Family Murder: ਬਰਨਾਲਾ ‘ਚ ਵਿਅਕਤੀ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਮਾਰੀ ਗੋਲੀ, ਫਿਰ ਖੁਦ ਨੂੰ ਮਾਰੀ ਗੋਲੀ
ਬਰਨਾਲਾ Barnala: ਬਰਨਾਲਾ ਵਿਖੇ ਰੂਹ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਨੇ ਆਪਣੀ ਮਾਂ ਤੇ ਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਇਸ ਦੇ ਬਾਅਦ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ। ਘਟਨਾ ਉਸ ਸਮੇਂ ਵਾਪਸੀ ਜਦੋਂ ਉਸ ਦੀ ਪਤਨੀ ਰੋਜ਼ਾਨਾ ਵਾਂਗ ਸ਼ਾਮ ਨੂੰ ਦੁੱਧ ਲੈਣ ਗਈ ਸੀ। ਉਸ ਦੇ ਬਾਅਦ ਵਿਅਕਤੀ ਨੇ ਆਪਣੀ ਪਿਸਤੌਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ।
ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਂ ਬਲਵੰਤ ਕੌਰ ਤੇ ਦੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦਾ ਪਾਲਤੂ ਕੁੱਤਾ ਜਦੋਂ ਭੌਂਕਣ ਲੱਗਾ ਤਾਂ ਕੁਲਵੀਰ ਨੇ ਮਰਨ ਤੋਂ ਪਹਿਲਾਂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਕੁਲਵੀਰ ਮਾਨ ਨੇ ਇਸ ਸਾਰੀ ਘਟਨਾ ਨੂੰ ਅੱਧੇ ਘੰਟੇ ਵਿਚ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਕੁੱਤੇ ਲਈ ਦੁੱਧ ਲੈਣ ਗਈ ਸੀ ਜਦੋਂ ਅੱਧੇ ਘੰਟੇ ਬਾਅਦ ਉਹ ਘਰ ਪਰਤੀ ਤਾਂ ਘਰ ਵਿਚ 4 ਲਾਸ਼ਾਂ ਦੇਸ਼ ਕੇ ਉਸ ਦੇ ਹੋਸ਼ ਉਡ ਗਏ।
ਕੁਲਵੀਰ ਨੇ ਵਾਰਦਾਤ ਤੋਂ ਪਹਿਲਾਂ ਕੋਠੀ ਦੇ ਗੇਟ ਨੂੰ ਅੰਦਰ ਤੋਂ ਲਾਕ ਕਰ ਲਿਆ ਸੀ। ਜਦੋਂ ਉਸਦੀ ਪਤਨੀ ਦੁੱਧ ਲੈ ਕੇ ਪਰਤੀ ਤਾਂ ਗੇਟ ਅੰਦਰ ਤੋਂ ਬੰਦ ਸੀ। ਉਹ ਵਾਰ-ਵਾਰ ਘੰਟੀ ਵਜਾਉਂਦੀ ਸੀ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਸ ਨੇ ਕਾਲੋਨੀ ਦੇ ਸਕਿਓਰਿਟੀ ਗਾਰਡ ਦੀ ਮਦਦ ਲਈ। ਸਕਿਓਰਿਟੀ ਗਾਰਡ ਨੇ ਦੀਵਾਰ ਟੱਪ ਕੇ ਦਰਵਾਜ਼ਾ ਖੋਲ੍ਹਿਆ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਵੀਰ ਸਿੰਘ ਡਿਪ੍ਰੈਸ਼ਨ ਵਿਚ ਸੀ ਅਤੇ ਉਹ ਇਸ ਦੀ ਦਵਾਈ ਵੀ ਲੈ ਰਿਹਾ ਸੀ। ਥੋੜ੍ਹੇ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਸਰਜਰੀ ਵੀ ਕਰਵਾਈ ਸੀ। ਉਨ੍ਹਾਂ ਨੂੰ ਨੀਂਦ ਵਿਚ ਵੀ ਦਿੱਕਤ ਸੀ।