ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ, 17 ਸਾਲ ਬਾਅਦ ਖਿਤਾਬ ਜਿੱਤਿਆ
ਬਾਰਬਾਡੋਸ: ਇੱਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ।
CHAMPIONS!
Our team brings the T20 World Cup home in STYLE!
We are proud of the Indian Cricket Team.
This match was HISTORIC. 🇮🇳 🏏 🏆 pic.twitter.com/HhaKGwwEDt
— Narendra Modi (@narendramodi) June 29, 2024
ਦੱਖਣੀ ਅਫਰੀਕਾ ਦੀ ਟੀਮ 177 ਦੌੜਾਂ ਦਾ ਪਿੱਛਾ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਹੀ ਬਣਾ ਸਕੀ।
𝗜𝗡𝗗𝗜𝗔 𝗔𝗥𝗘 #𝗧𝟮𝟬𝗪𝗼𝗿𝗹𝗱𝗖𝘂𝗽 𝟮𝟬𝟮𝟰 𝗖𝗛𝗔𝗠𝗣𝗜𝗢𝗡𝗦 🏆
Jasprit Bumrah's heroics propels 🇮🇳 to clinch a humdinger in Barbados and create history 👏#T20WorldCup | #SAvIND | 📝: https://t.co/LlDSkjClGn pic.twitter.com/EYBxo9rJgj
— ICC (@ICC) June 29, 2024
ਦੱਖਣੀ ਅਫਰੀਕਾ ਵੱਲੋਂ ਹੈਨਰਿਚ ਕਲੈਸਨ ਨੇ 27 ਗੇਂਦਾਂ ਵਿਚ 52 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ। ਉਸ ਨੇ ਅਕਸ਼ਰ ਪਟੇਲ ਦੇ ਇਕ ਓਵਰ ਵਿਚ 24 ਦੌੜਾਂ ਬਣਾ ਕੇ ਮੈਚ ਦਾ ਪਾਸਾ ਦੱਖਣੀ ਅਫਰੀਕਾ ਦੀ ਟੀਮ ਵੱਲ ਮੋੜਿਆ ਪਰ ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਦੇ ਦੋ ਬੱਲੇਬਾਜ਼ਾਂ ਨੂੰ ਨਾਲ ਦੀ ਨਾਲ ਆਊਟ ਕੀਤਾ ਤੇ ਉਸ ਤੋਂ ਬਾਅਦ ਭਾਰਤ ਨੂੰ ਖਿਤਾਬੀ ਜਿੱਤ ਹਾਸਲ ਹੋਈ। ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿਚ 16 ਦੌੜਾਂ ਚਾਹੀਦੀਆਂ ਸਨ ਪਰ ਡੇਵਿਡ ਮਿਲਰ ਦਾ ਸੂਰਿਆ ਕੁਮਾਰ ਨੇ ਬਾਊਂਡਰੀ ’ਤੇ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ।
Arshdeep deals the second blow!
Aiden Markram is caught behind on 4!https://t.co/L6YamlfxUQ | #SAvIND | #T20WorldCup pic.twitter.com/4cStVObpSY
— ESPNcricinfo (@ESPNcricinfo) June 29, 2024
ਦੱਖਣੀ ਅਫਰੀਕਾ ਨੂੰ ਆਖਰੀ ਦੋ ਗੇਂਦਾਂ ਵਿਚ ਦਸ ਦੌੜਾਂ ਚਾਹੀਦੀਆਂ ਸਨ ਪਰ ਹਾਰਦਿਕ ਪਾਂਡਿਆ ਨੇ ਵਾਈਡ ਗੇਂਦ ਸੁੱਟ ਦਿੱਤੀ। ਇਸ ਤੋਂ ਅਗਲੀ ਗੇਂਦ ਵਿਚ ਰਬਾਡਾ ਆਊਟ ਹੋ ਗਿਆ ਤੇ ਆਖਰੀ ਗੇਂਦ ’ਤੇ ਨੌਂ ਦੌੜਾਂ ਚਾਹੀਦੀਆਂ ਸਨ ਪਰ ਦੱਖਣੀ ਅਫਰੀਕਾ ਸਿਰਫ ਇਕ ਦੌੜ ਹੀ ਬਣਾ ਸਕਿਆ ਤੇ ਭਾਰਤ ਨੇ ਵਿਸ਼ਵ ਕੱਪ ਸੱਤ ਦੌੜਾਂ ਨਾਲ ਜਿੱਤ ਲਿਆ।
Bumrah at his best 😍
(via @StarSportsIndia) #SAvIND #T20WorldCuppic.twitter.com/MBCYTR4GNz
— ESPNcricinfo (@ESPNcricinfo) June 29, 2024