Thursday, November 14, 2024
Home Article ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ ਦੇ ਨਾਲ ਮਿਲ ਕੇ ਸੇਫ਼ਟੀ ਐਜੂਕੇਸ਼ਨ...

ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ ਦੇ ਨਾਲ ਮਿਲ ਕੇ ਸੇਫ਼ਟੀ ਐਜੂਕੇਸ਼ਨ ਈਵੈਂਟ ਆਯੋਜਿਤ ਕੀਤਾ

ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ ਦੇ ਨਾਲ ਮਿਲ ਕੇ ਸੇਫ਼ਟੀ ਐਜੂਕੇਸ਼ਨ ਈਵੈਂਟ ਆਯੋਜਿਤ ਕੀਤਾ
ਚੰਡੀਗੜ੍ਹ : ਕੈਲੀਫੋਰਨੀਆ ਸਥਿਤ ਸੁਪਰਮੋਬਿਲਿਟੀ ਐਪ ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ (ਆਟੋਪੇਸਨੈੱਟਵਰਕਸ ਪ੍ਰਾਈਵੇਟ ਲਿਮਟਿਡ) ਦੇ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਵਿੱਚ ਇੱਕ ਸੇਫ਼ਟੀ ਐਜੂਕੇਸ਼ਨ ਈਵੈਂਟ ਆਯੋਜਿਤ ਕਰਨ ਲਈ ਸਾਂਝੇਦਾਰੀ ਕੀਤੀ ਹੈ।ਸੇਫ ਡਰਾਈਵ ਵਿਦ ਇਨ ਡਰਾਈਵ ਮੁਹਿੰਮ ਡਰਾਈਵਰਾਂ ਨੂੰ ਉਨ੍ਹਾਂ ਦੇ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਯਕੀਨੀ ਬਣਾਉਣ ਬਾਰੇ ਸਿੱਖਿਅਤ ਕਰੇਗੀ। ਇਹ ਮੁਹਿੰਮ ਡਰਾਈਵ ਦੇ ਡ੍ਰਾਈਵਰਾਂ ਲਈ ਚੱਲ ਰਹੇ ਐਜੂਕੇਸ਼ਨਲ ਪ੍ਰੋਗਰਾਮ ਦਾ ਅਗਲਾ ਪੜਾਅ ਹੈ, ਜੋ ਉਨ੍ਹਾਂ ਦੀ ਸੇਫ਼ਟੀ ਟ੍ਰੇਨਿੰਗ ਨੂੰ ਮਜ਼ਬੂਤ ਕਰਦਾ ਹੈ ਅਤੇ ਸੜਕ ਸੁਰੱਖਿਆ ਸਮੇਤ ਔਰਤਾਂ ਦੀ ਸੁਰੱਖਿਆ, ਦੋਵਾਂ ਨੂੰ ਸ਼ਾਮਿਲ ਕਰਦਾ ਹੈ, ਤਾਂ ਜੋ ਡ੍ਰਾਈਵਰ ਦੇ ਨਾਲ ਉਪਭੋਗਤਾ ਦੁਆਰਾ ਕੀਤੀ ਗਈ ਹਰ ਚੋਣ ਸੁਰੱਖਿਅਤ ਅਤੇ ਭਰੋਸੇਯੋਗ ਹੋਵੇ।

ਇਸ ਵਿੱਚ ਭੇਦਭਾਵ ਦਾ ਵਿਰੋਧ ਵਰਗੇ ਵਿਸ਼ਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਯਾਤਰੀਆਂ ਦੇ ਆਰਾਮ ਨੂੰ ਵਧਾਉਣ ਦੇ ਤਰੀਕੇ, ਅਤੇ ਯਾਤਰਾ ਦੌਰਾਨ ਕਿਸੇ ਵੀ ਸਹਾਇਤਾ ਦੀ ਲੋੜ ਹੋਣ ਉੱਤੇ ਸਾਰੀਆਂ ਉਪਲਬਧ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦਾ ਤਰੀਕਾ ਦੱਸਿਆ ਗਿਆ ਹੈ (ਉਦਾਹਰਨ ਲਈ, ਸ਼ੀਲਡ ਆਈਕੋਨ, ਜੋ ਉਪਭੋਗਤਾ ਨੂੰ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੰਦਾ ਹੈ)।

ਇਨ ਡ੍ਰਾਈ ਦੀ ਏਸ਼ੀਆ ਪੈਸਫ਼ਿਕ ਕਮਿਊਨੀਕੇਸ਼ਨਜ਼ ਲੀਡ ਪਵਿਤ ਨੰਦਾ ਆਨੰਦ ਕਹਿੰਦੇ ਹਨ, ਕਿ ਇਨ ਡ੍ਰਾਈਵ ਦਾ ਸੇਫ਼ਟੀ ਟ੍ਰੇਨਿੰਗ ਇੱਕ 360-ਡਿਗਰੀ ਪ੍ਰੋਗਰਾਮ ਹੈ ਜੋ ਡਰਾਈਵਰਾਂ ਨੂੰ ਹੋਰ ਗੱਲਾਂ ਤੋਂ ਇਲਾਵਾ ਉਤਪੀੜਨ ਜਾਂ ਹਿੰਸਾ ਦੇ ਮਾਮਲਿਆਂ ਨੰ ਰੋਕਣ ਲਈ ਸਮੇਂ ਸਿਰ ਸੰਚਾਰ ਸਾਧਨ ਅਤੇ ਰਣਨੀਤੀ ਪ੍ਰਦਾਨ ਕਰਦਾ ਹੈ।

ਉਦਾਹਰਨ ਲਈ, ਸਾਡੇ ਪਲੇਟਫਾਰਮ ਤੋਂ ਮਿਲਿਆ ਡਾਟਾ ਇਹ ਦੱਸਦਾ ਹੈ ਕਿ ਔਰਤਾਂ ਕੈਬ ਵਿੱਚ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਦੋਂ ਡਰਾਈਵਰ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਂਦਾ ਹੈ, ਅਸੰਯਮਿਤ ਹੁੰਦਾ ਹੈ, ਜਾਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ; ਉਹ ਉਸ ਵੇਲੇ ਵੀ ਅਸਹਿਜ ਮਹਿਸੂਸ ਕਰਦੀਆਂ ਹਨ ਜਦੋਂ ਡਰਾਈਵਰ ਉਹਨਾਂ ਨੂੰ ਰੀਅਰਵਿਊ ਸ਼ੀਸ਼ੇ ਵਿੱਚ ਵੇਖਦਾ ਹੈ ਜਾਂ ਉਹਨਾਂ ਦੀ ਤਾਰੀਫ਼ ਕਰਦਾ ਹੈ।”ਇਸ ਲਈ ਸਾਡੀ ਸੇਫ਼ ਡ੍ਰਾਈਵ ਵਿਦ ਇਨਡ੍ਰਾਈਵ ਮੁਹਿੰਮ ਇਨ੍ਹਾਂ ਮੁੱਦਿਆਂ ਬਾਰੇ ਸਾਡੇ ਡਰਾਈਵਰ ਭਾਈਵਾਲਾਂ ਨਾਲ ਵੀ ਗੱਲ ਕਰਦੀ ਹੈ ਤਾਂ ਕਿ ਉਹ ਯਕੀਨੀ ਬਣਾਉਣ ਲਈ ਕਿ ਸਾਡੇ ਸਾਰੇ ਸਵਾਰ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰਨ।

ਇਨਡ੍ਰਾਈਵ ਦੇ ਇੰਡੀਆ ਬਿਜ਼ਨਸ ਮੈਨੇਜਰ, ਮੋਹਨ ਪ੍ਰਧਾਨ ਕਹਿੰਦੇ ਹਨ ਕਿ ਡਰਾਈਵਰ ਪਾਟਨਰ ਸਾਥੀਆਂ ਦੀ ਸੁਰੱਖਿਆ ਲਈ ਬਣਾਏ ਗਏ ਸਾਡੇ ਟ੍ਰੇਨਿੰਗ ਪ੍ਰੋਗਰਾਮ ਰਾਹੀਂ, ਅਸੀਂ ਆਪਣੇ ਸਾਰੇ ਸਾਥੀਆਂ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਾਂ। ਜੋ ਲੋਕ ਸਿਖਲਾਈ ਪੂਰੀ ਕਰ ਲੈਣਗੇ ਉਨ੍ਹਾਂ ਨੂੰ ਇੱਕ ਬੈਜ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਨੂੰ ਉਹ ਆਪਣੀ ਗੱਡੀ ਵਿੱਚ ਰੱਖ ਸਕਦੇ ਹਨ। ਸੇਫ਼ ਡ੍ਰਾਈਵ ਮੁਹਿੰਮ ਦੇ ਨਾਲ, ਇਨ ਡ੍ਰਾਈਵ ਨਵੀ ਤਕਨੀਕ ਨਾਲ ਲੈਸ ਹੋ ਕੇ ਆਪਣੇ ਸਾਰੇ ਉਪਭੋਗਤਾਵਾਂ ਦੀ ਸਹਾਇਤਾ ਅਤੇ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਹੈ।

ਇਨ ਡ੍ਰਾਈਵ ਦੀਆਂ ਮੌਜੂਦਾ ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
* ਡਰਾਈਵਰ ਵੈਰੀਫ਼ਿਕੇਸ਼ਨ – ਸਾਰੇ ਡਰਾਈਵਰਾਂ ਲਈ ਦਸਤਾਵੇਜ਼ ਅਤੇ ਫੋਟੋ ਤਸਦੀਕ ਲਾਜ਼ਮੀ ਹੈ।
* ਆਪਾਣਾ ਯਾਤਰੀ ਚੁਣੋ-ਇਨਡ੍ਰਾਈਵ ਦੇ ਨਾਲ, ਡਰਾਈਵਰ ਯਾਤਰੀਆਂ ਨੂੰ ਉਨ੍ਹਾਂ ਦੀ ਪ੍ਰੋਫਾਈਲ, ਰਸਤਿਆਂ ਅਤੇ ਮੁੱਲ ਪ੍ਰਸਤਾਵਾਂ ਦੇ ਆਧਾਰ ’ਤੇ ਚੁਣ ਸਕਦੇ ਹਨ। (ਯਾਤਰੀ ਸਮਾਨ ਮਾਪਦੰਡਾਂ ਦੀ ਵਰਤੋਂ ਕਰਕੇ ਡਰਾਈਵਰ ਚੁਣ ਸਕਦੇ ਹਨ)
* ਸੇਫ਼ਟੀ ਬਟਨ – ਯਾਤਰਾ ਦੌਰਾਨਂ,ਇਨਡ੍ਰਾਈਵ ਐਪ ਵਿੱਚ ਸ਼ੀਲਡ ਬਟਨ ਨੂੰ ਟੈਪ ਕਰਨ ਨਾਲ ਉਪਭੋਗਤਾਵਾਂ ਨੂੰ ਸੁਰੱਖਿਅਤ ਰਹਿਣ ਲਈ ਸੁਝਾਅ ਮਿਲਦੇ ਹਨ, ਹਰ ਇੱਕ ਟਿਪ ਨੂੰ ਡਿਟੇਲ ਵਿੱਚ ਦੱਸਣ ਲਈ ਫੁੱਲ ਸਕਰੀਨ ਹੁੰਦੀ ਹੈ।
* ਮੁੱਖ ਸਕ੍ਰੀਨ ’ਤੇ ਸ਼ੀਲਡ ਆਈਕਨ ਉਪਭੋਗਤਾਵਾਂ ਨੂੰ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰਨ ਦੀ ਆਗਿਆ ਦਿੰਦਾ ਹੈ।

ਇਨਡ੍ਰਾਈਵ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਚਾਲੂ ਯਾਤਰਾ ਨੂੰ ਸ਼ੇਅਰ ਕਰਨ ਤੋਂ ਲੈ ਕੇ ਡਾਇਰੈਕਟਸਪੋਰਟ ਤੱਕ ਸ਼ਾਮਲ ਹਨ-ਇਹ ਇੱਕ ਸੰਪੂਰਨ ਸੁਰੱਖਿਆ ਪੈਕੇਜ ਹੈ ਜਿਸ ਨਾਲ ਸਮੇਂ ਦੇ ਨਾਲ ਇਨਡ੍ਰਾਈਵ ਨੂੰ ਉਪਭੋਗਤਾਵਾਂ ਦੀਆਂ ਖਾਸ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਹੈ। ਇਹ ਸੁਰੱਖਿਆ ਪੈਕੇਜ ਭਾਰਤ ਲਈ ਖਾਸ ਹੈ ਜੋ ਕਿ ਕੰਪਨੀ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments