Saturday, September 28, 2024
Home Health & Fitness Air Emergency: ਅਚਾਨਕ 27000 ਫੁੱਟ ਹੇਠਾਂ ਆ ਗਿਆ ਜਹਾਜ਼, 17 ਜ਼ਖਮੀ, ਯਾਤਰੀਆਂ...

Air Emergency: ਅਚਾਨਕ 27000 ਫੁੱਟ ਹੇਠਾਂ ਆ ਗਿਆ ਜਹਾਜ਼, 17 ਜ਼ਖਮੀ, ਯਾਤਰੀਆਂ ਦੇ ਕੰਨ ‘ਚੋਂ ਨਿਕਲਿਆ ਖੂਨ

Air Emergency: ਅਚਾਨਕ 27000 ਫੁੱਟ ਹੇਠਾਂ ਆ ਗਿਆ ਜਹਾਜ਼, 17 ਜ਼ਖਮੀ, ਯਾਤਰੀਆਂ ਦੇ ਕੰਨ ‘ਚੋਂ ਨਿਕਲਿਆ ਖੂਨ

Seoul: ਦੱਖਣ ਕੋਰੀਆ ਤੋਂ ਤਾਇਵਾਨ ਜਾਣ ਵਾਲੀ ਬੋਇੰਗ ਦੀ ਫਲਾਈਟ ਉਡਾਣ ਭਰਨ ਦੇ ਕੁਝ ਦੇਰ ਬਾਅਦ ਅਚਾਨਕ 26,900 ਫੁੱਟ ਹੇਠਾਂ ਆ ਗਈ ਜਿਸ ਦੇ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਤੇ ਕੰਨ ਵਿਚ ਦਰਦ ਹੋਇਆ। ਇਸ ਦੇ ਬਾਅਦ ਫਲਾਈਟ ਦੇ ਕਰੂ ਮੈਂਬਰਸ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਲਗਾਉਣ ਲਈ ਕਿਹਾ।

ਰਿਪੋਰਟ ਮੁਤਾਬਕ ਫਲਾਈਟ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜ ਕੇ 45 ਮਿੰਟ ‘ਤੇ ਦੱਖਣ ਕੋਰੀਆ ਦੇ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਉਡਾਣ ਦੇ 50 ਮਿੰਟ ਬਾਅਦ ਹੀ ਉਸ ਵਿਚ ਤਕਨੀਕੀ ਖਰਾਬੀ ਆ ਗਈ।

ਇਸ ਕਾਰਨ ਫਲਾਈਟ 15 ਮਿੰਟ ਵਿਚ ਹੀ 26,900 ਫੁੱਟ ਹੇਠਾਂ ਆ ਗਈ। ਉਸ ਸਮੇਂ ਇਹ ਦੱਖਣ ਕੋਰੀਆ ਦੇ ਜੇਜੂ ਦੀਪ ਦੇ ਉਪਰ ਸੀ। ਉਦੋਂ ਜਹਾਜ਼ ਦੇ ਪ੍ਰੈਸ਼ਰ ਸਿਸਟਮ ਨੇ ਤਕਨੀਕੀ ਖਰਾਬੀ ਦਾ ਸਿਗਨਲ ਦਿੱਤਾ ਜਿਸ ਦੇ ਬਾਅਦ ਫਲਾਈਟ ਨੂੰ ਟੇਕਆਫ ਦੀ ਲੋਕੇਸ਼ਨ ਇੰਚੀਓਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।

ਫਲਾਈਟ ਦੀ ਉਚਾਈ ਅਚਾਨਕ ਘੱਟ ਹੋਣ ਦੀ ਵਜ੍ਹਾ ਨਾਲ ਜ਼ਖਮੀ ਹੋਏ 17 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਹਾਲਾਂਕਿ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ। ਦੂਜੇ ਪਾਸੇ 15 ਯਾਤਰੀਆਂ ਨੇ ਕੰਨ ਦੇ ਪਰਦੇ ਵਿਚ ਦਰਦ ਜਾਂ ਹਾਈਪਰਵੈਂਟੀਲੇਸ਼ਨ ਦੀ ਸ਼ਿਕਾਇਤ ਕੀਤੀ।

ਯਾਤਰੀਆਂ ਨੇ ਦੱਸਿਆ ਕਿ ਉਹ ਲੋਕ ਬਹੁਤ ਡਰ ਗਏ ਸਨ ਤੇ ਜਹਾਜ਼ ਵਿਚ ਮੌਜੂਦ ਰੋਣ ਲੱਗੇ ਸਨ। ਯਾਤਰੀਆਂ ਨੂੰ ਡਰ ਸੀ ਕਿ ਕਿਤੇ ਫਲਾਈਟ ਹੇਠਾਂ ਨਾ ਡਿੱਗ ਜਾਵੇ। ਕੋਰੀਅਨ ਏਵੀਏਸ਼ਨ ਅਥਾਰਟੀ ਨੇ ਫਲਾਈਟ ਦੀ ਤਕਨੀਕੀ ਖਰਾਬੀ ਦਾ ਕਾਰਨ ਜਾਣਨ ਲਈ ਜਾਂਚ ਦੇ ਹੁਕਮ ਦਿੱਤੇ ਹਨ। ਸਾਰੇ ਯਾਤਰੀਆਂ ਨੂੰ 19 ਘੰਟੇ ਬਾਅਦ ਇਕ ਦੂਜੀ ਫਲਾਈਟ ਤੋਂ ਤਾਇਵਾਨ ਦੇ ਤਾਇਪੇ ਪਹੁੰਚਾਇਆ ਗਿਆ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments