‘PoK ਸਾਡਾ ਨਹੀਂ’, ਪਾਕਿਸਤਾਨ ਦਾ ਕਬੂਲਨਾਮਾ! ਇਸਲਾਮਾਬਾਦ ਹਾਈਕੋਰਟ ਨੇ ਪੁੱਛਿਆ- ਫਿਰ ਕਿਉਂ ਤਾਇਨਾਤ ਕੀਤੀ ਹੈ ਫ਼ੌਜ
ਇਸਲਾਮਾਬਾਦ: ਪਾਕਿਸਤਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਆਜ਼ਾਦ ਕਸ਼ਮੀਰ ਕਹਿੰਦਾ ਹੈ, ਜਿਸ ‘ਤੇ ਹੁਣ ਉਸ ਨੇ ਵੱਡਾ ਬਿਆਨ ਦਿੱਤਾ ਹੈ। ਭਾਰਤ ਇਸ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ।
ਫੈਡਰਲ ਪ੍ਰੌਸੀਕਿਊਟਰ ਜਨਰਲ (ਸਰਕਾਰੀ ਵਕੀਲ) ਇਸਲਾਮਾਬਾਦ ਤੋਂ ਅਗਵਾ ਹੋਏ ਕਵੀ ਅਹਿਮਦ ਫਰਹਾਦ ਬਾਰੇ ਸਰਕਾਰ ਦਾ ਬਚਾਅ ਕਰ ਰਿਹਾ ਸੀ, ਜਦੋਂ ਉਸ ਨੇ ਕਿਹਾ ਕਿ ਉਹ 2 ਜੂਨ ਤੱਕ ‘ਆਜ਼ਾਦ ਕਸ਼ਮੀਰ’ ਰਿਮਾਂਡ ‘ਤੇ ਰਹੇਗਾ। ਸਰਕਾਰੀ ਵਕੀਲ ਨੇ ਕਿਹਾ ਕਿ ਉਸ ਨੂੰ ਇਸਲਾਮਾਬਾਦ ਦੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਜ਼ਾਦ ਕਸ਼ਮੀਰ ਸਾਡਾ ਨਹੀਂ ਸਗੋਂ ਵਿਦੇਸ਼ੀ ਇਲਾਕਾ ਹੈ।
ਹਾਈਕੋਰਟ ਨੇ ਚੁੱਕੇ ਸਵਾਲ
ਸਰਕਾਰੀ ਵਕੀਲ ਦੇ ਇਸ ਦਾਅਵੇ ‘ਤੇ ਹਾਈ ਕੋਰਟ ਵੀ ਹੈਰਾਨ ਰਹਿ ਗਈ ਅਤੇ ਕਿਹਾ ਕਿ ਜੇਕਰ ‘ਆਜ਼ਾਦ ਕਸ਼ਮੀਰ’ ਵਿਦੇਸ਼ੀ ਇਲਾਕਾ ਹੈ ਤਾਂ ਪਾਕਿਸਤਾਨੀ ਰੇਂਜਰ ਪਾਕਿਸਤਾਨ ਤੋਂ ਇੱਥੇ ਕਿਵੇਂ ਦਾਖ਼ਲ ਹੋਏ।
ਪਾਕਿਸਤਾਨੀ ਪੱਤਰਕਾਰ ਨੇ ਇਸ ਦਾਅਵੇ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਦਾਅਵਾ ਨਿਆਂ ਪ੍ਰਣਾਲੀ ਅਤੇ ‘ਆਜ਼ਾਦ ਕਸ਼ਮੀਰ’ ਦੀ ਸਥਿਤੀ ‘ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਜ਼ਾਦ ਕਸ਼ਮੀਰ ਸਾਡਾ ਨਹੀਂ ਹੈ ਤਾਂ ਪਾਕਿਸਤਾਨ ਨੂੰ ਵਿਦੇਸ਼ੀ ਖੇਤਰ ‘ਚ ਫੌਜ ਤਾਇਨਾਤ ਕਰਨ ਅਤੇ ਪ੍ਰਸ਼ਾਸਨ ਚਲਾਉਣ ਦਾ ਅਧਿਕਾਰ ਕਿਵੇਂ ਮਿਲ ਗਿਆ।