ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ
Uttrakhand: ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ ਕੋਲ ਗਲੇਸ਼ੀਅਰ ਟੁੱਟ ਗਿਆ। ਮੰਦਰ ਦੇ ਪਿੱਛੇ ਪਹਾੜੀ ‘ਤੇ ਸਵੇਰੇ 5 ਵਜੇ ਗਾਂਧੀ ਸਰੋਵਰ ਦੇ ਉਪਰ ਬਰਫ ਦਾ ਵੱਡਾ ਹਿੱਸਾ ਸਰਕ ਗਿਆ। ਹਾਲਾਂਕਿ ਇਸ ਵਿਚ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਉਤਰਾਖੰਡ ਹਰਿਦੁਆਰ ਵਿਚ ਸ਼ਨੀਵਾਰ ਨੂੰ ਗੰਗਾ ਨਦੀ ਦਾ ਜਲ ਪੱਧਰ ਵਧਣ ਨਾਲ 8 ਗੱਡੀਆਂ ਵਹਿ ਗਈਆਂ ਸਨ।
ਪਹਾੜੀ ਤੋਂ ਬਰਫ ਕਾਫੀ ਹੇਠਾਂ ਆ ਗਈ। ਪਹਾੜੀ ‘ਤੇ ਬਰਫ ਦਾ ਧੂੰਆਂ-ਧੂੰਆਂ ਉਡਣ ਲੱਗਾ। ਇਸ ਦੇ ਬਾਅਦ ਕੇਦਾਰਨਗਰੀ ਵਿਚ ਹਲਚਲ ਮਚ ਗਈ। ਕਾਫੀ ਦੇਰ ਤੱਕ ਐਵਲਾਂਚ ਆਉਂਦਾ ਰਿਹਾ। ਹਾਲਾਂਕਿ ਇਸ ਪਹਾੜੀ ‘ਤੇ ਐਵਲਾਂਚ ਆਉਣਾ ਕੋਈ ਨਹੀਂ ਨਵੀਂ ਗੱਲ ਨਹੀਂ ਹੈ। ਇਥੇ ਸਮੇਂ-ਸਮੇਂ ‘ਤੇ ਐਵਲਾਂਚ ਆਉਂਦੇ ਰਹਿੰਦੇ ਹਨ।
ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਐਤਵਾਰ ਸਵੇਰੇ ਗਾਂਧੀ ਸਰੋਵਰ ਦੇ ਉੱਪਰ ਪਹਾੜੀ ‘ਤੇ ਬਰਫ ਦਾ ਤੂਫਾਨ ਆ ਗਿਆ ਸੀ। ਹਾਲਾਂਕਿ ਇਸ ਬਰਫ਼ਬਾਰੀ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਹਾੜੀ ‘ਤੇ ਅਜਿਹੇ ਬਰਫ਼ਬਾਰੀ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਵਾਪਰਦੀਆਂ ਹਨ ਜਦੋਂ ਇੱਥੇ ਬਹੁਤ ਜ਼ਿਆਦਾ ਬਰਫਬਾਰੀ ਹੁੰਦੀ ਹੈ। ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ।
ਦੂਜੇ ਪਾਸੇ ਵਾਤਾਵਰਨ ਪ੍ਰੇਮੀ ਜਗਤ ਸਿੰਘ ਜੰਗਲੀ ਨੇ ਇਸ ਘਟਨਾ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਿਮਾਲੀਆ ਖੇਤਰ ਵਿੱਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਾਰੇ ਸੋਚਣ ਦੀ ਲੋੜ ਹੈ। ਹਿਮਾਲਿਆ ਖੇਤਰ ਵਿੱਚ ਚੱਲ ਰਹੇ ਨਿਰਮਾਣ ਕਾਰਜ ਅਤੇ ਹੈਲੀ ਕੰਪਨੀਆਂ ਦੀਆਂ ਬੇਨਿਯਮੀਆਂ ਉਡਾਣਾਂ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੇ ‘ਚ ਸਮੇਂ ‘ਤੇ ਹਿਮਾਲਿਆ ਖੇਤਰ ਨੂੰ ਬਚਾਉਣ ਦੀ ਲੋੜ ਹੈ।