Saturday, September 28, 2024
Home India USA-CHINA: ‘ਤਿੱਬਤ ਪਾਲਿਸੀ ਬਿੱਲ ਬਾਰੇ ਅਮਰੀਕੀਆਂ ਦੇ ਹਿੱਤ ’ਚ ਫੈਸਲਾ ਲੈਣਗੇ ਬਾਇਡਨ’

USA-CHINA: ‘ਤਿੱਬਤ ਪਾਲਿਸੀ ਬਿੱਲ ਬਾਰੇ ਅਮਰੀਕੀਆਂ ਦੇ ਹਿੱਤ ’ਚ ਫੈਸਲਾ ਲੈਣਗੇ ਬਾਇਡਨ’

USA-CHINA: ‘ਤਿੱਬਤ ਪਾਲਿਸੀ ਬਿੱਲ ਬਾਰੇ ਅਮਰੀਕੀਆਂ ਦੇ ਹਿੱਤ ’ਚ ਫੈਸਲਾ ਲੈਣਗੇ ਬਾਇਡਨ’

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਤਿੱਬਤ ਪਾਲਿਸੀ ਬਿੱਲ ਬਾਰੇ ਜੋ ਵੀ ਫੈਸਲਾ ਲੈਣਗੇ ਉਹ ਅਮਰੀਕਾ ਦੇ ਵਡੇੇਰੇ ਹਿੱਤਾਂ ਵਿਚ ਹੋਵੇਗਾ। ਵ੍ਹਾਈਟ ਹਾਊਸ ਨੇ ਇਹ ਟਿੱਪਣੀ ਚੀਨ ਦੇ ਉਸ ਬਿਆਨ ਮਗਰੋਂ ਕੀਤੀ ਹੈ, ਜਿਸ ਵਿਚ ਉਸ ਨੇ ਤਿੱਬਤ ਪਾਲਿਸੀ ਬਿੱਲ ਨੂੰ ਕਾਨੂੰਨ ਦੀ ਸ਼ਕਲ ਦੇਣ ਦੀ ਸੂਰਤ ਵਿਚ ‘ਠੋਸ ਉਪਰਾਲਿਆਂ’ ਦੀ ਚੇਤਾਵਨੀ ਦਿੱਤੀ ਸੀ।

ਅਮਰੀਕੀ ਕਾਂਗਰਸ ਨੇ ਤਿੱਬਤ ਸਰਕਾਰ ਤੇ ਇਸ ਦੇ ਦਰਜੇ ਸਬੰਧੀ ਜਾਰੀ ਵਿਵਾਦ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ ਦਿੰਦਿਆਂ ਇਸ ਮਹੀਨੇ ਇਕ ਬਿੱਲ ‘ਦਿ ਰਿਸੌਲਵ ਤਿੱਬਤ ਐਕਟ’ ਪਾਸ ਕੀਤਾ ਸੀ। ਅਮਰੀਕਾ ਨੇ ਪੇਈਚਿੰਗ ਨੂੰ ਸੱਦਾ ਦਿੱਤਾ ਸੀ ਕਿ ਉਹ ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਨਾਲ ਮੁੜ ਸੰਵਾਦ ਸ਼ੁਰੂ ਕਰੇ। ਉਧਰ ਚੀਨ ਨੇ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰਨ ਦਾ ਅਹਿਦ ਦੁਹਰਾਇਆ ਹੈ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਚੀਨ ਦੀ ਚੇਤਾਵਨੀ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ, ‘‘ਮੈਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਰਾਸ਼ਟਰਪਤੀ ਬਾਇਡਨ ਉਹੀ ਫੈਸਲਾ ਲੈਣਗੇ ਜੋ ਅਮਰੀਕੀ ਲੋਕਾਂ ਦੇ ਵਡੇਰੇ ਹਿੱਤ ਵਿਚ ਹੋਵੇਗਾ।’ ਦਿ ਰਿਸੌਲਵ ਤਿੱਬਤ ਐਕਟ ਦੋ ਪੱਖੀ ਬਿੱਲ ਹੈ, ਜਿਸ ਦਾ ਮੁੱਖ ਮੰਤਵ ਤਿੱਬਤ ਨੂੰ ਅਮਰੀਕੀ ਹਮਾਇਤ ਵਧਾਉਣਾ ਅਤੇ ਤਿੱਬਤ ਤੇ ਚੀਨ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਅਤੇ ਦਲਾਈ ਲਾਮਾ ਵਿਚਕਾਰ ਗੱਲਬਾਤ ਨੂੰ ਹੱਲਾਸ਼ੇਰੀ ਦੇਣਾ ਹੈ।

ਉਧਰ ਚੀਨ ਨੇ ਐਕਟ ਦਾ ਵਿਰੋਧ ਕਰਦਿਆਂ ਬਾਇਡਨ ਨੂੰ ਇਸ ’ਤੇ ਸਹੀ ਪਾਉਣ ਤੋਂ ਵਰਜਿਆ ਸੀ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਲਿਨ ਜਿਆਨ ਨੇ ਮੰਗਲਵਾਰ ਨੂੰ ਪੇਈਚਿੰਗ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਕੋਈ ਵੀ ਤਾਕਤ ਜੋ ਸ਼ੀਜ਼ੈਂਗ(ਤਿੱਬਤ) ਨੂੰ ਅਸਥਿਰ ਜਾਂ ਚੀਨ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਉਹ ਸਫਲ ਨਹੀਂ ਹੋਵੇਗੀ। ਅਮਰੀਕਾ ਨੂੰ ਇਸ ਬਿੱਲ ’ਤੇ ਸਹੀ ਨਹੀਂ ਪਾਉਣੀ ਚਾਹੀਦੀ। ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰੇਗਾ।’’ ਚੀਨ ਅਧਿਕਾਰਤ ਤੌਰ ’ਤੇ ਤਿੱਬਤ ਦਾ ਸ਼ੀਜ਼ੈਂਗ ਵਜੋਂ ਹਵਾਲਾ ਦਿੰਦਾ ਹੈ। ਚੀਨ ਨੇ ਇਸ ਸਾਲ ਅਪਰੈਲ ਵਿਚ ਕਿਹਾ ਸੀ ਕਿ ਉਹ ਭਾਰਤ ਵਿਚ ਅਧਾਰਿਤ ਜਲਾਵਤਨ ਤਿੱਬਤ ਸਰਕਾਰ ਦੇ ਅਧਿਕਾਰੀਆਂ ਦੀ ਥਾਂ ਸਿਰਫ ਦਲਾਈ ਲਾਮਾ ਦੇ ਪ੍ਰਤੀਨਿਧਾਂ ਨਾਲ ਹੀ ਗੱਲਬਾਤ ਕਰੇਗਾ। ਇਹੀ ਨਹੀਂ ਚੀਨ ਨੇ ਜਲਾਵਤਨ ਤਿੱਬਤ ਸਰਕਾਰ ਨੂੰ ਖੁਦਮੁਖਤਾਰੀ ਦੇਣ ਸਬੰਧੀ ਦਲਾਈ ਲਾਮਾ ਦੀ ਸੰਵਾਦ ਦੀ ਲੰਮੇ ਸਮੇਂ ਤੋਂ ਬਕਾਇਆ ਮੰਗ ਨੂੰ ਵੀ ਨਾਂਹ ਕਰ ਦਿੱਤੀ ਸੀ।

ਦਲਾਈਲਾਮਾ ਦੇ ਜਾਨਸ਼ੀਨ ਦੀ ਚੋਣ ਵਿੱਚ ਚੀਨ ਨੂੰ ਦਖ਼ਲ ਨਹੀਂ ਦੇਣ ਦੇਵਾਂਗੇ: ਅਮਰੀਕਾ

ਧਰਮਸ਼ਾਲਾ: ਤਿੱਬਤ ਦੀ ਖੁਦਮੁਖ਼ਤਿਆਰੀ ਦੇ ਮੁੱਦੇ ’ਤੇ ਅਮਰੀਕਾ-ਚੀਨ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅਮਰੀਕੀ ਕਾਂਗਰਸ ਦੇ ਇੱਕ ਵਫ਼ਦ ਨੇ 14ਵੇਂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਅਮਰੀਕੀ ਵਫ਼ਦ ਨੇ ਦਲਾਈ ਲਾਮਾ ਨੂੰ ਭਰੋਸਾ ਦਿੱਤਾ ਕਿ ਉਹ ਚੀਨ ਨੂੰ ਉਨ੍ਹਾਂ ਦੇ ਜਾਨਸ਼ੀਨ ਦੀ ਚੋਣ ਵਿੱਚ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕਰਨ ਦੇਵੇਗਾ। ਵਫ਼ਦ ਵਿੱਚ ਸ਼ਾਮਲ ਅਮਰੀਕੀ ਸਦਨ ਦੀ ਸਾਬਕਾ ਸਪੀਕਰ ਨੈਨਸੀ ਪੈਲੋਸੀ ਨੇ ਇੱਕ ਸਮਾਗਮ ਦੌਰਾਨ ਕਿਹਾ, ‘‘ਚੀਨ ਤਿੱਬਤੀ ਸਭਿਆਚਾਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੁਣ ਚੀਜ਼ਾਂ ਬਦਲ ਗਈਆਂ ਹਨ ਜਿਸ ਲਈ ਚੀਨ ਤਿਆਰ ਰਹੇ।” ਵਫ਼ਦ ਦੀ ਅਗਵਾਈ ਅਮਰੀਕੀ ਸਦਨ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮਾਈਕਲ ਮੈਕਾਲ ਕਰ ਰਹੇ ਸਨ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments