ਨਵੀਂ ਦਿੱਲੀ, । ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਜ਼ਾਰ ‘ਚ ਖਾਸ ਨਿਸ਼ਾਨ ਵਾਲੇ ਨਕਲੀ ਨੋਟ ਚੱਲ ਰਹੇ ਹਨ। ਵਾਇਰਲ ਪੋਸਟ ਦੇ ਅਨੁਸਾਰ, ਨਕਲੀ ਨੋਟ ‘ਤੇ ਲਿਖੇ ਨੰਬਰਾਂ ਦੇ ਵਿਚਕਾਰ ਇੱਕ ਸਟਾਰ ਹੈ। ਇਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਆਪਣੀ ਪ੍ਰਤੀਕਿਰਿਆ ਦੇ ਕੇ ਲੋਕਾਂ ਦੀ ਚਿੰਤਾ ਦੂਰ ਕੀਤੀ ਹੈ।
ਆਰਬੀਆਈ ਨੇ ਕਿਹਾ ਕਿ ਇਹ ਕਰੰਸੀ ਨੋਟ ਕਿਸੇ ਵੀ ਹੋਰ ਕਾਨੂੰਨੀ ਬੈਂਕ ਨੋਟ ਦੇ ਵਾਂਗ ਹੀ ਹਨ। ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਸਟਾਰ ਮਾਰਕ ਕੀਤੇ ਨੋਟ ਅਸਲੀ ਹਨ ਅਤੇ ਵਾਇਰਲ ਪੋਸਟ ਵਿੱਚ ਕੀਤੇ ਜਾ ਰਹੇ ਦਾਅਵੇ ਬਿਲਕੁਲ ਝੂਠ ਹਨ।
10 ਤੋਂ ਲੈ ਕੇ 500 ਰੁਪਏ ਤੱਕ ਦੇ ਕਈ ਅਜਿਹੇ ਨੋਟ ਪ੍ਰਚਲਨ ਵਿੱਚ ਹਨ, ਜਿਨ੍ਹਾਂ ਵਿੱਚ ਲੜੀ ਦੇ ਵਿਚਕਾਰ 3 ਅੱਖਰਾਂ ਤੋਂ ਬਾਅਦ ਇੱਕ ਸਟਾਰ ਦਾ ਨਿਸ਼ਾਨ ਹੁੰਦਾ ਹੈ ਅਤੇ ਬਾਅਦ ਵਿੱਚ ਬਾਕੀ ਦੇ ਨੰਬਰ ਲਿਖੇ ਹੁੰਦੇ ਹਨ। ਆਰਬੀਆਈ ਦਾ ਕਹਿਣਾ ਹੈ ਕਿ ਨੰਬਰਾਂ ਦੇ ਨਾਲ ਬਣੇ ਸਟਾਰ ਮਾਰਕ ਤੋਂ ਪਤਾ ਲੱਗਦਾ ਹੈ ਕਿ ਇਹ ਬਦਲਿਆ ਹੋਇਆ ਹੈ ਜਾਂ ਦੁਬਾਰਾ ਛਾਪਿਆ ਗਿਆ ਹੈ ਭਾਵ ਮੁੜ ਛਾਪਿਆ ਗਿਆ ਬੈਂਕ ਨੋਟ। ਇਹ ਨੋਟ ਪੂਰੀ ਤਰ੍ਹਾਂ ਅਸਲੀ ਹੈ। ਇਸ ਤੋਂ ਇਲਾਵਾ ਪੀਬੀਆਈ ਫੈਕਟ ਚੈਥ ਨੇ ਟਵੀਟ ਕਰਕੇ ਕਿਹਾ ਕਿ ਕਿਤੇ ਤੁਹਾਡੇ ਕੋਲ ਵੀ ਤਾਂ ਨਹੀਂ ਇਹ ਸਟਾਰ ਵਾਲਾ ਚਿੰਨ () ਵਾਲਾ ਨੋਟ? ਕਿਤੇ ਇਹ ਨਕਲੀ ਤਾਂ ਨਹੀਂ? ਘਬਰਾਓ ਨਾ, ਅਜਿਹੇ ਨੋਟ ਨੂੰ ਨਕਲੀ ਦਸਣ ਵਾਲੇ ਮੈਸੇਜ ਫਰਜੀ ਹਨ। ਜਾਣਕਾਰੀ ਅਨੁਸਾਰ ਆਰਬੀਆਈ ਵੱਲੋਂ ਦਸੰਬਰ 2016 ਤੋਂ ਨਵੇਂ 500 ਬੈਂਕ ਦੇ ਨੋਟਾਂ ਵਿੱਚ ਸਟਾਰ ਚਿੰਨ () ਦੀ ਸ਼ੁਰੂਆਤ ਕੀਤੀ ਗਈ ਸੀ।