ਟੀ-20 ਵਿਸ਼ਵ ਕੱਪ ਦੀ ਟਰਾਫੀ ਲੈ ਕੇ ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ
New Delhi: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਹੋਟਲ ਆਈ.ਟੀ.ਸੀ. ਪਹੁੰਚਿਆ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਵੇਗੀ।
Travelling with the prestigious 🏆 on the way back home! 😍
🎥 WATCH: #TeamIndia were in excellent company during their memorable travel day ✈️👌 – By @RajalArora #T20WorldCup pic.twitter.com/0ivb9m9Zp1
— BCCI (@BCCI) July 4, 2024
ਏਅਰਪੋਰਟ ‘ਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕੱਠੇ ਹੋਏ। ਟੀਮ ਦੇ ਦੇਸ਼ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਰੂਫ ਬੱਸ ਤੇ ਟੀਮ ਦੀ ਵਿਕਟਰੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ।
The Indian Cricket Team brings home the World Cup T20 trophy! Nation celebrates 🏆🧿🎉✨#IndiaWinWorldCup #IndianCricketTeam #DelhiAirport pic.twitter.com/m9vFsk9pu6
— Surabhi Tiwari🇮🇳 (@surabhi_tiwari_) July 4, 2024