ਮੌਨਸੂਨ ਦੀ ਦਿੱਲੀ ਵਿੱਚ ਦਸਤਕ, ਮੀਂਹ ਦੌਰਾਨ ਪਾਣੀ ਜਮ੍ਹਾਂ
ਨਵੀਂ ਦਿੱਲੀ: ਅਤਿ ਦੀ ਗਰਮੀ ਤੋਂ ਬਾਅਦ ਮੌਨਸੂਨ ਆਖ਼ਰਕਾਰ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐੱਮਡੀ ਨੇ ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਪੂਰੇ ਦਿੱਲੀ ਵੱਲ ਵਧ ਗਿਆ ਹੈ।