India-Canada: ਟਰੂਡੋ ਤੇ ਮੋਦੀ ਪਹਿਲੀ ਵਾਰ ਇਕੋ ਕਮਰੇ ’ਚ
ਬਾਰੀ, ਇਟਲੀ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਨਤਕ ਤੌਰ ’ਤੇ ਇਕ ਕੈਨੇਡੀਅਨ ਸਿੱਖ ਕਾਰਕੁਨ ਦੇ ਕਤਲ ’ਚ ਨਰਿੰਦਰ ਮੋਦੀ ਦੀ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਾਉਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਇਕੋ ਕਮਰੇ ’ਚ ਬੈਠੇ।
Met Canadian PM @JustinTrudeau at the G7 Summit. pic.twitter.com/e67ajADDWi
— Narendra Modi (@narendramodi) June 14, 2024
ਟਰੂਡੋ ਅਤੇ ਮੋਦੀ ਦੋਵੇਂ ਸ਼ੁਕਰਵਾਰ ਨੂੰ ਇਟਲੀ ਵਿਚ ਇਕ ਆਊਟਰੀਚ ਸੈਸ਼ਨ ਦੌਰਾਨ ਇਕੋ ਜੀ-7 ਟੇਬਲ ਦੇ ਆਲੇ-ਦੁਆਲੇ ਸਨ। ਵੀਡੀਉ ਫੁਟੇਜ ਅਨੁਸਾਰ, ਉਹ ਇਕ-ਦੂਜੇ ਤੋਂ ਲਗਭਗ ਛੇ ਸੀਟਾਂ ਦੀ ਦੂਰੀ ’ਤੇ ਸਨ, ਪਰ ਆਹਮੋ-ਸਾਹਮਣੇ ਸਨ। ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਇਸ ਸਾਲ ਪ੍ਰਮੁੱਖ ਉੱਨਤ ਲੋਕਤੰਤਰੀ ਅਰਥਵਿਵਸਥਾਵਾਂ ਦੇ ਸਾਲਾਨਾ ਸਿਖਰ ਸੰਮੇਲਨ ਨੂੰ ਮਨਾਉਣ ਲਈ ਸੱਦਾ ਦਿਤਾ ਗਿਆ ਸੀ।
HUGE 🚨 HISTORY CREATED !! India is not a part of G7, yet PM Modi got centre-stage at G7 Summit 🔥 pic.twitter.com/lxH5WNTLnc
— Times Algebra (@TimesAlgebraIND) June 14, 2024