300 to 6 cr: ਜੈਪੁਰ ‘ਚ ਅਮਰੀਕੀ ਮਹਿਲਾ ਨਾਲ ਠੱਗੀ, ਹੀਰੇ ਦੱਸ ਕੇ 6 ਕਰੋੜ ‘ਚ ਵੇਚੇ 300 ਰੁਪਏ ਦੇ ਪੱਥਰ
Jaipur: ਜੈਪੁਰ ਵਿਚ ਇਕ ਅਮਰੀਕੀ ਮਹਿਲਾ ਨਾਲ 6 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਮਹਿਲਾ ਨੂੰ 6 ਕਰੋੜ ਦੇ ਨਕਲੀ ਗਹਿਣੇ ਵਿਚ ਵੇਚ ਦਿੱਤਾ। ਨਾਲ ਹੀ ਗਹਿਣਿਆਂ ਨੂੰ ਅਸਲੀ ਹੋਣ ਦਾ ਦਾਅਵਾ ਕਰਨ ਵਾਲਾ ਫਰਜ਼ੀ ਸਰਟੀਫਿਕੇਟ ਵੀ ਦੇ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਲਾ ਜਦੋਂ ਤੱਕ ਭਾਰਤ ਵਿਚ ਰਹੀ ਉਸ ਨੂੰ ਠੱਗੀ ਦਾ ਅਹਿਸਾਸ ਤੱਕ ਨਹੀਂ ਹੋਇਆ। ਮਹਿਲਾ ਜਦੋਂ ਅਮਰੀਕਾ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਜੋ ਗਹਿਣੇ ਜੈਪੁਰ ਤੋਂ ਖਰੀਦੇ ਹਨ, ਸਾਰੇ ਨਕਲੀ ਹਨ। ਇਸ ਦੇ ਬਾਅਦ ਮਹਿਲਾ ਦੁਬਾਰਾ ਜੈਪੁਰ ਆਈ ਤੇ ਪੁਲਿਸ ਵਿਚ ਸ਼ਿਕਾਇਤ ਕੀਤੀ।
US tourist visiting #Jaipur has accused a jeweler of #fraud, alleging she was duped into buying fake jewelry worth Rs 6 crore for just Rs 300. The tourist, identified as Cherish, discovered the scam when experts in the US revealed the jewelry's true value. pic.twitter.com/sgqEmxFGjb
— Dalimss News (@Dalimss_News) June 12, 2024