Wednesday, July 3, 2024
Home AAP ਪੰਜਾਬ ਦੇ 13 ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ’ਚ ਚੁੱਕਣ ਸਹੁੰ

ਪੰਜਾਬ ਦੇ 13 ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ’ਚ ਚੁੱਕਣ ਸਹੁੰ

  • ਦੀਪਕ ਸ਼ਰਮਾ ਚਨਾਰਥਲ ਨੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ

ਚੰਡੀਗੜ੍ਹ : ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਮਾਂ ਬੋਲੀ ’ਚ ਸਹੁੰ ਚੁੱਕਣ ਦੀ ਬੇਨਤੀ ਕੀਤੀ ਗਈ ਹੈ। ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖ ਕੇ ਦੀਪਕ ਸ਼ਰਮਾ ਚਨਾਰਥਲ ਨੇ ਬੇਨਤੀ ਕੀਤੀ ਕਿ ਉਹ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਹੀ ਸਹੁੰ ਚੁੱਕਣ। ਮਾਂ ਬੋਲੀ ਪੰਜਾਬੀ ਦੇ ਹੱਕ-ਹਕੂਕ ਲਈ ਹਮੇਸ਼ਾ ਅਵਾਜ਼ ਚੁੱਕਣ ਵਾਲੇ ਪੰਜਾਬ ਚਿੰਤਕ ਵਜੋਂ ਜਾਣੇ ਜਾਂਦੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਇਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ।

ਪੰਜਾਬ ਦੇ ਵੱਖੋ-ਵੱਖ ਪਾਰਟੀਆਂ ਨਾਲ ਸਬੰਧਤ ਅਤੇ ਅਜ਼ਾਦ ਉਮੀਦਵਾਰ ਵਜੋਂ ਚੁਣੇ ਗਏ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖਦਿਆਂ ਦੀਪਕ ਚਨਾਰਥਲ ਨੇ ਬੇਨਤੀ ਕੀਤੀ ਕਿ ‘‘ਮਾਣਯੋਗ ਸੰਸਦ ਮੈਂਬਰ ਜੀ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕੋ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿੱਪੀ ਵਾਲੇ ਬੋਲ ਜਦੋਂ ਸੰਸਦ ਵਿਚ ਤੁਹਾਡੇ ਮੁੱਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਵੇਗਾ।’’

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿਚ ਗੁਰਮੀਤ ਸਿੰਘ ਮੀਤ ਹੇਅਰ,  ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ, ਅੰਮਿ੍ਰਤਪਾਲ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਮਾਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ ਅਤੇ ਸਰਬਜੀਤ ਸਿੰਘ ਖਾਲਸਾ ਸਮੇਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਜਿੱਥੇ ਇਹ ਖਤ ਭੇਜਿਆ ਗਿਆ ਹੈ, ਉਥੇ ਹੀ ਈਮੇਲ ਅਤੇ ਵਟਐਪ ਰਾਹੀਂ ਵੀ ਇਨ੍ਹਾਂ 14 ਨੁਮਾਇੰਦਿਆਂ ਤੱਕ ਇਹ ਚਿੱਠੀ ਪਹੰੁਚਦੀ ਕੀਤੀ ਜਾ ਰਹੀ ਹੈ। ਦੀਪਕ ਚਨਾਰਥਲ ਨੇ ਆਸ ਪ੍ਰਗਟਾਈ ਕਿ ਮੈਨੂੰ ਉਮੀਦ ਹੈ ਕਿ ਇਹ 14 ਦੇ 14 ਸੰਸਦ ਮੈਂਬਰ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਸਹੁੰ ਚੁੱਕਣਗੇ ਅਤੇ ਆਪੋ-ਆਪਣੀਆਂ ਪਾਰਟੀਆਂ ਦੀ ਬਜਾਏ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਮੀਡੀਆ ਰਾਹੀਂ ਵੀ ਉਕਤ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸੰਸਦ ਵਿਚ ਆਪਣੀ ਬੋਲੀ ਦਾ ਮਾਣ ਵਧਾਉਂਦਿਆਂ ਹੋਇਆਂ ਸਹੁੰ ਵੀ ਪੰਜਾਬੀ ਵਿਚ ਚੁੱਕਣ ਅਤੇ ਮੁੱਦੇ ਚੁੱਕਣ ਲੱਗਿਆਂ ਵੀ ਆਪਣੀ ਮਾਂ ਬੋਲੀ ਨੂੰ ਪਹਿਲ ਦੇਣ।

RELATED ARTICLES

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ  ਚੰਡੀਗੜ੍ਹ:  ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ...

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

LEAVE A REPLY

Please enter your comment!
Please enter your name here

- Advertisment -

Most Popular

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ

ਪੰਜਾਬ OTS: ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ  ਚੰਡੀਗੜ੍ਹ:  ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ...

ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ‘ਸਤਿਸੰਗ’ ਦੌਰਾਨ ਭਗਦੜ, 122 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ 'ਸਤਿਸੰਗ' ਦੌਰਾਨ ਭਗਦੜ, 122 ਲੋਕਾਂ ਦੀ ਮੌਤ ਹਾਥਰਸ: ਸਿਕੰਦਰਰਾਉ ਤੋਂ ਏਟਾ ਰੋਡ 'ਤੇ ਸਥਿਤ ਪਿੰਡ ਫੁੱਲਰਾਈ 'ਚ ਸਤਿਸੰਗ ਤੋਂ ਬਾਅਦ...

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ

ਕੈਨੇਡਾ ਨੇ 157ਵਾਂ ਆਜ਼ਾਦੀ ਦਿਹਾੜਾ ਮਨਾਇਆ Ottawa: ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਗਏ। https://twitter.com/ryangerritsen/status/1807773466654908738 ਲੋਕਾਂ ਨੇ ਆਪਣੇ ਘਰਾਂ...

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ

ਆਸਟ੍ਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਦੀ ਜਹਾਜ਼ ’ਚ ਮੌਤ ਮੈਲਬੌਰਨ: ਇਕ ਪੰਜਾਬੀ ਲੜਕੀ ਮਨਪ੍ਰੀਤ ਕੌਰ ਦੀ ਹਵਾਈ ਜਹਾਜ਼ ’ਚ ਉਸ ਸਮੇਂ ਮੌਤ ਹੋ...

Recent Comments