Euro Cup: ‘ਯੂਰੋ 2024’: ਚਰਚਾ ਦਾ ਵਿਸ਼ਾ ਬਣਿਆ ਪੰਜਾਬੀ ਸਟਾਈਲ ਦਾ ਜਰਮਨ ਗੀਤ
ਜਰਮਨੀ: ਸਮੁੱਚੇ ਯੂਰਪ ਵਿੱਚ ਅੱਜ ਕੱਲ੍ਹ ਫੁੱਟਬਾਲ ਦੇ ਮਹਾਂਕੁੰਭ ‘ਯੂਰੋ 2024’ ਦਾ ਖੁਮਾਰ ਛਾਇਆ ਹੈ। ਜਰਮਨੀ ਵਿਖੇ 14 ਜੂਨ ਤੋਂ 14 ਜੁਲਾਈ ਤੱਕ ਚੱਲ ਰਹੇ ਇਸ ਯੂਰੋ ਕੱਪ ਦੌਰਾਨ ਜਿੱਥੇ ਚੋਟੀ ਦੀਆਂ ਫੁੱਟਬਾਲ ਟੀਮਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ, ਉੱਥੇ ਹੀ ਪੰਜਾਬੀ ਮੂਲ ਦੇ 2 ਜਰਮਨ ਭਰਾ ਵੀ ਸੁਰਖੀਆਂ ਵਿੱਚ ਹਨ। ਦਰਅਸਲ ਲਵਲੀ ਅਤੇ ਮੌਂਟੀ ਨਾਮ ਦੇ ਇਨ੍ਹਾਂ ਦੋ ਭਰਾਵਾਂ ਵਲੋਂ ਪੰਜਾਬੀ ਧੁਨਾਂ ਅਤੇ ਪੰਜਾਬੀ ਸੰਗੀਤ ਦੇ ਸੁਮੇਲ ਨਾਲ ਜਰਮਨ ਭਾਸ਼ਾ ਵਿੱਚ ਯੂਰੋ ਕੱਪ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ। ਲਵਲੀ ਅਤੇ ਮੌਂਟੀ ਨੇ ਦੱਸਿਆ ਕਿ ਜਰਮਨੀ ਦੀ ਫੁੱਟਬਾਲ ਟੀਮ ਨੂੰ ਹੱਲਾਸ਼ੇਰੀ ਦਿੰਦੇ ਇਸ ਗੀਤ ਨੂੰ ਸਥਾਨਕ ਲੋਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ।
Recent Comments
Hello world!
on