ਆਈ.ਸੀ.ਆਈ.ਸੀ.ਆਈ ਬੈਂਕ ਦੇ ਐਨ.ਆਰ.ਆਈ. ਗਾਹਕਾਂ ਭਾਰਤ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰ ਨਾਲ ਯੂ.ਪੀ.ਆਈ ਭੁਗਤਾਨ ਕਰਨਯੋਗ
ਚੰਡੀਗੜ੍ਹ: ਆਈ.ਸੀ.ਆਈ.ਸੀ.ਆਈ. ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਸਨੇ ਐਨ.ਆਰ.ਆਈ. ਗਾਹਕਾਂ ਨੂੰ ਭਾਰਤ ਵਿੱਚ ਤੁਰੰਤ ਯੂ.ਪੀ.ਆਈ. ਭੁਗਤਾਨ ਕਰਨ ਲਈ ਆਪਣੇ ਅੰਤਰਰਾਸ਼ਟਰੀ ਮੋਬਾਈਲ ਨੰਬਰ ਦੀ ਵਰਤੋਂ ਕਰਨ ਦੇ ਯੋਗ ਬਣਾਇਆ ਹੈ, ਜਿਸ ਨਾਲ ਰੋਜ਼ਾਨਾ ਭੁਗਤਾਨ ਕਰਨ ਵਿੱਚ ਉਨ੍ਹਾਂ ਨੂੰ ਪਹਿਲਾਂ ਤੋਂ ਜ਼ਿਆਦਾ ਅਸਾਨੀ ਹੋ ਜਾਵੇਗੀ। ਇਸ ਸਹੂਲਤ ਦੇ ਨਾਲ, ਬੈਂਕ ਦੇ ਐਨ.ਆਰ.ਆਈ ਗਾਹਕ ਭਾਰਤ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ ਦੇ ਨਾਲ ਆਪਣੇ ਐਨ.ਆਰ.ਈ./ਐਨ.ਆਰ.ਓ ਬੈਂਕ ਖਾਤੇ ਵਿੱਚ ਰਜਿਸਟਰ ਕੀਤੇ ਆਪਣੇ ਅੰਤਰਰਾਸ਼ਟਰੀ ਮੋਬਾਈਲ ਨੰਬਰ ਦੇ ਨਾਲ ਆਪਣੇ ਯੂਟਿਲੀਟੀ ਬਿਲ, ਵਪਾਰੀ ਅਤੇ ਈ-ਕਾਮਰਸ ਲੈਣ-ਦੇਣ ਲਈ ਭੁਗਤਾਨ ਕਰ ਸਕਦੇ ਹਨ। ਬੈਂਕ ਨੇ ਇਹ ਸੇਵਾ ਆਪਣੇ ਮੋਬਾਈਲ ਬੈਂਕਿੰਗ ਐਪ, ‘ਆਈ.ਮੋਬਾਈਲਪੇ ਰਾਹੀਂ ਉਪਲਬਧ ਕਰਵਾਈ ਹੈ। ਇਸਤੋਂ ਪਹਿਲਾਂ, ਐਨ.ਆਰ.ਆਈ ਨੂੰ ਯੂ.ਪੀ.ਆਈ ਭੁਗਤਾਨ ਕਰਨ ਲਈ ਆਪਣੇ ਬੈਂਕਾਂ ਨਾਲ ਇੱਕ ਭਾਰਤੀ ਮੋਬਾਈਲ ਨੰਬਰ ਰਜਿਸਟਰ ਕਰਨਾ ਪੈਂਦਾ ਸੀ।
ਇਸ ਸਹੂਲਤ ਨੂੰ ਸ਼ੁਰੂ ਕਰਨ ਲਈ, ਆਈ.ਸੀ.ਆਈ.ਸੀ.ਆਈ ਬੈਂਕ ਨੇ ਪੂਰੇ ਦੇਸ਼ ਭਰ ਵਿੱਚ ਯੂ.ਪੀ.ਆਈ ਦੀ ਸੁਵਿਧਾਜਨਕ ਵਰਤੋਂ ਦੇ ਲਿਹਾਜ ਨਾਲ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨ.ਪੀ.ਸੀ.ਆਈ) ਦੁਆਰਾ ਨਿਰਧਾਰਿਤ ਅੰਤਰਰਾਸ਼ਟਰੀ ਇੰਫਾਰਸਟਕਚਰ ਦਾ ਲਾਭ ਉਠਾਇਆ ਹੈ। ਬੈਂਕ ਇਹ ਸਹੁਲਤ 10 ਦੇਸ਼ਾਂ ਯੁ.ਐਸ.ਏ, ਯੂਕੇ, ਯੂਏਈ, ਕੈਨੇਡਾ, ਸਿੰਗਾਪੁਰ, ਆਸਟਰੇਲੀਆ, ਹਾਂਗਕਾਂਗ, ਓਮਾਨ, ਕਤਰ ਅਤੇ ਸਾਊਦੀ ਅਰਬ ਵਿੱਚ ਪ੍ਰਦਾਨ ਕਰਦਾ ਹੈ।
ਬੈਂਕ ਦੇ ਐਨ.ਆਰ.ਆਈ ਗਾਹਕ ਕਿਸੇ ਵੀ ਭਾਰਤੀ ਕਿਊ.ਆਰ ਕੋਡ ਨੂੰ ਸਕੈਨ ਕਰਕੇ, ਯੂ.ਪੀ.ਆਈ, ਆਈ.ਡੀ. ਜਾਂ ਕਿਸੇ ਭਾਰਤੀ ਮੋਬਾਈਲ ਨੰਬਰ ਜਾਂ ਭਾਰਤੀ ਬੈਂਕ ਖਾਤੇ ਵਿੱਚ ਪੈਸੇ ਭੇਜ ਕੇ ਯੂ.ਪੀ.ਆਈ ਭੁਗਤਾਨ ਕਰ ਸਕਦੇ ਹਨ।
ਬੈਂਕ ਦੀ ਇਸ ਪਹਿਲਕਦਮੀ ’ਤੇ ਟਿੱਪਣੀ ਕਰਦੇ ਹੋਏ, ਆਈ.ਸੀ.ਆਈ.ਸੀ.ਆਈ ਬੈਂਕ ਦੇ ਹੈਡ–ਡਿਜਿਟਲ ਚੈਨਲਜ਼ ਅਤੇ ਪਾਰਟਨਰਸ਼ਿੱਪ ਸ਼੍ਰੀ ਸਿਧਾਰਥ ਮਿਸ਼ਰਾ ਨੇ ਕਿਹਾ, ‘‘ਸਾਨੂੰ ਆਈ.ਮੋਬਾਈਲਪੇ ਦੁਆਰਾ ਅੰਤਰਰਾਸ਼ਟਰੀ ਮੋਬਾਈਲ ਨੰਬਰ ’ਤੇ ਯੂ.ਪੀ.ਆਈ. ਸੁਵਿਧਾ ਸ਼ੁਰੂ ਕਰਨ ਲਈ ਐਨ.ਪੀ.ਸੀ.ਆਈ ਨਾਲ ਸਾਂਝੇਦਾਰੀ ਕਰਕੇ ਖੁਸ਼ੀ ਹੋ ਰਹੀ ਹੈ। ਇਸ ਸਹੂਲਤ ਦੇ ਨਾਲ, 10 ਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਐਨ.ਆਰ.ਆਈ ਗਾਹਕਾਂ ਨੂੰ ਯੂ.ਪੀ.ਆਈ ਦੀ ਵਰਤੋਂ ਕਰਕੇ ਭੁਗਤਾਨ ਕਰਨ ਲਈ ਭਾਰਤੀ ਮੋਬਾਈਲ ਨੰਬਰ ’ਤੇ ਸਵਿਚ ਕਰਨ ਦੀ ਲੋੜ ਨਹੀਂ ਹੈ। ਇਸ ਸਹੂਲਤ ਨੂੰ ਲਾਂਚ ਕਰਨ ਦੇ ਨਾਲ ਅਸੀਂ ਆਪਣੇ ਐਨ.ਆਰ.ਆਈ ਗਾਹਕਾਂ ਨੂੰ ਇੱਕ ਸੁਰੱਖਿਅਤ, ਪਰੇਸ਼ਾਨੀ ਮੁਕਤ ਅਤੇ ਵਧੀਆ ਭੁਗਤਾਨ ਅਨੁਭਵ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਜ਼ੋਰਦਾਰ ਢੰਗ ਨਾਲ ਦੁਹਰਾਉਂਦੇ ਹਨ। ਸਾਨੂੰ ਆਪਣੇ ਐਨ.ਆਰ.ਆਈ ਗਾਹਕਾਂ ਵੱਲੋਂ ਪੌਜੀਟਵ ਰਿਸਪੌਂਸ ਮਿਲ ਰਿਹਾ ਹੈ, ਜਿਨ੍ਹਾਂ ਨੇ ਇਸ ਸੁਵਿਧਾ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪਹਿਲਕਦਮੀ ਦੇ ਨਾਲ, ਅਸੀਂ ਗਲੋਬਲ ਸਤਰ ’ਤੇ ਡਿਜਿਟਲ ਭੁਗਤਾਨ ਨਾਲ ਸੰਬੰਧਿਤ ਇੱਕੋ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਬਦਲਣ ਵਿੱਚ ਐਨ.ਪੀ.ਸੀ.ਆਈ ਦੇ ਯੂ.ਪੀ.ਆਈ ਇੰਫਾਰਸਟ੍ਰਕਚਰ ਦਾ ਲਾਭ ਉਠਾਉਣ ਦਾ ਇਰਾਦਾ ਰੱਖਦੇ ਹਨ।’’
ਆਈਮੋਬਾਈਲ ਪੇ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਮੋਬਾਈਲ ਨੰਬਰ ’ਤੇ ਯੂ.ਪੀ.ਆਈ ਸਹੂਲਤ ਨੂੰ ਸਰਗਰਮ ਕਰਨ ਦੇ ਆਸਾਨ ਕਦਮ ਹੇਠਾਂ ਦਿੱਤੇ ਹਨ-
1-ਆਈ ਮੋਬਾਈਲ ਐਪ ਵਿੱਚ ਲੌਗ ਇਨ ਕਰੋ
2- ‘ਯੂ.ਪੀ.ਆਈ ਪੇਮੈਂਟਸ’ ’ਤੇ ਕਲਿੱਕ ਕਰੋ
3- ਮੋਬਾਈਲ ਨੰਬਰ ਦੀ ਪੁਸ਼ਟੀ ਕਰੋ
4- ਮੈਨੇਜ-ਮਾਈ ਪ੍ਰੋਫਾਈਲ ’ਤੇ ਕਲਿੱਕ ਕਰੋ
5- ਨਵੀਂ ਯੂ.ਪੀ.ਆਈ ਆਈ.ਡੀ ਬਣਾਓ (ਸੁਝਾਏ ਗਏ ਵਿਕਲਪਾਂ ਵਿੱਚੋਂ ਚੁਣੋ)
6- ਖਾਤਾ ਨੰਬਰ ਚੁਣੋ-ਸਬਮਿਟ ਕਰੋ
ਅੰਤਰਰਾਸ਼ਟਰੀ ਮੋਬਾਈਲ ਨੰਬਰ ’ਤੇ ਯੂ.ਪੀ.ਆਈ ਸਹੂਲਤ ਬਾਰੇ ਹੋਰ ਜਾਣਨ ਲਈ ਵੇਖੋ- https://www.icicibank.com/nri-banking/money_transfer/money2india/upi