Punjab Voting: 13 ਸੀਟਾਂ ‘ਤੇ 11 ਵਜੇ ਤਕ 23.91 ਫੀਸਦੀ ਪਈਆਂ ਵੋਟਾਂ
ਸੰਗਰੂਰ, ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਅਤੇ ਚੰਡੀਗੜ੍ਹ ਸੀਟ ‘ਤੇ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਖਤਮ ਹੋਵੇਗੀ।
ਸੀਟ | ਵੋਟਿੰਗ ਪ੍ਰਤੀਸ਼ਤ |
ਸੰਗਰੂਰ Sangrur | 26.26% |
ਫਿਰੋਜ਼ਪੁਰ Firozpur | 25.73% |
ਪਟਿਆਲਾ Patiala | 25.18% |
ਫਰੀਦਕੋਟ Faridkot | 22.41% |
ਬਠਿੰਡਾ Bathinda | 26.56% |
ਖਡੂਰ ਸਾਹਿਬ khadur Sahib | 23.46% |
ਹੁਸ਼ਿਆਰਪੁਰ Hoshiarpur | 22.74% |
ਆਨੰਦਪੁਰ ਸਾਹਿਬ Aanandpur Sahib | 23.99% |
ਅੰਮ੍ਰਿਤਸਰ ਸਾਹਿਬ Amristar Sahib | 20.17% |
ਜਲੰਧਰ Jalandhar | 24.59% |
ਲੁਧਿਆਣਾ Ludhiana | 22.19% |
ਗੁਰਦਾਸਪੁਰ Gurdaspur | 24.72% |
ਫਤਿਹਗੜ੍ਹ ਸਾਹਿਬ Fatehgarh Sahib | 22.96% |
CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਵਿਖੇ ਵੋਟ ਪਾਈ। ਵੋਟ ਪਾਉਣ ਮਗਰੋਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਦਾ ਇਤਿਹਾਸ ਇਹ ਹੀ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਵੋਟਿੰਗ ਦਾ ਇਸਤੇਮਾਲ ਕਰਦੇ ਹਨ। ਪੰਜਾਬ ਦੇ ਲੋਕ ਜਾਗਰੂਕ ਹਨ।
ਵੋਟ ਪਾਉਣ ਤੋਂ ਬਾਅਦ CM ਮਾਨ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਹੈ, ਇਸਦੀ ਜ਼ਰੂਰ ਵਰਤੋਂ ਕਰੋ। ਨਾਲ ਹੀ ਉਨ੍ਹਾਂ ਕਿਹਾ ਕਿ ਚੰਗੇ ਬੰਦਿਆਂ ਨੂੰ ਚੁਣੋ, ਜਿਹੜੇ ਦੁੱਖਾਂ-ਸੁੱਖਾਂ ‘ਚ ਤੁਹਾਡਾ ਸਾਥ ਦੇਣ। ਵੋਟ ਜ਼ਰੂਰ ਪਾਓ ਤਾਂ ਜੋ ਪੰਜਾਬ ਵਿਚ ਵੋਟ ਫੀਸਦੀ ਵੱਧ ਸਕੇ। ਡਾ. ਗੁਰਪ੍ਰੀਤ ਕੌਰ ਨੇ ਵੀ ਪੰਜਾਬ ਦੀਆਂ ਔਰਤਾਂ ਨੂ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ।
ਇਸ ਸੀਟ ‘ਤੇ 15 ਲੱਖ 55 ਹਜ਼ਾਰ 370 ਕੁੱਲ ਵੋਟਰ ਹਨ ਜਿਨ੍ਹਾਂ ਵਿਚ 8 ਲੱਖ 23 ਹਜ਼ਾਰ 448 ਪੁਰਸ਼, 7 ਲੱਖ 31 ਹਜ਼ਾਰ 876 ਮਹਿਲਾ ਤੇ 46 ਟ੍ਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਮੀਤ ਹੇਅਰ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਤੇ ਭਾਜਪਾ ਦੇ ਅਰਵਿੰਦ ਖੰਨਾ ਦੇ ਵਿਚ ਹਨ। ਇਸ ਸੀਟ ‘ਤੇ ਕੁੱਲ 23 ਉਮੀਦਵਾਰ ਮੈਦਾਨ ਵਿਚ ਹਨ।
ਪੰਜਾਬ ਦੇ 2.14 ਕਰੋੜ ਵੋਟਰ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਚੋਣ ਵਿੱਚ ਪੰਜ ਮੰਤਰੀਆਂ ਸਮੇਤ ਕੁੱਲ 12 ਵਿਧਾਇਕਾਂ, 6 ਸੰਸਦ ਮੈਂਬਰਾਂ ਅਤੇ ਚਾਰ ਸਿਆਸੀ ਪਾਰਟੀਆਂ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਹਨ। ਮੁੱਖ ਤੌਰ ‘ਤੇ ਭਾਜਪਾ, ਕਾਂਗਰਸ ਅਤੇ ‘ਆਪ’ ਵਿਚਾਲੇ ਮੁਕਾਬਲਾ ਹੈ।