Yoga Day: ਅੰਤਰਰਾਸ਼ਟਰੀ ਯੋਗਾ ਦਿਵਸ: PM ਮੋਦੀ ਨੇ ਸ਼੍ਰੀਨਗਰ ਤੋਂ ਦੁਨੀਆ ਨੂੰ ਦਿੱਤਾ ਸੰਦੇਸ਼
New Delhi: ਦੇਸ਼ ਅਤੇ ਦੁਨੀਆ ‘ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਸ੍ਰੀਨਗਰ ਵਿੱਚ ਹਨ।
As we mark the 10th International Day of Yoga, I urge everyone to make it a part of their daily lives. Yoga fosters strength, good health and wellness. Wonderful to join this year's programme in Srinagar. https://t.co/oYonWze6QU
— Narendra Modi (@narendramodi) June 21, 2024
ਇਸ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਵੱਖ-ਵੱਖ ਥਾਵਾਂ ‘ਤੇ ਯੋਗ ਪ੍ਰੋਗਰਾਮਾਂ ‘ਚ ਹਿੱਸਾ ਲੈ ਰਹੇ ਹਨ। ਫੌਜ ਦੇ ਜਵਾਨਾਂ ਤੋਂ ਲੈ ਕੇ ਸਕੂਲੀ ਬੱਚਿਆਂ ਅਤੇ ਇੱਥੋਂ ਤੱਕ ਕਿ ਆਮ ਨਾਗਰਿਕਾਂ ਤੱਕ ਹਰ ਕੋਈ ਯੋਗ ਦਿਵਸ ਮਨਾ ਰਿਹਾ ਹੈ।
Consulate General of India in New York, in partnership with Times Square Alliance, celebrated the 10th International Day of Yoga at the iconic Times Square of New York City, on June 20, 2024.
The day-long celebration of Yoga, also known as ‘Solstice at Times Square’, featured… pic.twitter.com/F4PX25HJn4
— DD India (@DDIndialive) June 21, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰ ਵਿੱਚ ਯੋਗ ਦਿਵਸ ਮਨਾ ਰਹੇ ਹਨ। ਉਨ੍ਹਾਂ ਨੇ ਇੱਥੇ ਡਲ ਝੀਲ ਦੇ ਕੰਢੇ 7000 ਲੋਕਾਂ ਨਾਲ ਯੋਗਾ ਕਰਨਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ। ਪ੍ਰੋਗਰਾਮ ਨੂੰ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੀਐਮ ਮੋਦੀ ਦਾ ਸੰਬੋਧਨ ਇੱਥੇ ਹੋਇਆ।