ਸਟੋਰਾਂ ਵਿਚੋਂ ਵਾਪਸ ਮੰਗਵਾਏ ਗਏ ਹਨ ਕੰਪਨੀ ਦੇ ਉਤਪਾਦ
ਓਟਾਵਾ: ਪਲਾਂਟ ਬੇਸਡ ਦੁੱਧ ਤੋਂ ਬਣੇ ਉਤਪਾਦਾਂ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਵਧਦੀ ਜਾ ਰਹੀ ਹੈ। ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਵਲੋਂ ਪਹਿਲਾਂ ਹੀ ਇਸ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਲਿਸਟੇਰਿਆ ਇਨਫੈਕਸ਼ਨ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਇਕ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ, ਜੋ ਕਿ ਕੈਨੇਡੀਅਨ ਖਪਤਕਾਰਾਂ ਦੀ ਜਾਨ ਵੀ ਲੈ ਰਿਹਾ ਹੈ।
Various recalled plant based refrigerated beverages are the source of 12 #Listeria infections occurring across 3 provinces: ON, QC and NS. Do not eat, use or serve the Silk or Great Value recalled products. More info: https://t.co/7V1YQUKiA5 pic.twitter.com/NNeadw2IOv
— Health Canada and PHAC (@GovCanHealth) July 18, 2024