Bittu: ਰਵਨੀਤ ਬਿੱਟੂ ਵੀ ਬਣ ਸਕਦੇ ਨੇ ਕੇਂਦਰੀ ਮੰਤਰੀ
New Delhi: ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦੀ ਸਹੁੰ ਚੁੱਕਣ ਜਾ ਰਹੇ ਹਨ। ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀਹ ਹੈ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਰਿੰਦਰ ਮੋਦੀ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚਣ ਲਈ ਫ਼ੋਨ ਆਇਆ ਹੈ।
ਕਿਆਸ ਲਾਏ ਜਾ ਰਹੇ ਸਨ ਕਿ ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਅਮਰੀਕਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਅਮਿਤ ਸ਼ਾਹ ਵੱਲੋਂ ਬਿੱਟੂ ਦਾ ਨਾਂ ਅੱਗੇ ਕੀਤਾ ਗਿਆ ਹੈ।
ਬਿੱਟੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਮਾਮੂਲੀ ਫਰਕ ਨਾਲ ਹਰਾਇਆ ਸੀ। ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਚੋਣ ਰੈਲੀ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ ਬਿੱਟੂ ਜਿੱਤਦਾ ਹੈ ਤਾਂ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਭਾਜਪਾ ਪੰਜਾਬ ਤੋਂ ਕੋਈ ਸੀਟ ਨਹੀਂ ਜਿੱਤ ਸਕੀ।
ਦੱਸ ਦੇਈਏ ਕਿ ਮੋਦੀ ਕੈਬਨਿਟ ਵਿਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡਾ. ਮਹੇਸ਼ ਸ਼ਰਮਾ, ਅਨਿਲ ਬਲੂਨੀ, ਰਾਧਾ ਮੋਹਨ ਦਾਸ ਅਗਰਵਾਲ, ਐਸ.ਪੀ ਸਿੰਘ ਬਘੇਲ, ਅਨੁਰਾਗ ਠਾਕੁਰ, ਪੀਯੂਸ਼ ਗੋਇਲ, ਮਨਸੁਖ ਮਾਂਡਵੀਆ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਰੂਡੀ, ਡਾ. ਵੀ.ਡੀ.ਸ਼ਰਮਾ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਵੀਰੇਂਦਰ ਖਟਿਕ, ਕੁਲਸਤੇ, ਰਾਮਵੀਰ ਸਿੰਘ ਵਿਧੂਰੀ, ਕਮਲਜੀਤ ਸਹਿਰਾਵਤ, ਸਮ੍ਰਿਤੀ ਇਰਾਨੀ, ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ, ਭੂਪੇਂਦਰ ਯਾਦਵ, ਡਾ: ਜਤਿੰਦਰ ਸਿੰਘ, ਵੈਜਯੰਤ ਪਾਂਡਾ, ਅਪਰਾਜਿਤਾ ਗੰਢੂ, ਸ਼ੰਕੂਲ ਸਰਾਂ, ਸ. ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਵਿਜੇਪਾਲ ਤੋਮਰ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ, ਨਰਾਇਣ ਰਾਣੇ, ਸ਼੍ਰੀਪਦ ਨਾਇਕ, ਡਾ. ਭੋਲਾ ਸਿੰਘ, ਅਨੂਪ ਬਾਲਮੀਕੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।