾਸਾ ਦਬਾਅ ਸੀ। ਬਾਇਡਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੇਂ ਡੈਮੋਕਰੈਟਿਕ ਉਮੀਦਵਾਰ ਵਜੋਂ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕੀਤੀ ਹੈ।

ਖੋਸਲਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਉਸ ਲਈ ਟਰੰਪ ਜਿਹੇ ਰਿਪਬਲਿਕਨ ਦੀ ਹਮਾਇਤ ਕਰਨਾ ਮੁਸ਼ਕਲ ਹੈ, ਜਿਸ ਦੀਆਂ ਕੋਈ ‘ਕਦਰਾਂ ਕੀਮਤਾਂ ਨਹੀਂ ਹਨ, ਝੂਠ ਬੋਲਦਾ ਹੈ, ਧੋਖਾਧੜੀ ਕਰਦਾ ਹੈ, ਜਿਸ ’ਤੇ ਬਲਾਤਕਾਰ ਦੇ ਦੋਸ਼ ਹਨ, ਜਿਸ ਨੇ ਮਹਿਲਾਵਾਂ ਦਾ ਮਾਣ ਸਤਿਕਾਰ ਘਟਾਇਆ’ ਅਤੇ ਉਨ੍ਹਾਂ ਵਾਂਗ ‘ਪਰਵਾਸੀਆਂ ਨੂੰ ਨਫ਼ਰਤ’ ਕਰਦਾ ਹੈ। ਖੋਸਲਾ ਨੇ ਕਿਹਾ, ‘‘ਉਹ ਸ਼ਾਇਦ ਮੇਰੇ ਟੈਕਸਾਂ ਨੂੰ ਘਟਾ ਸਕਦਾ ਹੈ ਜਾਂ ਕੁਝ ਨੇਮਾਂ ਵਿਚ ਕਟੌਤੀ ਕਰ ਸਕਦਾ ਹੈ, ਪਰ ਇਹ ਉਸ ਦੀਆਂ ਕਦਰਾਂ ਕੀਮਤਾਂ ਵਿਚ ਬਦਚਲਣੀ ਨੂੰ ਸਵੀਕਾਰ ਕਰਨ ਦਾ ਕੋਈ ਕਾਰਨ ਨਹੀਂ ਹੈ। ਕੀ ਤੁਸੀਂ ਅਜਿਹਾ ਰਾਸ਼ਟਰਪਤੀ ਚਾਹੁੰਦੇ ਹੋ ਜੋ ਆਪਣੇ ਪਹਿਲੇ ਸਾਲ ਵਿਚ ਵਾਤਾਵਰਨ ਨੂੰ ਇਕ ਦਹਾਕੇ ਦੀ ਸੱਟ ਮਾਰ ਸਕਦਾ ਹੈ? ਕੀ ਤੁਸੀਂ ਆਪਣੇ ਬੱਚਿਆਂ ਲਈ ਕਦਰਾਂ ਕੀਮਤਾਂ ਵਜੋਂ ਉਸ ਦੀ ਮਿਸਾਲ ਚਾਹੁੰਦੇ ਹੋ?’’

ਉਧਰ ਮਸਕ ਨੇ ਖੋਸਲਾ ਦੀ ਪੋਸਟ ਦੇ ਜਵਾਬ ਵਿਚ ਕਿਹਾ ਕਿ ਟਰੰਪ ‘ਤੁਹਾਨੂੰ ਨਫ਼ਰਤ ਨਹੀਂ ਕਰਦਾ। ਅਸਲ ਵਿਚ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ। ਉਸ ਨੂੰ ਮਿਲੋ ਤੇ ਆਪਣੇ ਲਈ ਉਸ ਨੂੰ ਫਰੋਲੋ।’’ ਟੈਸਲਾ ਤੇ ਸਪੇਸਐੱਕਸ ਦੇ ਸੀਈਓ ਮਸਕ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਟਰੰਪ ਵਿਚ ਕੋਈ ਖਾਮੀ ਨਹੀਂ ਹੈ। ਮਸਕ ਨੇ ਕਿਹਾ, ‘‘ਤੁਸੀਂ ਮੀਡੀਆ ਵਿੱਚ ਕਿੰਨੀ ਵਾਰ ਕੁਝ ਪੜ੍ਹਿਆ ਹੈ ਜਿੱਥੇ ਤੁਸੀਂ ਅਸਲ ਕਹਾਣੀ ਨੂੰ ਜਾਣਦੇ ਹੋ, ਪਰ ਜੋ ਉਨ੍ਹਾਂ ਨੇ ਛਾਪਿਆ ਉਹ ਪੂਰੀ ਤਰ੍ਹਾਂ ਝੂਠ ਸੀ? ਖੈਰ, ਸਿਆਸਤ ਵਿੱਚ ਇਹ ਬਹੁਤ ਮਾੜਾ ਹੈ, ਜੋ ਕਿ ਇੱਕ ਖੂਨੀ ਖੇਡ ਹੈ… ਕਈ ਸਾਲ ਪਹਿਲਾਂ, ਇਹ ਡੈਮੋਕਰੇਟਿਕ ਪਾਰਟੀ ਸੀ, ਪਰ ਹੁਣ ਪੈਂਡੂਲਮ (ਕਾਂਟਾ) ਰਿਪਬਲਿਕਨ ਪਾਰਟੀ ਵੱਲ ਝੁਕ ਰਿਹਾ ਹੈ।’’ ਖੋਸਲਾ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਮੀਡੀਆ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਸੀਲੀਕੌਨ ਵੈਲੀ ਦੇ ਸਿਖਰਲੇ ਨਿਵੇਸ਼ਕ ਨੇ ਕਿਹਾ, ‘‘ਮੈਂ ਸਮਾਜਿਕ ਤੌਰ ’ਤੇ ਲਿਬਰਲ ਜੋ ਵਿੱਤੀ ਤੌਰ ’ਤੇ ਰਿਪਬਲਿਕਨਾਂ ਨਾਲ ਰਜਿਸਟਰਡ ਸੀ, ਪਰ ਵਾਤਾਵਰਨ ਦੇ ਮੁੱਦੇ ਨੇ ਮੈਨੂੰ ਸੁਤੰਤਰ ਬਣਨ ਲਈ ਮਜਬੂਰ ਕੀਤਾ।’

RELATED ARTICLES

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ -ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ Dhaka ਢਾਕਾ: ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਕ...

LEAVE A REPLY

Please enter your comment!
Please enter your name here

- Advertisment -

Most Popular

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ ‘ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਮਰੂਦਾਂ ਦੇ ਬਾਗਾਂ ਦੇ ਮੁਆਵਜ਼ਾ ਵੰਡ ਘੁਟਾਲੇ 'ਚ ਸ਼ਾਮਲ ਭਗੌੜਾ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੇ ਬਹੁ-ਕਰੋੜੀ ਅਮਰੂਦਾਂ...

Recent Comments