Rich Asian: ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
ਨਵੀਂ ਦਿੱਲੀ: ਸੇਬ ਤੋਂ ਲੈ ਕੇ ਹਵਾਈ ਅੱਡਾ ਖੇਤਰ ਵਿੱਚ ਸਰਗਰਮ ਅਡਾਨੀ ਸਮੂਹ ਦੀ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਛਾਲ ਤੋਂ ਬਾਅਦ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ‘ਬਲੂਮਬਰਗ ਬਿਲੀਅਨਰਜ਼ ਇੰਡੈਕਸ’ ਮੁਤਾਬਕ, 111 ਅਰਬ ਅਮਰੀਕੀ ਡਾਲਰ ਦੀ ਸੰਪਤੀ ਦੇ ਨਾਲ ਅਡਾਨੀ ਹੁਣ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਅੰਬਾਨੀ 109 ਡਾਲਰ ਦੀਆਂ ਸੰਪਤੀਆਂ ਦੇ ਨਾਲ 12ਵੇਂ ਸਥਾਨ ’ਤੇ ਹਨ। ਅਡਾਨੀ ਸਮੂਹ ਨੇ ਅਗਲੇ ਦਹਾਕੇ ਦੌਰਾਨ ਵਿਸਥਾਰ ਦੀ ਯੋਜਨਾ ਤਹਿਤ 90 ਅਰਬ ਡਾਲਰ ਦੇ ਪੂੰਜੀ ਖਰਚ ਦੀ ਯੋਜਨਾ ਬਣਾਈ ਹੈ।