ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM
London: ਬ੍ਰਿਟੇਨ ‘ਚ ਹੋਈਆਂ ਚੋਣਾਂ ‘ਚ ਰਿਸ਼ੀ ਸੁਨਕ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਲੇਬਰ ਪਾਰਟੀ ਬਹੁਮਤ ਦਾ ਅੰਕੜਾ ਪਾਰ ਕਰਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 650 ਸੀਟਾਂ ‘ਤੇ ਹੋਈਆਂ ਚੋਣਾਂ ‘ਚ ਲੇਬਰ ਪਾਰਟੀ ਨੇ 410 ਸੀਟਾਂ ‘ਤੇ ਜਿੱਤ ਹਾਸਲ ਕੀਤੀ, ਜਦਕਿ ਕੰਜ਼ਰਵੇਟਿਵ ਪਾਰਟੀ ਸਿਰਫ 131 ਸੀਟਾਂ ‘ਤੇ ਹੀ ਸੀਮਤ ਰਹੀ। ਹੁਣ ਲੇਬਰ ਪਾਰਟੀ ਦੇ ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।
🚨 BREAKING: Keir Starmer's victory speech
"We did it…. change begins now"
"I will govern for every single person in this country" pic.twitter.com/8qb1CQVAiX
— Politics UK (@PolitlcsUK) July 5, 2024