ਭਾਰਤੀਆਂ ’ਚ ਬਾਇਡਨ ਦੀ ਮਕਬੂਲੀਅਤ ’ਚ 19 ਫ਼ੀਸਦ ਕਮੀ ਆਈ
ਵਾਸ਼ਿੰਗਟਨ: ਅਮਰੀਕਾ ਵਿੱਚ ਸਾਲ 2020 ’ਚ ਹੋਈਆਂ ਚੋਣਾਂ ਅਤੇ 2024 ’ਚ ਹੋਣ ਵਾਲੀਆਂ ਚੋਣਾਂ ਦਰਮਿਆਨ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਹਮਾਇਤ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ ’ਚ ਹੈ। ਦੋ ਸਾਲਾ ਏਸ਼ਿਆਈ ਅਮਰੀਕੀ ਵੋਟਰ ਸਰਵੇਖਣ (ਏਏਵੀਐੱਸ) ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਏਏਵੀਐੱਸ ਏਸ਼ਿਆਈ-ਅਮਰੀਕੀ ਭਾਈਚਾਰੇ ਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਸਰਵੇਖਣ ਹੈ।
ਏਸ਼ੀਅਨ ਐਂਡ ਪੈਸਿਫਿਕ ਆਈਲੈਂਡਰ ਅਮੈਰੀਕਨ ਵੋਟ (ਏਪੀਆਈਏਵੋਟ), ਏਏਪੀਆਈ ਡੇਟਾ, ਏਸ਼ੀਅਨ ਅਮੈਰੀਕਨਜ਼ ਐਡਵਾਂਸਿੰਗ ਜਸਟਿਸ (ਏਏਜੇਸੀ) ਅਤੇ ਏਏਆਰਪੀ ਵੱਲੋਂ ਕੀਤੇ ਗਏ ਸਰਵੇਖਣ ਤੋਂ ਇਹ ਪਤਾ ਚੱਲਿਆ ਕਿ ਅਮਰੀਕਾ ’ਚ ਇਸ ਸਾਲ ਨਵੰਬਰ ’ਚ ਹੋਣ ਵਾਲੀਆਂ ਚੋਣਾਂ ’ਚ ਭਾਰਤੀ ਮੂਲ ਕੇ 46 ਫ਼ੀਸਦ ਅਮਰੀਕੀ ਨਾਗਰਿਕ ਜੋਅ ਬਾਇਡਨ ਨੂੰ ਵੋਟ ਦੇ ਸਕਦੇ ਹਨ ਜਦਕਿ 2020 ’ਚ ਇਹ ਅੰਕੜਾ 65 ਫ਼ੀਸਦ ਸੀ।
ਭਾਰਤੀ-ਅਮਰੀਕੀਆਂ ਦੀ ਗਿਣਤੀ ’ਚ 19 ਫ਼ੀਸਦ ਦੀ ਗਿਰਾਵਟ, ਸਾਰੇ ਏਸ਼ਿਆਈ-ਅਮਰੀਕੀ ਭਾਈਚਾਰਿਆਂ ’ਚੋਂ ਸਭ ਤੋਂ ਵੱਧ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਵਿਚਾਲੇ 27 ਜੂਨ ਨੂੰ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਤਹਿਤ ਹੋਈ ਬਹਿਸ ਤੋਂ ਪਹਿਲਾਂ ਇਹ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਅਨੁਸਾਰ 46 ਫ਼ੀਸਦ ਏਸ਼ਿਆਈ-ਅਮਰੀਕੀ ਬਾਇਡਨ ਦੇ ਹੱਕ ’ਚ ਵੋਟ ਪਾ ਸਕਦੇ ਹਨ ਪਰ 2020 ਦੀਆਂ ਚੋਣਾਂ ਮੁਕਾਬਲੇ ਇਹ ਅੰਕੜਾ 8 ਫ਼ੀਸਦ ਘੱਟ ਹੈ।
ਦੂਜੇ ਪਾਸੇ 31 ਫ਼ੀਸਦ ਲੋਕ ਡੋਨਾਲਡ ਟਰੰਪ ਨੂੰ ਵੋਟ ਪਾ ਸਕਦੇ ਹਨ ਜੋ 2020 ਦੇ ਅੰਕੜਿਆਂ ਮੁਕਾਬਲੇ ਇੱਕ ਫ਼ੀਸਦ ਵੱਧ ਹੈ। ਜੋਅ ਬਾਇਡਨ ਦੀ ਹਮਾਇਤ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ ’ਚ 19 ਫ਼ੀਸਦ ਦੀ ਕਮੀ ਆਉਣ ਦੇ ਬਾਵਜੂਦ ਇਹ ਸਰਵੇਖਣ ਟਰੰਪ ਦੀ ਰੇਟਿੰਗ ’ਚ ਸਿਰਫ਼ ਦੋ ਫ਼ੀਸਦ (2020 ’ਚ 28 ਫ਼ੀਸਦ ਤੋਂ 2024 ’ਚ 30 ਫ਼ੀਸਦ) ਦਾ ਵਾਧਾ ਹੀ ਦਰਸਾਉਂਦਾ ਹੈ।