ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ, ਪੰਜਾਬੀਆਂ ਤੇ ਭਾਰਤੀਆਂ ਨੇ ਲੁੱਟਿਆ ਅਰਬਾਂ ਦਾ ਸੋਨਾ, 5 ਗ੍ਰਿਫਤਾਰ
ਬਰੈਂਪਟਨ- ਕੈਨੇਡਾ ਅਤੇ ਅਮਰੀਕਾ ਦੀ ਪੁਲਿਸ ਨੇ ਪਿਛਲੇ ਸਾਲ ਏਅਰ ਕੈਨੇਡਾ ਦੀ ਕਾਰਗੋ ਸੁਵਿਧਾ ਕੇਂਦਰ ਤੋਂ ਸੋਨਾ ਅਤੇ ਵਿਦੇਸ਼ੀ ਕਰੰਸੀ (ਦੋਵੇਂ 16 ਮਿਲੀਅਨ ਡਾਲਰ) ਦੀ ਚੋਰੀ ਦੇ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਫੜਿਆ ਗਿਆ ਹੈ ਅਤੇ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ। ਕੈਨੇਡਾ ‘ਚ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਗਿਆ ਸੀ।
ਦੱਸ ਦਈਏ ਕਿ ਕੈਨੇਡਾ ਦੇ ਸਭ ਤੋਂ ਵੱਡੇ ਟੋਰਾਂਟੋ ਏਅਰਪੋਰਟ ‘ਤੇ 17 ਅਪ੍ਰੈਲ, 2023 ਨੂੰ ਸੋਨੇ ਦੀ ਵੱਡੀ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 6,600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ ਸਨ। ਇਸ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਬਰੈਂਪਟਨ ਦਾ ਰਹਿਣ ਵਾਲਾ 54 ਸਾਲਾ ਪਰਮਪਾਲ ਸਿੱਧੂ ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ। ਗ੍ਰਿਫਤਾਰ ਕੀਤਾ ਗਿਆ ਇੱਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ (40) ਹੈ, ਜੋ ਟੋਰਾਂਟੋ ਨੇੜੇ ਓਕਵਿਲ ਦਾ ਰਹਿਣ ਵਾਲਾ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੋਰ ਤਿੰਨ ਵਿਅਕਤੀਆਂ ਵਿੱਚ ਬਰੈਂਪਟਨ ਨੇੜੇ ਜੌਰਜਟਾਊਨ ਦੇ 43 ਸਾਲਾ ਅਮਦ ਚੌਧਰੀ, ਟੋਰਾਂਟੋ ਦੇ ਅਲੀ ਰਜ਼ਾ (37) ਅਤੇ ਬਰੈਂਪਟਨ ਦੇ 35 ਸਾਲਾ ਪ੍ਰਸਾਦ ਪਰਾਮਾਲਿੰਗਮ ਸ਼ਾਮਲ ਹਨ। ਇਸ ਤੋਂ ਇਲਾਵਾ, ਪੁਲਿਸ ਨੇ ਬਰੈਂਪਟਨ ਦੀ ਰਹਿਣ ਵਾਲੀ 31 ਸਾਲਾ ਸਿਮਰਨ ਪ੍ਰੀਤ ਪਨੇਸਰ, ਜੋ ਕਿ ਚੋਰੀ ਦੇ ਸਮੇਂ ਏਅਰ ਕੈਨੇਡਾ ਦਾ ਕਰਮਚਾਰੀ ਸੀ, ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 42 ਸਾਲਾ ਵਿਅਕਤੀ ਅਰਸਲਾਨ ਚੌਧਰੀ ਦੇ ਖਿਲਾਫ ਵੀ ਵਾਰੰਟ ਜਾਰੀ ਕੀਤੇ ਹਨ।
400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ ਸੋਨੇ ਦੀਆਂ ਛੜਾਂ ਨੂੰ 17 ਅਪ੍ਰੈਲ, 2023 ਨੂੰ ਦੋ ਸਵਿਸ ਬੈਂਕਾਂ – ਰਾਇਫੀਸੇਨ ਅਤੇ ਵਾਲਕੈਂਬੀ ਦੁਆਰਾ ਜ਼ਿਊਰਿਖ ਤੋਂ ਟੋਰਾਂਟੋ ਲਿਜਾਇਆ ਗਿਆ ਸੀ। ਸਵਿਸ ਬੈਂਕਾਂ ਨੇ ਟੋਰਾਂਟੋ ਵਿੱਚ ਮਾਲ ਦੀ ਸੁਰੱਖਿਆ ਲਈ ਮਿਆਮੀ ਅਧਾਰਤ ਸੁਰੱਖਿਆ ਕੰਪਨੀ ਬਿੰਕਰ ਨੂੰ ਹਾਇਰ ਕੀਤਾ। ਸੋਨੇ ਦੀਆਂ ਬਾਰਾਂ ਨੂੰ ਟੋਰਾਂਟੋ ਏਅਰਪੋਰਟ ਦੇ ਏਅਰ ਕੈਨੇਡਾ ਸਟੋਰੇਜ ਡਿਪੂ ਵਿੱਚ ਸਟੋਰ ਕੀਤਾ ਗਿਆ ਸੀ। ਤਿੰਨ ਘੰਟੇ ਬਾਅਦ ਕੋਈ ਅਣਪਛਾਤਾ ਵਿਅਕਤੀ ਆਇਆ ਅਤੇ ਜਾਅਲੀ ਦਸਤਾਵੇਜ਼ ਦੇ ਕੇ ਸੋਨਾ ਲੈ ਗਿਆ।
ਉਸੇ ਦਿਨ ਰਾਤ 9:30 ਵਜੇ ਦੇ ਕਰੀਬ ਜਦੋਂ ਬਿੰਕਰ ਕਰਮਚਾਰੀ ਸ਼ਿਪਮੈਂਟ ਲੈਣ ਲਈ ਕੈਨੇਡਾ ਦੇ ਏਅਰ ਕੈਨੇਡਾ ਕਾਰਗੋ ਡਿਪੂ ‘ਤੇ ਪਹੁੰਚੇ ਤਾਂ ਸੋਨਾ ਪਹਿਲਾਂ ਹੀ ਗਾਇਬ ਸੀ। ਬਿੰਕਰ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਕਰਮਚਾਰੀਆਂ ਨੇ ਇਹ ਸ਼ਿਪਮੈਂਟ ਕਿਸੇ ਅਣਪਛਾਤੇ ਵਿਅਕਤੀ ਨੂੰ ਜਾਰੀ ਕੀਤੀ, ਜੋ ਇਸ ਨੂੰ ਲੈ ਕੇ ਭੱਜ ਗਿਆ।
ਕੈਨੇਡੀਅਨ ਪੁਲਿਸ ਇਸ ਸਮੇਂ ਬਰੈਂਪਟਨ ਨਿਵਾਸੀ 31 ਸਾਲਾ ਸਿਮਰਨ ਪ੍ਰੀਤ ਪਨੇਸਰ ਅਤੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ, ਬਰੈਂਪਟਨ ਨਿਵਾਸੀ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਨਿਵਾਸੀ 42 ਸਾਲਾ ਅਰਸਲਾਨ ਚੌਧਰੀ ਦੀ ਭਾਲ ਕਰ ਰਹੀ ਹੈ।