Friday, November 15, 2024
Home AAP CM Kejriwal: ਹਾਈ ਕੋਰਟ ਨੇ CM ਕੇਜਰੀਵਾਲ ਦੀ ਜ਼ਮਾਨਤ ''ਤੇ ਲਾਈ ਰੋਕ

CM Kejriwal: ਹਾਈ ਕੋਰਟ ਨੇ CM ਕੇਜਰੀਵਾਲ ਦੀ ਜ਼ਮਾਨਤ ”ਤੇ ਲਾਈ ਰੋਕ

CM Kejriwal: ਹਾਈ ਕੋਰਟ ਨੇ CM ਕੇਜਰੀਵਾਲ ਦੀ ਜ਼ਮਾਨਤ ”ਤੇ ਲਾਈ ਰੋਕ
New Delhi: ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਹਾਈ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ‘ਤੇ ਰੋਕ ਲਾ ਦਿੱਤੀ ਹੈ। ਬੀਤੇ ਕੱਲ ਹੇਠਲੀ ਅਦਾਲਤ ਨੇ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਸੀ, ਜਿਸ ‘ਤੇ ਹਾਈ ਕੋਰਟ ਨੇ ਹੁਣ ਰੋਕ ਲਾ ਦਿੱਤੀ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ ਮਾਮਲੇ ਦੀ ਸੁਣਵਾਈ ਤੱਕ ਜ਼ਮਾਨਤ ‘ਤੇ ਰੋਕ ਲਾਈ ਹੈ। ਇਨਫੋਰਸਮੈਂਟ ਡਾਇਰੈਕਟਰੇਟ (ਈਡੀ) ਨੇ ਕੇਜਰੀਵਾਲ ਦੀ ਜ਼ਮਾਨਤ ‘ਤੇ ਰਿਹਾਈ ਦੇ ਹੁਕਮ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਈਡੀ ਨੇ ਆਪਣੀ ਪਟੀਸ਼ਨ ‘ਚ ਦਲੀਲ ਦਿੱਤੀ ਕਿ ਕੇਜਰੀਵਾਲ ਨੂੰ ਰਿਹਾਅ ਕਰਨ ਕਾਰਨ ਜਾਂਚ ‘ਤੇ ਅਸਰ ਪਵੇਗਾ ਕਿਉਂਕਿ ਉਹ ਮੁੱਖ ਮੰਤਰੀ ਵਰਗੇ ਅਹਿਮ ਅਹੁਦੇ ‘ਤੇ ਹਨ।

ਦਿੱਲੀ ਹਾਈ ‘ਚ ਜਸਟਿਸ ਸੁਧੀਰ ਜੈਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਹੈਠਲੀ ਅਦਾਲਤ ਦਾ ਹੁਕਮ ਉਦੋਂ ਤੱਕ ਪ੍ਰਭਾਵੀ ਨਹੀਂ ਹੋਵੇਗਾ ਜਦੋਂ ਤੱਕ ਅਦਾਲਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ‘ਤੇ ਸੁਣਵਾਈ ਨਹੀਂ ਕਰ ਲੈਂਦੀ। ਦੱਸ ਦੇਈਏ ਕਿ ਇਸ ਪੂਰੇ ਮਾਮਲੇ ‘ਤੇ ਜਸਟਿਸ ਸੁਧੀਰ ਜੈਨ ਅਤੇ ਰਵਿੰਦਰ ਡੁਡੇਜਾ ਦੀ ਬੈਂਚ ਸੁਣਵਾਈ ਕਰ ਰਹੀ ਹੈ। ਈਡੀ ਵਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਐਸ.ਵੀ. ਰਾਜੂ ਨੇ ਅਧੀਨ ਅਦਾਲਤ ਦੇ ਹੁਕਮਾਂ ‘ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਏਜੰਸੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਉਚਿਤ ਮੌਕਾ ਨਹੀਂ ਦਿੱਤਾ ਗਿਆ। ਹੇਠਲੀ ਅਦਾਲਤ ‘ਚ ਇਸ ਮਾਮਲੇ ‘ਤੇ ਬਹਿਸ ਕਰਨ ਲਈ ਉੱਚਿਤ ਸਮਾਂ ਨਹੀਂ ਦਿੱਤਾ ਗਿਆ। ਸਾਨੂੰ ਲਿਖਤੀ ਵਿਚ ਜਵਾਬ ਦਾਖ਼ਲ ਕਰਨ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ। ਈਡੀ ਦੇ ਵਕੀਲ ਨੇ ਹਾਈ ਕੋਰਟ ਤੋਂ ਜਲਦ ਸੁਣਵਾਈ ਦੀ ਵੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਮਈ ਵਿਚ ਸੁਪਰੀਮ ਕੋਰਟ ਨੇ ਆਮ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ। ਇਸ ਦੇ ਇਕ ਦਿਨ ਬਾਅਦ ਕੇਜਰੀਵਾਲ ਨੇ ਆਤਮ ਸਮਰਪਣ ਕਰ ਦਿੱਤਾ। ਐਸ. ਵੀ ਰਾਜੂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਈਡੀ ਹਵਾ ਵਿਚ ਜਾਂਚ ਕਰ ਰਹੀ ਹੈ, ਕੇਂਦਰੀ ਜਾਂਚ ਏਜੰਸੀ ਕੋਲ ਇਸ ਮਾਮਲੇ ਵਿਚ ਠੋਸ ਸਬੂਤ ਹਨ। ਦੱਸ ਦੇਈਏ ਕਿ ਕੇਜਰੀਵਾਲ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਹਨ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments