Canada and Nijjar: ਕੈਨੇਡੀਅਨ ਪਾਰਲੀਮੈਂਟ ‘ਚ ਟਰੂਡੋ ਸਰਕਾਰ ‘ਤੇ ਵਰ੍ਹੇ ਸੰਸਦ ਮੈਂਬਰ ਚੰਦਰ ਆਰੀਆ
Ottawa: ਕੈਨੇਡੀਅਨ ਸੰਸਦ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਕਨਿਸ਼ਕ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਵਿਚਾਰਧਾਰਾ ਇਕ ਵਾਰ ਫਿਰ ਕੈਨੇਡਾ ‘ਚ ਸਿਰ ਚੁੱਕ ਰਹੀ ਹੈ। ਇਸ ਹਮਲੇ ਵਿਚ 329 ਬੇਕਸੂਰ ਲੋਕ ਮਾਰੇ ਗਏ ਸਨ। ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਦਿਆਂ ਚੰਦਰ ਆਰੀਆ ਨੇ ਕਿਹਾ, ‘‘ਉਸ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਵਿਚਾਰਧਾਰਾ ਕੁਝ ਲੋਕਾਂ ਵਿਚ ਅਜੇ ਵੀ ਹੈ।’’ ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ‘ਚ ਗਰਮਖਿਆਲੀ ਤੱਤ ਇਕ ਵਾਰ ਫਿਰ ਸਰਗਰਮ ਹੋ ਰਹੇ ਹਨ।
June 23, 2024 marks the 39th anniversary of the 1985 Air India bombing by Canadian based Khalistani terrorists. On Tuesday I made a statement in our parliament (text below).
Wherever possible, please attend the memorial services on June 23.
Ottawa: Air India Flight 182 Monument… pic.twitter.com/xxGdSQwqme— Chandra Arya (@AryaCanada) June 20, 2024