Friday, November 15, 2024
Home International ਬੰਗਲਾਦੇਸ਼ 'ਚ ਕਿਉਂ ਭੜਕੀ ਹਿੰਸਾ, ਹੁਣ ਤੱਕ 41 ਮੌਤਾਂ

ਬੰਗਲਾਦੇਸ਼ ‘ਚ ਕਿਉਂ ਭੜਕੀ ਹਿੰਸਾ, ਹੁਣ ਤੱਕ 41 ਮੌਤਾਂ

ਬੰਗਲਾਦੇਸ਼ ‘ਚ ਕਿਉਂ ਭੜਕੀ ਹਿੰਸਾ, ਹੁਣ ਤੱਕ 41 ਮੌਤਾਂ
ਚਟਗਾਂਵ : ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਵਿੱਚ ਬੇਨਿਯਮੀਆਂ ਦੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਹਿੰਸਾ ‘ਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਢਾਕਾ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਲਾਠੀਆਂ ਅਤੇ ਪੱਥਰਾਂ ਨਾਲ ਲੈਸ ਹਥਿਆਰਬੰਦ ਪੁਲਿਸ ਬਲਾਂ ਨਾਲ ਝੜਪ ਕੀਤੀ। ਇਸ ਦੌਰਾਨ 2500 ਤੋਂ ਵੱਧ ਲੋਕ ਜ਼ਖਮੀ ਵੀ ਹੋਏ।

ਪ੍ਰਦਰਸ਼ਨਾਂ ਨੂੰ ਦਬਾਉਣ ਲਈ ਕਈ ਥਾਵਾਂ ‘ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੁਲਿਸ ਨੇ ਚਟਗਾਂਵ ਵਿੱਚ ਹਾਈਵੇਅ ਜਾਮ ਕਰ ਰਹੇ ਵਿਦਿਆਰਥੀਆਂ ਉੱਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਵਧਦੀ ਹਿੰਸਾ ਦੇ ਕਾਰਨ ਅਧਿਕਾਰੀਆਂ ਨੂੰ ਵੀਰਵਾਰ ਦੁਪਹਿਰ ਤੋਂ ਢਾਕਾ ਤੋਂ ਆਉਣ-ਜਾਣ ਵਾਲੀ ਰੇਲ ਸੇਵਾਵਾਂ ਦੇ ਨਾਲ-ਨਾਲ ਮੈਟਰੋ ਰੇਲ ਸੇਵਾ ਵੀ ਬੰਦ ਕਰਨੀ ਪਈ।

ਕੀ ਹੈ ਪ੍ਰਦਰਸ਼ਨਕਾਰੀਆਂ ਦੀ ਮੰਗ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਤੋਂ ਵਿਦਿਆਰਥੀਆਂ ਦੀ ਕੀ ਮੰਗ ਹੈ ਅਤੇ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਨੂੰ ਲੈ ਕੇ ਰਾਖਵਾਂਕਰਨ ਦਾ ਕਾਨੂੰਨ ਕੀ ਹੈ। ਦਰਅਸਲ, ਬੰਗਲਾਦੇਸ਼ ਵਿੱਚ 56 ਫੀਸਦੀ ਸਰਕਾਰੀ ਨੌਕਰੀਆਂ ਰਾਖਵੇਂਕਰਨ ਪ੍ਰਣਾਲੀ ਤਹਿਤ ਰਾਖਵੀਆਂ ਹਨ। ਇਨ੍ਹਾਂ ਵਿੱਚੋਂ 30 ਫ਼ੀਸਦੀ ਰਾਖਵਾਂਕਰਨ 1971 ਦੀ ਆਜ਼ਾਦੀ ਦੀ ਲੜਾਈ ਦੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਲਈ ਰਾਖਵਾਂ ਹੈ। ਇਸ ਦੇ ਨਾਲ ਹੀ ਪਛੜੇ ਪ੍ਰਸ਼ਾਸਨਿਕ ਜ਼ਿਲ੍ਹਿਆਂ ਲਈ 10 ਫੀਸਦੀ ਰਾਖਵਾਂਕਰਨ ਅਤੇ ਔਰਤਾਂ ਲਈ 10 ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਨਸਲੀ ਘੱਟ-ਗਿਣਤੀ ਸਮੂਹਾਂ ਲਈ ਪੰਜ ਫੀਸਦੀ ਅਤੇ ਅਪਾਹਜ ਲੋਕਾਂ ਲਈ ਇਕ ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ।

ਇਨ੍ਹਾਂ ਸਾਰੀਆਂ ਰਿਜ਼ਰਵੇਸ਼ਨ ਪ੍ਰਣਾਲੀਆਂ ਵਿੱਚੋਂ, ਵਿਵਾਦ ਆਜ਼ਾਦੀ ਘੁਲਾਟੀਆਂ ਦੇ ਵੰਸ਼ਜਾਂ ਨੂੰ ਦਿੱਤੇ ਜਾਣ ਵਾਲੇ 30 ਪ੍ਰਤੀਸ਼ਤ ਰਾਖਵੇਂਕਰਨ ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਸ਼ੇਖ ਹਸੀਨਾ ਦੀ ਸਰਕਾਰ ਦਾ ਸਮਰਥਨ ਕਰਨ ਵਾਲਿਆਂ ਨੂੰ ਰਾਖਵਾਂਕਰਨ ਦੇਣ ਦੇ ਪੱਖ ਵਿੱਚ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਨਹੀਂ ਦਿੱਤੀਆਂ ਜਾ ਰਹੀਆਂ।

ਬੰਗਲਾਦੇਸ਼ ਵਿੱਚ ਹਿੰਸਾ ਦੌਰਾਨ 300 ਤੋਂ ਵੱਧ ਭਾਰਤੀ, ਨੇਪਾਲੀ ਅਤੇ ਭੂਟਾਨੀ ਨਾਗਰਿਕ ਮੇਘਾਲਿਆ ਵਿੱਚ ਦਾਖ਼ਲ ਹੋਏ। ਗ੍ਰਹਿ ਵਿਭਾਗ ਨੇ ਕਿਹਾ, “ਬੰਗਲਾਦੇਸ਼ ਵਿੱਚ ਹਿੰਸਾ ਕਾਰਨ ਫਸੇ 310 ਭਾਰਤੀ, ਨੇਪਾਲੀ ਅਤੇ ਭੂਟਾਨੀ ਡਾਵਕੀ ਇੰਟੈਗਰੇਟਿਡ ਚੈੱਕ ਪੋਸਟ ਰਾਹੀਂ ਭਾਰਤ ਆਏ ਹਨ।” ਇਨ੍ਹਾਂ ਵਿੱਚ 202 ਭਾਰਤੀ, 101 ਨੇਪਾਲੀ ਅਤੇ ਸੱਤ ਭੂਟਾਨੀ ਨਾਗਰਿਕ ਸ਼ਾਮਲ ਹਨ। ਮੇਘਾਲਿਆ ਵਿੱਚ ਦਾਖ਼ਲ ਹੋਣ ਵਾਲੇ 310 ਲੋਕਾਂ ਵਿੱਚ ਭਾਰਤੀ ਵੀ ਸ਼ਾਮਲ ਹਨ।

RELATED ARTICLES

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ

ਬੰਗਲਾਦੇਸ਼: ਹਸੀਨਾ ਵੱਲੋਂ ਅਸਤੀਫ਼ਾ, ਦੇਸ਼ ਛੱਡ ਕੇ ਨਵੀਂ ਦਿੱਲੀ ਪੁੱਜੀ -ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ Dhaka ਢਾਕਾ: ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਅਤੇ ਹਿੰਸਕ...

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ

Paris ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ 4-2 ਨਾਲ ਹਰਾਇਆ ਪੈਰਿਸ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ...

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ Paris: ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments